DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

KHAMENEI ਆਇਤੁੱਲਾ ਅਲੀ ਖ਼ਮੇਨੇਈ ਦੀ ਅੰਤਿਮ ਯਾਤਰਾ ਸ਼ੁਰੂ

ਵੱਡੀ ਗਿਣਤੀ ਲੋਕਾਂ ਨੇ ਮਰਹੂਮ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ

  • fb
  • twitter
  • whatsapp
  • whatsapp
featured-img featured-img
ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਸੁਪਰੀਮ ਆਗੂ ਆਇਤੁੱਲਾ ਖਮੇਨੇਈ ਦੀਆਂ ਅੰਤਮ ਰਸਮਾਂ ਵਿੱਚ ਹਿੱਸਾ ਲੈ ਰਹੇ ਸੋਗਵਾਰ ਲੋਕ। -ਫੋਟੋ: ਰਾਇਟਰਜ਼
Advertisement

ਇਰਾਨ ਦੇ ਮਰਹੂਮ ਸਰਵਉੱਚ ਨੇਤਾ ਆਇਤੁੱਲਾ ਅਲੀ ਖ਼ਮੇਨੇਈ ਦੀ ਕਈ ਦਿਨਾਂ ਤੱਕ ਚੱਲਣ ਵਾਲੀ ਅੰਤਿਮ ਯਾਤਰਾ ਅੱਜ ਸ਼ੁਰੂ ਹੋ ਗਈ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਤਹਿਰਾਨ ਵਿੱਚ ਝੰਡੇ ਨਾਲ ਲਪੇਟੇ ਹੋਏ ਉਨ੍ਹਾਂ ਦੇ ਤਾਬੂਤ ਸਾਹਮਣੇ ਲੋਕਾਂ ਨੇ ਆਪਣੀਆਂ ਛਾਤੀਆਂ ਪਿੱਟੀਆਂ ਅਤੇ ਇਜ਼ਰਾਈਲ ਤੇ ਅਮਰੀਕਾ ਤੋਂ ਬਦਲਾ ਲੈਣ ਦੇ ਨਾਅਰੇ ਲਾਏ।

ਖ਼ਮੇਨੇਈ ਜਿਨ੍ਹਾਂ ਇਰਾਨ ’ਤੇ ਦਹਾਕਿਆਂ ਤੱਕ ਰਾਜ ਕੀਤਾ, 28 ਫਰਵਰੀ ਨੂੰ ਇਰਾਨ ਜੰਗ ਦੌਰਾਨ ਹਵਾਈ ਹਮਲੇ ਵਿੱਚ 86 ਸਾਲ ਦੀ ਉਮਰ ਵਿੱਚ ਮਾਰੇ ਗਏ ਸਨ। ਸਮਾਗਮ ਦੌਰਾਨ ਇਰਾਨ ਦੇ ਮੁੱਖ ਵਾਰਤਾਕਾਰ ਨੇ ਫਰਾਂਸ ਅਤੇ ਬਰਤਾਨੀਆ ਨੂੰ ਹਰਮੁਜ਼ ਜਲ ਮਾਰਗ ਵਿੱਚ ਸਾਂਝੀ ਗਸ਼ਤ ਸ਼ੁਰੂ ਕਰਨ ਬਾਰੇ ਟਿੱਪਣੀਆਂ ’ਤੇ ਚਿਤਾਵਨੀ ਦਿੱਤੀ। ਤਾਬੂਤਾਂ ਸਾਹਮਣੇ ਸੋਗ ਮਨਾ ਰਹੇ ਲੋਕਾਂ ਦੀਆਂ ਅੱਖਾਂ ਨਮ ਸਨ। ਖ਼ਮੇਨੇਈ ਦੇ ਤਾਬੂਤ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਤਾਬੂਤ ਵੀ ਰੱਖੇ ਗਏ ਸਨ, ਜੋ ਉਸੇ ਹਵਾਈ ਹਮਲੇ ਵਿੱਚ ਮਾਰੇ ਗਏ ਸਨ। ਗਰੈਂਡ ਮੁਸੱਲਾ ਵਿੱਚ ਮੰਚ ਤਿਆਰ ਕੀਤਾ ਗਿਆ ਸੀ ਜੋ ਬਿਲਕੁਲ ਉਸੇ ਮੰਚ ਵਰਗਾ ਸੀ ਜਿੱਥੋਂ ਖ਼ਮੇਨੇਈ ਤਹਿਰਾਨ ਦੇ ਕੇਂਦਰ ਵਿੱਚ ਭਾਸ਼ਣ ਦਿੰਦੇ ਸਨ। ਮਾਰੇ ਗਏ ਲੋਕਾਂ ਵਿੱਚ ਮੁਜਤਬਾ ਖ਼ਮੇਨੇਈ ਦੀ ਪਤਨੀ ਵੀ ਸ਼ਾਮਲ ਹੈ। ਮੁਜਤਬਾ ਖ਼ੁਦ ਇਸ ਹਮਲੇ ਵਿੱਚ ਜ਼ਖਮੀ ਹੋ ਗਏ ਸਨ ਅਤੇ ਅੰਤਿਮ ਯਾਤਰਾ ਵਿੱਚ ਉਨ੍ਹਾਂ ਦੀ ਮੌਜੂਦਗੀ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਇਰਾਨ ਨੇ ਅੰਤਿਮ ਯਾਤਰਾ ਦੀ ਸ਼ੁਰੂਆਤ ਲਈ 4 ਜੁਲਾਈ ਦਾ ਦਿਨ ਚੁਣਿਆ ਜੋ ਅਮਰੀਕਾ ਦੀ ਸਥਾਪਨਾ ਦੀ 250ਵੀਂ ਵਰ੍ਹੇਗੰਢ ਹੈ।

Advertisement

ਖ਼ਮੇਨੇਈ 9 ਨੂੰ ਮਸ਼ਹਦ ਵਿੱਚ ਦਫ਼ਨ ਕੀਤਾ ਜਾਵੇਗਾ

ਖ਼ਮੇਨੇਈ ਦੀ ਦੇਹ ਨੂੰ ਇਰਾਨ ਅਤੇ ਗੁਆਂਢੀ ਦੇਸ਼ ਇਰਾਕ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਿਜਾਇਆ ਜਾਵੇਗਾ। ਇਹ ਸੋਗ 9 ਜੁਲਾਈ ਨੂੰ ਖ਼ਤਮ ਹੋਵੇਗਾ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਜਨਮ ਸਥਾਨ ਮਸ਼ਹਦ ਵਿੱਚ ਇਮਾਮ ਰਜ਼ਾ ਦੀ ਦਰਗਾਹ ਵਿਖੇ ਦਫ਼ਨ ਕੀਤਾ ਜਾਵੇਗਾ।

Advertisement

Advertisement
×