DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਸੀਨਾ ਵਿਰੁੱਧ ਦੋਸ਼ ਤੈਅ ਕਰਨ ਲਈ 21 ਜਨਵਰੀ ਤੈਅ

ਬੰਗਲਾਦੇਸ਼ ਦੀ ਅਦਾਲਤ ਨੇ ਅਹੁਦੇ ਤੋਂ ਹਟਾਈ ਗਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ 285 ਹੋਰਾਂ ਵਿਰੁੱਧ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਦੋਸ਼ ਤੈਅ ਕਰਨ ਲਈ 21 ਜਨਵਰੀ ਦੀ ਤਰੀਕ ਤੈਅ ਕੀਤੀ ਹੈ। ਨਿਊਜ਼ ਪੋਰਟਲ ਟੀ ਬੀ ਐੱਸ ਨਿਊਜ਼.ਨੈੱਟ ਦੀ ਰਿਪੋਰਟ...

  • fb
  • twitter
  • whatsapp
  • whatsapp
Advertisement

ਬੰਗਲਾਦੇਸ਼ ਦੀ ਅਦਾਲਤ ਨੇ ਅਹੁਦੇ ਤੋਂ ਹਟਾਈ ਗਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ 285 ਹੋਰਾਂ ਵਿਰੁੱਧ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਦੋਸ਼ ਤੈਅ ਕਰਨ ਲਈ 21 ਜਨਵਰੀ ਦੀ ਤਰੀਕ ਤੈਅ ਕੀਤੀ ਹੈ। ਨਿਊਜ਼ ਪੋਰਟਲ ਟੀ ਬੀ ਐੱਸ ਨਿਊਜ਼.ਨੈੱਟ ਦੀ ਰਿਪੋਰਟ ਅਨੁਸਾਰ, ਇਹ ਮਾਮਲਾ ਉਨ੍ਹਾਂ ਦੋਸ਼ਾਂ ਨਾਲ ਸਬੰਧਤ ਹੈ ਕਿ ਹਸੀਨਾ ਅਤੇ ਆਵਾਮੀ ਲੀਗ ਦੇ ਸੈਂਕੜੇ ਮੈਂਬਰਾਂ ਨੇ ਦਸੰਬਰ 2024 ਵਿੱਚ ‘ਜੁਆਏ ਬੰਗਲਾ ਬ੍ਰਿਗੇਡ’ ਨਾਮ ਦੇ ਸਮੂਹ ਦੀ ਵਰਚੁਅਲ ਮੀਟਿੰਗ ਵਿੱਚ ਹਿੱਸਾ ਲਿਆ ਸੀ। ਦੋਸ਼ ਹੈ ਕਿ ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤ੍ਰਿਮ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਘੜੀ ਸੀ। ਇਹ ਸਮੂਹ ਆਵਾਮੀ ਲੀਗ ਅਤੇ ਹਸੀਨਾ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਦੀ ਵਿਰਾਸਤ ਦਾ ਕੱਟੜ ਸਮਰਥਕ ਹੈ। ਰਿਪੋਰਟ ਮੁਤਾਬਕ, ਸੁਣਵਾਈ ਤੋਂ ਬਾਅਦ ਢਾਕਾ ਦੀ ਵਿਸ਼ੇਸ਼ ਜੱਜ ਅਦਾਲਤ-9 ਦੇ ਜੱਜ ਅਬਦੁਸ ਸਲਾਮ ਨੇ ਹਸੀਨਾ ਅਤੇ 285 ਹੋਰਾਂ ਵਿਰੁੱਧ ਦੋਸ਼ ਤੈਅ ਕਰਨ ਲਈ 21 ਜਨਵਰੀ ਨਿਸ਼ਚਿਤ ਕੀਤੀ ਹੈ।

Advertisement
Advertisement
×