DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਊਯਾਰਕ ’ਚ Israel Day Parade ’ਚ ਸ਼ਾਮਲ ਨਾ ਹੋਏ Mamdani

ਪੁਲੀਸ ਦੀ ਭਾਰੀ ਤਾਇਨਾਤੀ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
Advertisement

ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਐਤਵਾਰ ਨੂੰ ਇਜ਼ਰਾਈਲ ਦੇ ਸਨਮਾਨ ਵਿੱਚ ਹੋਣ ਵਾਲੀ ਸਾਲਾਨਾ ਪਰੇਡ ’ਚ ਸ਼ਾਮਲ ਨਹੀਂ ਹੋਏ। ਫ਼ਲਸਤੀਨੀ ਅਧਿਕਾਰਾਂ ਦੇ ਸਮਰਥਨ ਕਾਰਨ ਉਨ੍ਹਾਂ ਨੇ ਦਹਾਕਿਆਂ ਪੁਰਾਣੀ ਸਿਆਸੀ ਰਵਾਇਤ ਤੋੜ ਦਿੱਤ। ਇਸ ਪਰੇਡ ਦੇ ਵੱਖ-ਵੱਖ ਨਾਮ ਰਹੇ ਹਨ, ਪਰ ਇਜ਼ਰਾਈਲ ਦਿਵਸ ਪਰੇਡ ਹਮੇਸ਼ਾ ਮੇਅਰਾਂ, ਗਵਰਨਰਾਂ ਅਤੇ ਹੋਰ ਸਿਆਸੀ ਨੇਤਾਵਾਂ ਲਈ ਅਜਿਹਾ ਪ੍ਰੋਗਰਾਮ ਰਿਹਾ ਹੈ ਜਿਸ ਵਿੱਚ ਸ਼ਾਮਲ ਹੋਣਾ ਲਾਜ਼ਮੀ ਮੰਨਿਆ ਜਾਂਦਾ ਸੀ। ਸਿਆਸੀ ਆਗੂ 1948 ਵਿੱਚ ਯਹੂਦੀ ਰਾਜ ਦੀ ਸਥਾਪਨਾ ਦਾ ਜਸ਼ਨ ਮਨਾਉਣ ਲਈ ਪੰਜਵੇਂ ਐਵੇਨਿਊ ’ਤੇ ਇਕੱਠੇ ਹੋਣ ਵਾਲੇ ਝੰਡੇ ਲਹਿਰਾਉਂਦੇ ਲੋਕਾਂ ਦੀ ਭੀੜ ਦਾ ਦਿਲ ਜਿੱਤਣ ਲਈ ਇੱਥੇ ਪਹੁੰਚਦੇ ਹਨ। ਦੋ ਹਫ਼ਤੇ ਪਹਿਲਾਂ, ਮੇਅਰ ਦਫ਼ਤਰ ਨੇ ਨਕਬਾ ਦੀ ਯਾਦ ਵਿੱਚ ਵੀਡੀਓ ਜਾਰੀ ਕੀਤਾ ਸੀ। ਇਹ ਅਰਬੀ ਸ਼ਬਦ ਹੈ ਜਿਸ ਦਾ ਅਰਥ ਤਬਾਹੀ ਹੈ। ਇਹ ਸ਼ਬਦ 1948 ਦੀ ਅਰਬ-ਇਜ਼ਰਾਈਲ ਜੰਗ ਦੌਰਾਨ ਉਜਾੜੇ ਗਏ ਲਗਪਗ 700,000 ਫ਼ਲਸਤੀਨੀਆਂ ਦੇ ਉਜਾੜੇ ਨੂੰ ਬਿਆਨ ਕਰਨ ਲਈ ਵਰਤਿਆ ਜਾਂਦਾ ਹੈ, ਜੋ ਇਜ਼ਰਾਈਲ ਦੀ ਸਥਾਪਨਾ ਤੋਂ ਬਾਅਦ ਹੋਇਆ ਸੀ। ਮਮਦਾਨੀ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮੈਂ ਚੋਣ ਪ੍ਰਚਾਰ ਦੌਰਾਨ ਹੀ ਕਹਿ ਦਿੱਤਾ ਸੀ ਕਿ ਮੈਂ ਇਸ ਪਰੇਡ ਵਿੱਚ ਸ਼ਾਮਲ ਨਹੀਂ ਹੋਵਾਂਗਾ ਅਤੇ ਮੈਂ ਇਜ਼ਰਾਈਲ ਸਰਕਾਰ ਬਾਰੇ ਆਪਣੇ ਵਿਚਾਰ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੇ ਹਨ।’’

Advertisement
Advertisement
×