ਲੰਡਨ: ਲੰਡਨ ਦੇ ਮਸ਼ਹੂਰ ਰਾਇਲ ਐਲਬਰਟ ਹਾਲ ਵਿਚ ਲਾਈਵ ਪੇਸ਼ਕਾਰੀ ਦੇਣ ਵਾਲੀ ਲਤਾ ਮੰਗੇਸ਼ਕਰ ਪਹਿਲੀ ਭਾਰਤੀ ਸੀ। ਕੌਮਾਂਤਰੀ ਮੰਚ ’ਤੇ ਪਹਿਲੀ ਵਾਰ ਪੇਸ਼ਕਾਰੀ ਲਈ ਸੰਨ 1974 ਵਿਚ ਲਤਾ ਮੰਗੇਸ਼ਕਰ ਨੇ ਯੂਕੇ ਨੂੰ ਚੁਣਿਆ ਸੀ। ਪੂਰੇ ਭਰੇ ਹਾਲ ਵਿਚ ਉਨ੍ਹਾਂ ਆਪਣੇ ਹਿੱਟ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਸੀ। ਇਸ ਸ਼ੋਅ ਵਿਚ ਉਨ੍ਹਾਂ ਨਾਲ ਕਿਸ਼ੋਰ ਕੁਮਾਰ ਤੇ ਹੇਮੰਤ ਕੁਮਾਰ, ਐੱਸ.ਡੀ. ਬਰਮਨ ਅਤੇ ਨੌਸ਼ਾਦ ਵੀ ਸਨ। ਦਿਲੀਪ ਕੁਮਾਰ ਵੱਲੋਂ ਇਸ ਸ਼ੋਅ ਦੀ ਯੋਜਨਾ ਬਣਾਈ ਗਈ ਸੀ ਤੇ ਲਤਾ ਉਨ੍ਹਾਂ ਨੂੰ ਪਿਆਰ ਨਾਲ ‘ਯੂਸੁਫ਼ ਭਾਈ’ ਕਹਿੰਦੇ ਸਨ। ਇਸ ਲਾਈਵ ਸ਼ੋਅ ਦੀ ਰਿਕਾਰਡਿੰਗ ਦੀਆਂ 1,33,000 ਕਾਪੀਆਂ ਵਿਕੀਆਂ ਸਨ। ਜ਼ਿਕਰਯੋਗ ਹੈ ਕਿ ਕਲਾ ਖੇਤਰ ਦੀਆਂ ਸੰਸਾਰ ਪ੍ਰਸਿੱਧ ਹਸਤੀਆਂ ਇਸ ਹਾਲ ਵਿਚ ਪੇਸ਼ਕਾਰੀਆਂ ਦਿੰਦੀਆਂ ਹਨ। -ਪੀਟੀਆਈ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd