DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada ਦੀਆਂ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਜਿੱਤ

ਤਿੰਨੇ ਸੀਟਾਂ ਜਿੱਤ ਕੇ ਸੰਸਦ ਵਿੱਚ ਪੂਰਨ ਬਹੁਮਤ ਹਾਸਲ ਕੀਤਾ

  • fb
  • twitter
  • whatsapp
  • whatsapp
featured-img featured-img
ਨੌਰਥ ਵੈਨਕੂਵਰ-ਕੈਪਿਲਾਨੋ ਤੋਂ ਲਿਬਰਲ ਉਮੀਦਵਾਰ ਬ੍ਰਾਇਡਨ ਕੈਲੀ ਆਪਣੇ ਹਮਾਇਤੀਆਂ ਨਾਲ ਜਿੱਤ ਦੀ ਖੁਸ਼ੀ ਮਨਾਉਂਦੀ ਹੋਏ। -ਫੋਟੋ: ਰਾਇਟਰਜ਼
Advertisement
ਕੈਨੇਡਾ ਸੰਸਦ ਦੀਆਂ ਤਿੰਨ ਖ਼ਾਲੀ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠਲੀ ਸੱਤਾਧਾਰੀ ਲਿਬਰਲ ਪਾਰਟੀ ਨੇ ਤਿੰਨੇ ਸੀਟਾਂ ’ਤੇ ਹੂੰਝਾਫੇਰ ਜਿੱਤ ਦਰਜ ਕੀਤੀ ਹੈ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਪਾਰਟੀ ਨੇ ਸੰਸਦ ਵਿੱਚ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ।

ਵੈਨਕੂਵਰ, ਟੋਰਾਂਟੋ ਅਤੇ ਕਿਊਬੈਕ ਹਲਕਿਆਂ ਵਿੱਚ ਵੋਟਾਂ ਪੈਣ ਦਾ ਅਮਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਰੀ ਰਿਹਾ। ਵੋਟਿੰਗ ਖ਼ਤਮ ਹੋਣ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਗਈ ਸੀ ਅਤੇ ਮੁੱਢਲੇ ਰੁਝਾਨਾਂ ਤੋਂ ਹੀ ਲਿਬਰਲ ਪਾਰਟੀ ਦੀ ਜਿੱਤ ਯਕੀਨੀ ਲੱਗ ਰਹੀ ਸੀ।

Advertisement

ਇਨ੍ਹਾਂ ਤਿੰਨਾਂ ਵਿੱਚੋਂ ਦੋ ਸੀਟਾਂ ਪਹਿਲਾਂ ਵੀ ਲਿਬਰਲ ਪਾਰਟੀ ਕੋਲ ਹੀ ਸਨ, ਜਦਕਿ ਇੱਕ ਸੀਟ ਉੱਤੇ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦਾ ਕਬਜ਼ਾ ਸੀ। ਲਿਬਰਲ ਪਾਰਟੀ ਨੇ ਵਿਰੋਧੀ ਧਿਰ ਦੇ ਗੜ੍ਹ ਵਿੱਚ ਵੀ ਸੰਨ੍ਹ ਲਾਉਂਦਿਆਂ ਇਹ ਸੀਟ ਆਪਣੇ ਨਾਂ ਕਰ ਲਈ ਹੈ। ਹੁਣ 343 ਮੈਂਬਰੀ ਹਾਊਸ ਵਿੱਚ ਲਿਬਰਲ ਪਾਰਟੀ ਕੋਲ 173 ਮੈਂਬਰ ਹੋ ਗਏ ਹਨ, ਜੋ ਬਹੁਮਤ ਤੋਂ ਇੱਕ ਵੱਧ ਹੈ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ 141, ਬਲਾਕ ਕਿਊਬਕਵਾ ਦੇ 22, ਐੱਨ ਡੀ ਪੀ ਦੇ 6 ਅਤੇ ਗਰੀਨ ਪਾਰਟੀ ਦਾ ਇੱਕ ਮੈਂਬਰ ਹੈ।

Advertisement

ਪਿਛਲੇ ਤਿੰਨ ਮਹੀਨਿਆਂ ਤੋਂ ਦੋ ਸੀਟਾਂ ਘਟਣ ਕਾਰਨ ਸਰਕਾਰ ਨੂੰ ਵਿੱਤੀ ਬਿੱਲ ਪਾਸ ਕਰਵਾਉਣ ਲਈ ਹੋਰਨਾਂ ਪਾਰਟੀਆਂ ਦੀ ਹਮਾਇਤ ਲੈਣੀ ਪੈ ਰਹੀ ਸੀ, ਪਰ ਹੁਣ ਬਹੁਮਤ ਮਿਲਣ ਨਾਲ ਸਰਕਾਰ ਦਾ ਰਾਹ ਪੱਧਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਨਤੀਜਿਆਂ ਮਗਰੋਂ ਕਿਹਾ ਕਿ ਇਸ ਅਹਿਮ ਸਮੇਂ ਵਿੱਚ ਦੇਸ਼ ਵਾਸੀਆਂ ਨੇ ਸਰਕਾਰ ਦੀਆਂ ਨੀਤੀਆਂ ’ਤੇ ਭਰੋਸਾ ਪ੍ਰਗਟਾਇਆ ਹੈ।

Advertisement
×