DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਮਦਾਨੀ ਵੱਲੋਂ RSS ਮੁਖੀ Mohan Bhagwat ਦੇ ਸਮਾਗਮ ਦਾ ਵਿਰੋਧ

ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਹੈ ਕਿ ਉਹ ਮੈਡੀਸਨ ਸਕੁਏਅਰ ਗਾਰਡਨ ਵਿੱਚ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਦੇ ਸਮਾਗਮ ਦਾ ਸਮਰਥਨ ਨਹੀਂ ਕਰਦੇ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਕੋਲ ਇਸ ਨਿੱਜੀ ਸਮਾਗਮ...

  • fb
  • twitter
  • whatsapp
  • whatsapp
Advertisement

ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਹੈ ਕਿ ਉਹ ਮੈਡੀਸਨ ਸਕੁਏਅਰ ਗਾਰਡਨ ਵਿੱਚ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਦੇ ਸਮਾਗਮ ਦਾ ਸਮਰਥਨ ਨਹੀਂ ਕਰਦੇ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਕੋਲ ਇਸ ਨਿੱਜੀ ਸਮਾਗਮ ਨੂੰ ਰੱਦ ਕਰਨ ਦਾ ਸ਼ਾਇਦ ਕੋਈ ਕਾਨੂੰਨੀ ਅਖ਼ਤਿਆਰ ਨਹੀਂ ਹੈ।

ਆਰ ਐੱਸ ਐੱਸ ਦੇ ਸ਼ਤਾਬਦੀ ਵਰ੍ਹੇ ਤਹਿਤ ਆਲਮੀ ਦੌਰੇ ’ਤੇ ਨਿਕਲੇ ਮੋਹਨ ਭਾਗਵਤ ਮੰਗਲਵਾਰ ਨੂੰ ਅਮਰੀਕਾ ਪੁੱਜੇ। ਉਹ 29 ਅਗਸਤ ਨੂੰ ਮੈਡੀਸਨ ਸਕੁਏਅਰ ਗਾਰਡਨ ਵਿੱਚ ਕਰੀਬ 5,000 ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਨਗੇ। ਇਸ ਦੌਰੇ ਵਿੱਚ ਕੈਨੇਡਾ ਅਤੇ ਬਰਤਾਨੀਆ ਵੀ ਸ਼ਾਮਲ ਹਨ। ਕਈ ਮਨੁੱਖੀ ਅਧਿਕਾਰ ਅਤੇ ਸਿਵਲ ਸੁਸਾਇਟੀ ਜਥੇਬੰਦੀਆਂ ਵੱਲੋਂ ਇਸ ਸਮਾਗਮ ਦਾ ਸਖ਼ਤ ਵਿਰੋਧ ਕਰਦਿਆਂ ਪ੍ਰਬੰਧਕਾਂ ਨੂੰ ਇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ। ਭਾਰਤੀ ਮੂਲ ਦੇ ਮੇਅਰ ਮਮਦਾਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਭਾਰਤ ਦੇ ਧਰਮ-ਨਿਰਪੱਖ ਅਤੇ ਬਹੁਲਤਾਵਾਦੀ ਸਮਾਜ ਦੀ ਸਿੱਖਿਆ ਦਿੱਤੀ ਹੈ, ਜਿੱਥੇ ਹਰ ਨਾਗਰਿਕ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਸੋਚ ਦਾ ਉਭਾਰ ਚਿੰਤਾਜਨਕ ਹੈ। ਮੇਅਰ ਅਤੇ ਭਾਰਤੀ-ਅਮਰੀਕੀ ਵਜੋਂ ਉਹ ਅਜਿਹੀ ਸੋਚ ਦਾ ਸਖ਼ਤ ਵਿਰੋਧ ਕਰਦੇ ਹਨ। ਦੂਜੇ ਪਾਸੇ ਇਹ ਸਮਾਗਮ ਕਰਵਾ ਰਹੀ ਸੰਸਥਾ ‘ਅਹੈੱਡ ਫੋਰਮ’ ਨੇ ਸਪੱਸ਼ਟ ਕੀਤਾ ਕਿ ਇਸ ਪ੍ਰੋਗਰਾਮ ਦਾ ਮਕਸਦ ਦੁਨੀਆ ਨੂੰ ਇੱਕ ਪਰਿਵਾਰ ਮੰਨਣ ਦਾ ਸੁਨੇਹਾ ਦੇਣਾ ਹੈ। ਦੌਰੇ ਦਾ ਮੁੱਖ ਟੀਚਾ ਵਿਦੇਸ਼ਾਂ ਵਿੱਚ ਭਾਰਤ, ਹਿੰਦੂ ਸਮਾਜ ਅਤੇ ਸੰਘ ਬਾਰੇ ਸਹੀ ਅਤੇ ਹਾਂ-ਪੱਖੀ ਤਸਵੀਰ ਪੇਸ਼ ਕਰਨਾ ਹੈ।

Advertisement

Advertisement
Advertisement
×