ਜੌਹਨਸਨ ਵੱਲੋਂ ਸਕੂਲ ਉਸਾਰੀ ਲਈ ਦਸ ਸਾਲਾ ਯੋਜਨਾ ਦਾ ਐਲਾਨ

ਜੌਹਨਸਨ ਵੱਲੋਂ ਸਕੂਲ ਉਸਾਰੀ ਲਈ ਦਸ ਸਾਲਾ ਯੋਜਨਾ ਦਾ ਐਲਾਨ

ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਸੋਮਵਾਰ ਨੂੰ ਪੱਛਮੀ ਲੰਡਨ ਦੇ ਈਲਿੰਗ ਫੀਲਡਜ਼ ਹਾਈ ਸਕੂਲ ਦੀ ਨਿਰਮਾਣ ਵਾਲੀ ਜਗ੍ਹਾ ’ਤੇ ।ਫੋਟੋ:ਏਪੀ

ਲੰਡਨ, 29 ਜੂਨ

ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਇੰਗਲੈਂਡ ਦੇ ਸਕੂਲਾਂ ਦੀ ਕਾਇਆਕਲਪ ਲਈ 10 ਸਾਲਾ ਮੁੜ-ਉਸਾਰੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਸਕੂਲਾਂ ਨੂੰ ਭਵਿੱਖ ਦੇ ਮੁਆਫ਼ਕ ਬਣਾਉਣ ਹੈ। ਮੁੜ ਉਸਾਰੀ ਪ੍ਰੋਗਰਾਮ ਇਸੇ ਵਿੱਤੀ ਸਾਲ 2020-21 ਵਿੱਚ ਸ਼ੁਰੂ ਹੋਵੇਗਾ ਤੇ ਪਹਿਲੇ 50 ਪ੍ਰਾਜੈਕਟਾਂ ਲਈ 1 ਅਰਬ ਪੌਂਡ ਤੋਂ ਵੱਧ ਦੀ ਫੰਡਿੰਗ ਦਿੱਤੀ ਜਾਵੇਗੀ।

ਜੌਹਨਸਨ ਨੇ ਕਿਹਾ, ‘ਹੁਣ ਜਦੋਂ ਅਸੀਂ ਮਹਾਮਾਰੀ ਤੋਂ ਉਭਰ ਆਏ ਹਾਂ ਤਾਂ ਇਹ ਅਹਿਮ ਹੈ ਕਿ ਅਸੀਂ ਇਕ ਅਜਿਹੇ ਮੁਲਕ ਦੀਆਂ ਨੀਹਾਂ ਰੱਖੀਏ, ਜਿੱਥੇ ਹਰੇਕ ਨੂੰ ਅੱਗੇ ਵੱਧਣ ਦਾ ਮੌਕਾ ਮਿਲੇ ਅਤੇ ਸਾਡੀ ਨੌਜਵਾਨ ਪੀੜ੍ਹੀਆਂ ਇਸ ਮਿਸ਼ਨ ਦੇ ਮੂਹਰੇ ਤੇ ਕੇਂਦਰ ਵਿੱਚ ਹੋਣ।’ ਪ੍ਰਧਾਨ ਮੰਤਰੀ ਨੇ ਕਿਹਾ, ‘ਇਸ ਵੱਡੇ ਤੇ ਨਵੇਂ ਨਿਵੇਸ਼ ਨਾਲ ਇਹ ਯਕੀਨੀ ਬਣੇਗਾ ਕਿ ਸਾਡੇ ਸਕੂਲ ਤੇ ਕਾਲਜ ਭਵਿੱਖੀ ਲੋੜਾਂ ਮੁਤਾਬਕ ਪੂਰੀ ਤਰ੍ਹਾਂ ਫਿੱਟ ਹੋਣ। ਇਨ੍ਹਾਂ ਸਕੂਲਾਂ ਵਿੱਚ ਬਿਹਤਰ ਸਹੂਲਤਾਂ ਮਿਲਣ ਤਾਂ ਕਿ ਹਰ ਬੱਚੇ ਨੂੰ ਅਾਲਮੀ ਪੱਧਰ ਦੀ ਸਿੱਖਿਆ ਮਿਲ ਸਕੇ।’ ਡਾਊਨਿੰਗ ਸਟਰੀਟ ਨੇ ਕਿਹਾ ਕਿ ਯੂਕੇ ਦੇ ਵਿੱਤ ਮੰਤਰੀ ਰਿਸ਼ੀ ਸੂਨਕ ਇਸ ਨਵੇਂ 10 ਸਾਲਾ ਉਸਾਰੀ ਪ੍ਰੋਗਰਾਮ ਬਾਰੇ ਵਧੇਰੇ ਤਫ਼ਸੀਲ ਖਰਚੇ ’ਤੇ ਨਜ਼ਰਸਾਨੀ ਲਈ ਸੱਦੀ ਜਾਣ ਵਾਲੀ ਅਗਲੀ ਮੀਟਿੰਗ ’ਚ ਦੇਣਗੇ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All