DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Kenya School Fire: ਸਕੂਲ ’ਚ ਅੱਗ ਲੱਗਣ ਕਾਰਨ 16 ਵਿਦਿਆਰਥਣਾਂ ਦੀ ਮੌਤ

ਕੀਨੀਅਾ ’ਚ ਹਾਦਸੇ ’ਚ 79 ਹੋਰ ਜ਼ਖ਼ਮੀ; ਘਟਨਾ ਦੀ ਜਾਂਚ ਜਾਰੀ

  • fb
  • twitter
  • whatsapp
  • whatsapp
featured-img featured-img
ਕੀਨੀਆ ਦੇ ਗਿਲਗਿਲ ਦੇ ਸਕੂਲ ਵਿੱਚ ਅੱਗ ਲੱਗਣ ਤੋਂ ਬਾਅਦ ਜ਼ਖਮੀ ਵਿਦਿਆਰਥਣਾਂ ਨੂੰ ਬੱਸ ’ਚੋਂ ਉਤਾਰਦੇ ਹੋਏ ਬਚਾਅ ਕਰਮੀ। -ਫੋਟੋ: ਰਾਇਟਰਜ਼
Advertisement

ਕੀਨੀਆ ਦੇ ਲੜਕੀਆਂ ਦੇ ਸਕੂਲ ਵਿਚਲੇ ਹੋਸਟਲ ’ਚ ਲੰਘੀ ਰਾਤ ਅੱਗ ਲੱਗਣ ਕਾਰਨ 16 ਵਿਦਿਆਰਥਣਾਂ ਦੀ ਮੌਤ ਹੋ ਗਈ। ਸਿੱਖਿਆ ਮੰਤਰੀ ਜੂਲੀਅਸ ਓਲਾਂਬਾ ਨੇ ਕਿਹਾ ਕਿ 79 ਹੋਰ ਵਿਦਿਆਰਥਣਾਂ ਜ਼ਖ਼ਮੀ ਹੋਈਆਂ ਹਨ।

ਅੱਗ ਗਿਲਗਿਲ ਖੇਤਰ ’ਚ ਸਥਿਤ ਰਿਹਾਇਸ਼ੀ ਉਤੁਮਿਸ਼ੀ ਗਰਲਜ਼ ਸਕੂਲ ਦੇ ਹੋਸਟਲ ’ਚ ਲੱਗੀ। ਇਸ ਸਕੂਲ ’ਚ 800 ਤੋਂ ਵੱਧ ਵਿਦਿਆਰਥਣਾਂ ਪੜ੍ਹਦੀਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲ ਸਕਿਆ। ਉਨ੍ਹਾਂ ਕਿਹਾ ਕਿ ਅਧਿਕਾਰੀ ਇਸ ਗੱਲ ਦੀ ਜਾਂਚ ਕਰਨਗੇ ਕਿ ਸਕੂਲ ਨੇ ਅੱਗ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਸੀ ਜਾਂ ਨਹੀਂ। ਪੁਲੀਸ ਨੇ ਦੱਸਿਆ ਕਿ ਉਹ ਸਕੂਲ ਵਿੱਚ ਬਚਾਅ ਅਤੇ ਐਮਰਜੈਂਸੀ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ, ਜੋ ਰਾਜਧਾਨੀ ਨੈਰੋਬੀ ਤੋਂ ਤਕਰੀਬਨ 120 ਕਿਲੋਮੀਟਰ ਦੂਰ ਸਥਿਤ ਹੈ। ਇਹ ਸਰਕਾਰੀ ਸੈਕੰਡਰੀ ਸਕੂਲ ਕੀਨੀਆ ਪੁਲੀਸ ਸਰਵਿਸ ਦੇ ਪ੍ਰਬੰਧਨ ਹੇਠ ਹੈ ਅਤੇ ਇੱਥੋਂ ਦੀਆਂ ਬਹੁਤ ਸਾਰੀਆਂ ਵਿਦਿਆਰਥਣਾਂ ਪੁਲੀਸ ਅਧਿਕਾਰੀਆਂ ਦੀਆਂ ਧੀਆਂ ਹਨ। ਪੀੜਤਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਕੀਨੀਆ ਰੈੱਡ ਕਰਾਸ ਨੇ ਦੱਸਿਆ ਕਿ ਕਈ ਵਿਦਿਆਰਥਣਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ ਅਤੇ ਉਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ।

Advertisement

ਜ਼ਿਕਰਯੋਗ ਹੈ ਕਿ ਕੀਨੀਆ ਦੇ ਸਕੂਲ ’ਚ ਅੱਗ ਲੱਗਣ ਦੀ ਸਭ ਤੋਂ ਭਿਆਨਕ ਘਟਨਾ 2001 ’ਚ ਵਾਪਰੀ ਸੀ ਜਦੋਂ ਮਾਚਾਕੋਸ ਕਾਊਂਟੀ ਦੇ ਹੋਸਟਲ ’ਚ ਅੱਗ ਲੱਗਣ ਕਾਰਨ 67 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।

Advertisement

Advertisement
×