sweden elections ਦੇ ਨਤੀਜਿਆਂ ’ਚ ਖੱਬੇ ਪੱਖੀ ਅੱਗੇ
ਸਰਕਾਰ ਬਣਾਉਣ ਬਾਰੇ ਬੇਯਕੀਨੀ ਬਰਕਰਾਰ; ਭਲਕ ਮਗਰੋਂ ਸਪੱਸ਼ਟ ਹੋ ਸਕਦੇ ਨੇ ਨਤੀਜੇ
ਸਵੀਡਨ ’ਚ ਆਮ ਚੋਣਾਂ ਜਿਵੇਂ-ਜਿਵੇਂ ਆਖ਼ਰੀ ਨਤੀਜਿਆਂ ਨੇੜੇ ਪਹੁੰਚ ਰਹੀਆਂ ਹਨ, ਮੁਲਕ ’ਚ ਨਵੀਂ ਸਰਕਾਰ ਨੂੰ ਲੈ ਕੇ ਬੇਯਕੀਨੀ ਵਧ ਰਹੀ ਹੈ। ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਵਿੱਚ ਖੱਬੇ ਪੱਖੀ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਮਿਲੀ ਹੈ ਅਤੇ ਇਮੀਗਰੇਸ਼ਨ ਵਿਰੋਧੀ ਕੱਟੜ ਸੱਜੇਪੱਖੀ ਪਾਰਟੀ ਦਾ ਪ੍ਰਦਰਸ਼ਨ ਉਮੀਦ ਨਾਲੋਂ ਘੱਟ ਰਿਹਾ ਹੈ। ਸ਼ੁਰੂਆਤੀ ਨਤੀਜਿਆਂ ’ਚ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਅਤੇ ਸਾਬਕਾ ਪ੍ਰਧਾਨ ਮੰਤਰੀ ਮੈਗਡੇਲੇਨਾ ਐਂਡਰਸਨ ਦੇ ਖੱਬੇ ਪੱਖੀ ਗੱਠਜੋੜ ਦੀ ਅਗਵਾਈ ਹੇਠ ਸੱਤਾ ’ਚ ਵਾਪਸ ਆਉਣ ਦੀ ਕੋਸ਼ਿਸ਼ ਨੂੰ ਫਾਇਦਾ ਮਿਲ ਰਿਹਾ ਹੈ; ਹਾਲਾਂਕਿ ਉਨ੍ਹਾਂ ਦੀ ਆਪਣੀ ਪਾਰਟੀ ‘ਸੈਂਟਰ-ਲੈਫਟ ਸੋਸ਼ਲ ਡੈਮੋਕਰੈਟਸ’ ਦੀ ਹਮਾਇਤ ਘਟ ਗਈ ਹੈ।
ਸਵੀਡਨ ਜਿਸ ਦੀ ਅਬਾਦੀ ਤਕਰੀਬਨ 1.06 ਕਰੋੜ ਹੈ, ਯੂਰੋਪੀਅਨ ਯੂਨੀਅਨ ਦਾ ਮੈਂਬਰ ਹੈ ਅਤੇ ਨਾਟੋ ਦਾ ਸਭਾ ਤੋਂ ਨਵਾਂ ਮੈਂਬਰ ਹੈ। 94 ਫ਼ੀਸਦ ਤੋਂ ਵੱਧ ਜ਼ਿਲ੍ਹਿਆਂ ਦੇ ਨਤੀਜੇ ਆਉਣ ਮਗਰੋਂ ਸਵੀਡਨ ਦੇ ਚੋਣ ਕਮਿਸ਼ਨ ਨੇ ਦੱਸਿਆ ਕਿ ਸਟਾਕਹੋਮ ਦੀਆਂ 349 ਸੀਟਾਂ ਵਾਲੀ ਸੰਸਦ (ਰਸਿਕਡੈਗ) ’ਚ ਚਾਰ ਵਿਰੋਧੀ ਪਾਰਟੀਆਂ 176 ਸੀਟਾਂ ਜਿੱਤਦੀ ਦਿਖਾਈ ਦੇ ਰਹੀ ਹੈ; ਮੌਜੂਦਾ ਸਰਕਾਰ ਬਣਾਉਣ ਵਾਲੀ ਧਿਰ ਜਾਂ ਉਸ ਦੀ ਹਮਾਇਤ ਕਰਨ ਵਾਲੀਆਂ ਚਾਰ ਪਾਰਟੀਆਂ ਨੂੰ 173 ਸੀਟਾਂ ਮਿਲ ਸਕਦੀਆਂ ਹਨ। ਨਤੀਜਿਆਂ ਦਾ ਫ਼ੈਸਲਾ ਸ਼ਾਇਦ ਬੁੱਧਵਾਰ ਤੱਕ ਨਾ ਹੋ ਸਕੇ ਕਿਉਂਕਿ ਉਦੋਂ ਤੱਕ ਸਥਾਨਕ ਚੋਣ ਬੋਰਡ ਉਨ੍ਹਾਂ ਸ਼ੁਰੂਆਤੀ ਵੋਟਾਂ ਦੀ ਗਿਣਤੀ ਕਰਨਗੇ ਜੋ ਚੋਣਾਂ ਵਾਲੇ ਦਿਨ ਤੱਕ ਪੋਲਿੰਗ ਸਟੇਸ਼ਨ ਨਹੀਂ ਪਹੁੰਚ ਸਕੇ ਸਨ।

