ਲੰਡਨ, 5 ਮਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਨਾਲ ਬਰਤਾਨੀਆਂ ਗਏ ਵਫ਼ਦ ਦੇ ਦੋ ਮੈਂਬਰਾਂ ਨੇ ਕਰੋਨਾ ਹੋ ਗਿਆ ਹੈ। ਜੈਸ਼ੰਕਰ ਨੇ ਬੁੱਧਵਾਰ ਨੂੰ ਟਵੀਟ ਕੀਤਾ, ” ਬੀਤੀ ਸ਼ਾਮ ਜਾਣਕਾਰੀ ਮਿਲੀ ਕਿ ਵਫ਼ਦ ਦੇ ਦੋ ਮੈਂਬਰਾਂ ਨੂੰ ਕਰੋਨਾ ਹੋ ਗਿਆ ਹੈ।” ਵਿਦੇਸ਼ ਮੰਤਰੀ ਜੈਸ਼ੰਕਰ ਨੇ ਜੀ-7 ਦੀ ਵਰਚੁਅਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਟਾਕਰਾ ਕਰਨ ਦਾ ਆਲਮੀ ਜਵਾਬ ਟੀਕਾਕਰਨ ਅਤੇ ਵੰਨ-ਸੁਵੰਨੀਆਂ ਦਵਾਈਆਂ ਦੇ ਉਤਪਾਦਨ ਵਧਾਉਣ ਵਿੱਚ ਪਿਆ ਹੈ ਅਤੇ ਭਾਰਤ ਇਸ ਟੀਚੇ ਨੂੰ ਹਾਸਲ ਕਰਨ ਲਈ ਆਪਣੀ ਬਣਦੀ ਭੂਮਿਕਾ ਨਿਭਾਏਗਾ।