lunar mission: ਚੰਦ ਦੇ ਦੱਖਣੀ ਧਰੁਵ ’ਤੇ ਜਾਵੇਗਾ ਚੀਨ ਦਾ ਮਿਸ਼ਨ
ਚੀਨ ਦੀ ਪੁਲਾੜ ਏਜੰਸੀ (ਸੀ ਐੱਮ ਐੱਸ ਏ) ਨੇ ਅੱਜ ਦੱਸਿਆ ਕਿ ਚੀਨ ਦਾ ਚੰਦਰਮਾ ਖੋਜ ਮਿਸ਼ਨ ‘ਚਾਂਗ-ਈ-7’ ਜਿਸ ਨੂੰ ਇਸੇ ਸਾਲ ਦੇ ਅਖ਼ੀਰ ਵਿੱਚ ਲਾਂਚ ਕੀਤਾ ਜਾਣਾ ਹੈ, ਚੰਦ ਦੇ ਦੱਖਣੀ ਧਰੁਵ ਦੇ ਵਾਤਾਵਰਣ ਅਤੇ ਸਰੋਤਾਂ ਦਾ ਸਰਵੇਖਣ ਕਰੇਗਾ।...
Advertisement
ਚੀਨ ਦੀ ਪੁਲਾੜ ਏਜੰਸੀ (ਸੀ ਐੱਮ ਐੱਸ ਏ) ਨੇ ਅੱਜ ਦੱਸਿਆ ਕਿ ਚੀਨ ਦਾ ਚੰਦਰਮਾ ਖੋਜ ਮਿਸ਼ਨ ‘ਚਾਂਗ-ਈ-7’ ਜਿਸ ਨੂੰ ਇਸੇ ਸਾਲ ਦੇ ਅਖ਼ੀਰ ਵਿੱਚ ਲਾਂਚ ਕੀਤਾ ਜਾਣਾ ਹੈ, ਚੰਦ ਦੇ ਦੱਖਣੀ ਧਰੁਵ ਦੇ ਵਾਤਾਵਰਣ ਅਤੇ ਸਰੋਤਾਂ ਦਾ ਸਰਵੇਖਣ ਕਰੇਗਾ। ਚੀਨੀ ਅਧਿਕਾਰਤ ਮੀਡੀਆ ਨੇ ਏਜੰਸੀ ਦੇ ਬੁਲਾਰੇ ਜ਼ਾਂਗ ਜਿੰਗਬੋ ਦੇ ਹਵਾਲੇ ਨਾਲ ਕਿਹਾ ਕਿ ਇਸ ਮਿਸ਼ਨ ਵਿੱਚ ਪਰਿਕਰਮਾ, ਲੈਂਡਿੰਗ, ਰੋਵਿੰਗ ਅਤੇ ਹੌਪਿੰਗ ਸਣੇ ਵਿਆਪਕ ਖੋਜ ਪਹੁੰਚ ਅਪਣਾਈ ਜਾਵੇਗੀ। ਚੰਦ ਦੇ ਦੱਖਣੀ ਧਰੁਵ ’ਤੇ ਜਾਣ ਵਾਲੇ ਇਸ ਰੋਬੋਟਿਕ ਮਿਸ਼ਨ ਦਾ ਮਕਸਦ ਬਰਫ਼ ਦੀ ਖੋਜ ਕਰਨਾ ਅਤੇ ਭਵਿੱਖ ਦੇ ਖੋਜ ਕੇਂਦਰ ਲਈ ਇਸ ਖੇਤਰ ਦਾ ਮੁਲਾਂਕਣ ਕਰਨਾ ਹੈ। ਜ਼ਾਂਗ ਜਿੰਗਬੋ ਨੇ ਕਿਹਾ ਕਿ ਮਿਸ਼ਨ ਨਾਲ ਜੁੜੇ ਸਾਰੇ ਕੰਮ ਯੋਜਨਾ ਅਨੁਸਾਰ ਸੁਚਾਰੂ ਢੰਗ ਨਾਲ ਅੱਗੇ ਵਧ ਰਹੇ ਹਨ।
Advertisement
Advertisement
×

