ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਵਿਲਮਿੰਗਟਨ ਵਿੱਚ ਬੁੱਧਵਾਰ ਨੂੰ ਪ੍ਰਚਾਰ ਮੁਹਿੰਮ ਮੌਕੇ ਸੰਬੋਧਨ ਕਰਦੀ ਹੋਈ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਆਗੂ ਕਮਲਾ ਹੈਰਿਸ। -ਫੋਟੋ: ਏਪੀ/ਪੀਟੀਆਈ

ਵਾਸ਼ਿੰਗਟਨ/ਸ਼ਿਕਾਗੋ, 13 ਅਗਸਤ

ਭਾਰਤੀ ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਨੇ ਸੈਨੇਟਰ ਕਮਲਾ ਹੈਰਿਸ ਦੀ ਡੈਮੋਕਰੈਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਚੋਣ ਦਾ ਸਵਾਗਤ ਕਰਦਿਆਂ ਇਸ ਨੂੰ ਪੂਰੇ ਭਾਈਚਾਰੇ ਲਈ ਵੱਡੀ ਪ੍ਰਾਪਤੀ ਦੱਸਿਆ ਹੈ। ਹੈਰਿਸ ਦੀ ਉਮੀਦਵਾਰੀ ਨਾਲ ਇਕ ਗੱਲ ਤਾਂ ਪੱਕੀ ਹੋ ਗਈ ਹੈ ਕਿ ਰਾਸ਼ਟਰਪਤੀ ਚੋਣਾਂ ਵਿੱਚ ਅਮਰੀਕੀ ਸਦਰ ਡੋਨਲਡ ਟਰੰਪ ਨੂੰ ਸ਼ਿਕਸਤ ਦੇਣ ਵਿੱਚ ਸਿਆਹਫਾਮ ਵੋਟਰਾਂ ਦੀ ਅਹਿਮ ਭੂਮਿਕਾ ਹੋਵੇਗੀ। ਅਮਰੀਕਾ ਦੀ ਭਾਰਤੀ ਮੁਸਲਿਮਾਂ ਬਾਰੇ ਐਸੋਸੀਏਸ਼ਨ ਨੇ ਇਕ ਬਿਆਨ ਵਿੱਚ ਇਸ ਨਾਮਜ਼ਦਗੀ ਲਈ ਹੈਰਿਸ ਨੂੰ ਵਧਾਈ ਦਿੰਦਿਆਂ ਪਿਛਲੇ ਪੰਜ ਦਹਾਕਿਆਂ ਦੇ ਮੁਸ਼ਕਲ ਸਮੇਂ ਦੌਰਾਨ ਭਾਰਤੀ ਅਮਰੀਕੀ ਭਾਈਚਾਰੇ ਵੱਲੋਂ ਹਾਸਲ ਅਸਧਾਰਨ ਪ੍ਰਾਪਤੀਆਂ ਦੀ ਤਾਰੀਫ਼ ਕੀਤੀ ਹੈ। ਉਧਰ ਧਰਮ ਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਚੇਅਰਮੈਨ ਤੇ ਕੌਮੀ ਸਿੱਖ ਕੰਪੇਨ ਦੇ ਸੀਨੀਅਰ ਸਲਾਹਾਕਾਰ ਡਾ.ਰਾਜਵੰਤ ਸਿੰਘ ਨੇ ਵੀ ਹੈਰਿਸ ਨੂੰ ਮਿਲੇ ਇਸ ਮਾਣ ਦਾ ਸਵਾਗਤ ਕੀਤਾ ਹੈ। ਸਿੰਘ ਨੇ ਕਿਹਾ ਕਿ ਇਹ ਪੇਸ਼ਕਦਮੀ ਸਿਆਹਫਾਮਾਂ, ਔਰਤਾਂ ਤੇ ਸਾਰੇ ਪਰਵਾਸੀਆਂ ਲਈ ਕਾਫ਼ੀ ਮਾਇਨੇ ਰੱਖਦੀ ਹੈ।ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਨੂੰ ਜੀ ਆਇਆਂ ਆਖਿਆ ਹੈ।
-ਪੀਟੀਆਈ

ਬਿਡੇਨ ਤੇ ਹੈਰਿਸ ਨੇ ਮਿਲ ਕੇ ਟਰੰਪ ਨੂੰ ਘੇਰਿਆ

ਵਾਸ਼ਿੰਗਟਨ: ਜੋਅ ਬਿਡੇਨ ਤੇ ਕਮਲਾ ਹੈਰਿਸ ਨੇ ਅੱਜ ਮਿਲ ਕੇ ਅਮਰੀਕੀ ਸਦਰ ਡੋਨਲਡ ਟਰੰਪ ਦੇ ਵ੍ਹਾਈਟ ਹਾਊਸ ਵਿਚਲੇ ਰਿਕਾਰਡ ਦੇ ਬਖੀਏ ਉਧੇੜੇ। ਡੈਲਾਵੇਅਰ ਵਿੱਚ ਪੱਤਰਕਾਰਾਂ ਦੇ ਇਕੱਠ ਨੂੰ ਸਾਂਝੇ ਰੂਪ ’ਚ ਮੁਖਾਤਿਬ ਹੁੰਦਿਆਂ ਇਸ ਜੋੜੀ ਨੇ ਕਿਹਾ ਕਿ ਟਰੰਪ ਆਪਣੇ ਕੰਮ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੇ ਹਨ। ਹੈਰਿਸ ਨੇ ਟਰੰਪ ਸਰਕਾਰ ਵੱਲੋਂ ਚੁੱਕੇ ਗ਼ਲਤ ਕਦਮਾਂ ਦੀ ਇਕ ਲੰਮੀ ਸੂਚੀ ਵੀ ਪੇਸ਼ ਕੀਤੀ। ਹੈਰਿਸ ਨੇ ਟਰੰਪ ਦੇ ਹਵਾਲੇ ਨਾਲ ਕਿਹਾ ਕਿ ਨਾਕਾਬਲ ਸ਼ਖ਼ਸ ਨੂੰ ਸਿਖਰਲੇ ਅਹੁਦੇ ’ਤੇ ਬਿਠਾਉਣ ਦਾ ਇਹੀ ਨਤੀਜਾ ਹੁੰਦਾ ਹੈ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All