ਜਾਪਾਨ ਨੇ ਰੂਸੀ ਰਾਜਦੂਤ ਨੂੰ ਦੇਸ਼ ਵਿੱਚੋਂ ਕੱਢਿਆ : The Tribune India

ਜਾਪਾਨ ਨੇ ਰੂਸੀ ਰਾਜਦੂਤ ਨੂੰ ਦੇਸ਼ ਵਿੱਚੋਂ ਕੱਢਿਆ

ਰੂਸ ਨੇ ਇਸ ਨੂੰ ਦੁਵੱਲੇ ਸਬੰਧ ਵਿਗਾੜਨ ਵਾਲੀ ਕਾਰਵਾਈ ਕਰਾਰ ਦਿੱਤਾ

ਜਾਪਾਨ ਨੇ ਰੂਸੀ ਰਾਜਦੂਤ ਨੂੰ ਦੇਸ਼ ਵਿੱਚੋਂ ਕੱਢਿਆ

ਟੋਕੀਓ, 4 ਅਕਤੂਬਰ

ਜਾਪਾਨ ਨੇ ਸਾਪੋਰੋ ਵਿੱਚ ਰੂਸੀ ਰਾਜਦੂਤ ਨੂੰ ਦਸ ਅਕਤੂਬਰ ਤੱਕ ਦੇਸ਼ ਛੱਡਣ ਦੇ ਆਦੇਸ਼ ਦਿੱਤੇ ਹਨ। ਰੂਸ ਨੇ ਪਿਛਲੇ ਮਹੀਨੇ ਵਲਾਦੀਵੋਸਤੋਕ ਵਿੱਚ ਜਾਪਾਨੀ ਰਾਜਦੂਤ ਨੂੰ ਕੱਢਿਆ ਸੀ, ਜਿਸ ਦੇ ਜਵਾਬ ਵਿੱਚ ਜਾਪਾਨ ਨੇ ਇਹ ਕਾਰਵਾਈ ਕੀਤੀ ਹੈ। ਜਾਪਾਨੀ ਵਿਦੇਸ਼ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਰੂਸ ਦੀ ਐੱਫਐੱਸਬੀ ਸੁਰੱਖਿਆ ਏਜੰਸੀ ਨੇ ਸਤੰਬਰ ਮਹੀਨੇ ਕਿਹਾ ਸੀ ਕਿ ਉਸ ਨੇ ਜਾਸੂਸੀ ਦੇ ਸ਼ੱਕ ਵਿੱਚ ਜਾਪਾਨੀ ਰਾਜਦੂਤ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਉਸ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਬਾਅਦ ਜਾਪਾਨ ਨੇ ਇਹ ਕਦਮ ਉਠਾਇਆ ਹੈ। ਉਪ ਵਿਦੇਸ਼ ਮੰਤਰੀ ਟਾਕਿਓ ਮੋਰੀ ਨੇ ਅੱਜ ਰੂਸੀ ਰਾਜਦੂਤ ਮਿਖ਼ਾਈਲ ਗਲੂਜ਼ਿਨ ਨੂੰ ਤਲਬ ਕੀਤਾ ਅਤੇ ਉਨ੍ਹਾਂ ਨੂੰ ਜਾਪਾਨ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ। ਦੇਸ਼ ਨੇ ਸਪੋੋਰੋ ਵਿੱਚ ਰੂਸੀ ਰਾਜਦੂਤ ਤੋਂ ‘ਕੂਟਨੀਤਿਕ ਸੁਰੱਖਿਆ’ ਵਾਪਸ ਲੈਣ ਦਾ ਐਲਾਨ ਵੀ ਕੀਤਾ ਅਤੇ ਅਪੀਲ ਕੀਤੀ ਕਿ ਰਾਜਦੂਤ ਛੇ ਦਿਨਾਂ ਦੇ ਅੰਦਰ ਜਾਪਾਨ ਛੱਡ ਦੇਵੇ।

ਗਲੂਜ਼ਿਨ ਨੇ ਇੱਕ ਬਿਆਨ ਵਿੱਚ ਕਿਹਾ, ‘‘ਇਹ ਸਪਸ਼ਟ ਹੈ ਕਿ ਜਾਪਾਨ ਵੱਲੋਂ ਚੁੱਕਿਆ ਇਹ ਕਦਮ ਦੁਵੱਲੇ ਸਬੰਧਾਂ ਨੂੰ ਹੋਰ ਵਿਗਾੜ ਸਕਦਾ ਹੈ, ਜੋ ਟੋਕੀਓ ਦੀ ਤਬਾਹਕੁਨ ਨੀਤੀ ਕਾਰਨ ਹਾਲ ਹੀ ਵਿੱਚ ਪਹਿਲਾਂ ਹੀ ਵਿਗੜ ਚੁੱਕੇ ਹਨ।’’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All