DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Javed Miandad ਨੇ Imran Khan ਦੀ ਰਿਹਾਈ ਲਈ ਭਾਵੁਕ ਅਪੀਲ ਕੀਤੀ

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਜਾਵੇਦ ਮੀਆਂਦਾਦ ਨੇ 1992 ਆਲਮੀ ਕੱਪ ਜੇਤੂ ਕਪਤਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਜੇਲ੍ਹ ’ਚੋਂ ਰਿਹਾਈ ਲਈ ਜਜ਼ਬਾਤੀ ਅਪੀਲ ਕੀਤੀ ਹੈ। ਇੱਕ ਇੰਟਰਵਿਊ ਦੌਰਾਨ ਉਹ ਇਮਰਾਨ ਦਾ ਜ਼ਿਕਰ ਕਰਦਿਆਂ ਰੋ ਪਏ। ਉਨ੍ਹਾਂ ਇਮਰਾਨ ਨੂੰ...

  • fb
  • twitter
  • whatsapp
  • whatsapp
Advertisement

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਜਾਵੇਦ ਮੀਆਂਦਾਦ ਨੇ 1992 ਆਲਮੀ ਕੱਪ ਜੇਤੂ ਕਪਤਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਜੇਲ੍ਹ ’ਚੋਂ ਰਿਹਾਈ ਲਈ ਜਜ਼ਬਾਤੀ ਅਪੀਲ ਕੀਤੀ ਹੈ। ਇੱਕ ਇੰਟਰਵਿਊ ਦੌਰਾਨ ਉਹ ਇਮਰਾਨ ਦਾ ਜ਼ਿਕਰ ਕਰਦਿਆਂ ਰੋ ਪਏ। ਉਨ੍ਹਾਂ ਇਮਰਾਨ ਨੂੰ ਇਮਾਨਦਾਰ ਦੱਸਦਿਆਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਨਹੀਂ ਹੋ ਸਕਦੇ।

ਇਸ ਦੇ ਨਾਲ ਹੀ ਉਨ੍ਹਾਂ ਆਪਣੇ ਅਤੇ ਇਮਰਾਨ ਵਿਚਾਲੇ ਦੁਸ਼ਮਣੀ ਦੀਆਂ ਗੱਲਾਂ ਨਕਾਰ ਦਿੱਤੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਉਨ੍ਹਾਂ ਦੇ ਕੁਝ ਮਤਭੇਦ ਰਹੇ ਹੋਣ, ਪਰ ਮੈਦਾਨ ਵਿੱਚ ਉਨ੍ਹਾਂ ਹਮੇਸ਼ਾਂ ਪਾਕਿਸਤਾਨ ਲਈ ਇਕੱਠੇ ਸੰਘਰਸ਼ ਕੀਤਾ ਹੈ। ਇਸ ਲਈ ਸਬੰਧਤ ਧਿਰਾਂ ਨੂੰ ਮਿਲ ਬੈਠ ਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਦੂਜੇ ਪਾਸੇ, ਸਾਲ 2023 ਤੋਂ ਅਡਿਆਲਾ ਜੇਲ੍ਹ ਵਿੱਚ ਬੰਦ 73 ਸਾਲਾ ਇਮਰਾਨ ਦੀ ਸਿਹਤ ਬਾਰੇ ਚਿੰਤਾਵਾਂ ਵਧ ਰਹੀਆਂ ਹਨ। ਇਸੇ ਕੜੀ ਤਹਿਤ ਕੌਮਾਂਤਰੀ ਪੱਧਰ ’ਤੇ ਵੀ ਇਮਰਾਨ ਦੇ ਹੱਕ ਵਿੱਚ ਆਵਾਜ਼ਾਂ ਉੱਠ ਰਹੀਆਂ ਹਨ। ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਅਤੇ ਕਪਿਲ ਦੇਵ ਸਮੇਤ ਗ੍ਰੈਗ ਚੈਪਲ ਨੇ ਇਮਰਾਨ ਨੂੰ ਢੁਕਵਾਂ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਆਸਟਰੇਲੀਆ ਦੇ ਕਪਤਾਨ ਪੈਟ ਕਮਿਨਜ਼ ਨੇ ਵੀ ਸਾਬਕਾ ਕਪਤਾਨ ਨਾਲ ਸਨਮਾਨਜਨਕ ਵਿਹਾਰ ਕਰਨ ਦੀ ਅਪੀਲ ਕੀਤੀ ਹੈ।

Advertisement

Advertisement
Advertisement
×