ਟੋਕੀਓ: ਜਪਾਨ ਦੇ ਚੰਦ ਦੀ ਸਤਹਿ ’ਤੇ ਪਹੁੰਚਣ ਦੀ ਕੋਸ਼ਿਸ਼ ਉਸ ਸਮੇਂ ਨਾਕਾਮ ਹੋ ਗਈ ਜਦੋਂ ਐੱਚ2ਏ ਰਾਕੇਟ ਮੌਸਮ ਖ਼ਰਾਬ ਹੋਣ ਕਾਰਨ ਦਾਗ਼ਿਆ ਨਹੀਂ ਜਾ ਸਕਿਆ। ਚੰਦਰਮਾ ਮਿਸ਼ਨ ਨੂੰ ਫਿਲਹਾਲ ਦੀ ਘੜੀ ਟਾਲ ਦਿੱਤਾ ਗਿਆ ਹੈ। ਚੰਦ ਦੀ ਪੜਤਾਲ ਲਈ ਸਮਾਰਟ ਲੈਂਡਰ ਜਾਂ ਸਲਿਮ ਲੂਨਰ ਪ੍ਰੋਬ ਨੂੰ ਜਪਾਨ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ ਵੱਲੋਂ ਵਿਕਸਤ ਕੀਤਾ ਗਿਆ ਹੈ। ਜੇਕਰ ਮਿਸ਼ਨ ਸਫ਼ਲ ਰਿਹਾ ਤਾਂ ਜਪਾਨ, ਚੰਦ ’ਤੇ ਪਹੁੰਚਣ ਵਾਲਾ ਪੰਜਵਾਂ ਮੁਲਕ ਬਣ ਜਾਵੇਗਾ। -ਏਐੱਨਆਈ