DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mali Conflict ਮਾਲੀ ’ਚ ਬਾਗ਼ੀਆਂ ਦਾ ਹਮਲਾ

ਕਈ ਸ਼ਹਿਰਾਂ ਨੂੰ ਬਣਾਇਆ ਨਿਸ਼ਾਨਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਮਾਲੀ ਦੀ ਫ਼ੌਜ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਦੇਸ਼ ਦੇ ਉੱਤਰੀ ਹਿੱਸੇ ਵਿੱਚ ਸਥਿਤ ਗਾਓ ਅਤੇ ਸੇਵਾਰੇ ਸਮੇਤ ਕਈ ਸ਼ਹਿਰਾਂ ਨੂੰ ਬਾਗ਼ੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਇਹ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਇਕ ਪ੍ਰਮੁੱਖ ਬਾਗ਼ੀ ਧੜੇ ਨੇ ਉੱਤਰੀ ਖੇਤਰ ਦੇ ਇਕ ਹੋਰ ਕਸਬੇ ’ਤੇ ਕਬਜ਼ਾ ਕਰਨ ਲਈ ਫ਼ੌਜੀ ਹਮਲੇ ਦਾ ਐਲਾਨ ਕੀਤਾ। ਅਜ਼ਾਵਾਦ ਲਿਬਰੇਸ਼ਨ ਫਰੰਟ (ਐੱਫ ਐੱਲ ਏ) ਦੇ ਤਰਜਮਾਨ ਮੁਹੰਮਦ ਐਲਮਾਉਲੂਦ ਰਮਦਾਨੇ ਨੇ ਫੇਸਬੁੱਕ ਪੋਸਟ ’ਤੇ ਪੁਸ਼ਟੀ ਕੀਤੀ ਕਿ ਵੱਖਵਾਦੀਆਂ ਵੱਲੋਂ ਅਨੇਫਿਸ ਕਸਬੇ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫ਼ਿਲਹਾਲ ਇਨ੍ਹਾਂ ਹਮਲਿਆਂ ’ਚ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਮਿਲੀ।

ਮਾਲੀ ਲੰਮੇ ਸਮੇਂ ਤੋਂ ਅਲ-ਕਾਇਦਾ ਅਤੇ ਇਸਲਾਮੀ ਸਟੇਟ ਧੜਿਆਂ ਨਾਲ ਜੁੜੇ ਅਤਿਵਾਦੀਆਂ ਦੇ ਹਿੰਸਕ ਹਮਲਿਆਂ ਦੇ ਨਾਲ-ਨਾਲ ਉੱਤਰੀ ਖੇਤਰ ’ਚ ਵੱਖਵਾਦੀ ਬਗ਼ਾਵਤ ਦਾ ਸਾਹਮਣਾ ਕਰ ਰਿਹਾ ਹੈ। ਇਹ ਵੱਖਵਾਦੀ ਉੱਤਰੀ ਮਾਲੀ ’ਚ ਆਜ਼ਾਦ ਮੁਲਕ ਦੀ ਸਥਾਪਨਾ ਲਈ ਸਾਲਾਂ ਤੋਂ ਹਥਿਆਰਬੰਦ ਲੜਾਈ ਲੜ ਰਹੇ ਹਨ। ਮਾਲੀ ਦੇ ਨਾਲ-ਨਾਲ ਗੁਆਂਢੀ ਮੁਲਕ ਨਾਈਜਰ ਅਤੇ ਬੁਰਕੀਨਾ ਫਾਸੋ ਵੀ ਅਲ-ਕਾਇਦਾ ਅਤੇ ਆਈ ਐੱਸ ਨਾਲ ਸਬੰਧਤ ਅਤਿਵਾਦੀ ਗੁੱਟਾਂ ਵਿਰੁੱਧ ਜੂਝ ਰਹੇ ਹਨ। ਇਨ੍ਹਾਂ ਤਿੰਨਾਂ ਮੁਲਕਾਂ ’ਚ ਹੋਏ ਫ਼ੌਜੀ ਰਾਜ-ਪਲਟਿਆਂ ਤੋਂ ਬਾਅਦ ਉੱਥੋਂ ਦੀਆਂ ਜੁੰਟਾ ਸਰਕਾਰਾਂ ਨੇ ਪੱਛਮੀ ਸਹਿਯੋਗੀਆਂ ਦਾ ਸਾਥ ਛੱਡ ਕੇ ਇਸਲਾਮੀ ਅਤਿਵਾਦੀਆਂ ਨਾਲ ਮੁਕਾਬਲਾ ਕਰਨ ਲਈ ਰੂਸ ਤੋਂ ਮਦਦ ਲੈਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਅਪਰੈਲ ਦੇ ਅਖ਼ੀਰ ’ਚ ਐੱਫ ਐੱਲ ਏ ਅਤੇ ਅਲ-ਕਾਇਦਾ ਨਾਲ ਜੁੜੇ ਖੇਤਰੀ ਸੰਗਠਨ ਜੇ ਐੱਨ ਆਈ ਐੱਮ ਵੱਲੋਂ ਕੀਤੇ ਗਏ ਹਮਲੇ ਵਿੱਚ ਦੇਸ਼ ਦੇ ਰੱਖਿਆ ਮੰਤਰੀ ਦੀ ਉਨ੍ਹਾਂ ਦੇ ਘਰ ਵਿੱਚ ਹੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਬਾਗ਼ੀਆਂ ਨੇ ਉੱਤਰ ਦੇ ਕਈ ਅਹਿਮ ਕਸਬਿਆਂ ’ਤੇ ਕਬਜ਼ਾ ਕਰ ਲਿਆ ਸੀ।

Advertisement

Advertisement
Advertisement
×