DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jaishankar ਵੱਲੋਂ Poland ’ਚ ਭਾਰਤੀ ਮਹਾਰਾਜਿਆਂ ਦੀਆਂ ਯਾਦਗਾਰਾਂ ਦਾ ਦੌਰਾ

ਮਹਾਰਾਜਾ ਦਿਗਵਿਜੈ ਸਿੰਘ ਨੂੰ ਯਾਦ ਕੀਤਾ

  • fb
  • twitter
  • whatsapp
  • whatsapp
featured-img featured-img
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਵਾਰਸਾ ਵਿੱਚ ਕੋਹਲਾਪੁਰ ਮੈਮੋਰੀਅਲ ’ਤੇ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇੱਥੇ ਉਨ੍ਹਾਂ ਦੋ ਇਤਿਹਾਸਕ ਯਾਦਗਾਰਾਂ ਦਾ ਦੌਰਾ ਕੀਤਾ ਜੋ ਦੂਜੀ ਸੰਸਾਰ ਜੰਗ ਦੌਰਾਨ ਪੋਲਿਸ਼ ਸ਼ਰਨਾਰਥੀਆਂ ਨੂੰ ਪਨਾਹ ਦੇਣ ਦੇ ਭਾਰਤੀ ਭੂਮਿਕਾ ਨੂੰ ਦਰਸਾਉਂਦੀਆਂ ਹਨ। ਬੀਤੇ ਦਿਨ ਉਨ੍ਹਾਂ ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਰੈਦੋਸਲਾਵ ਸਿਕੋਰਸਕੀ ਨਾਲ ਵਿਆਪਕ ਗੱਲਬਾਤ ਕੀਤੀ ਸੀ।

ਉਨ੍ਹਾਂ ਗੁਜਰਾਤ ਦੇ ਜਾਮਨਗਰ (ਉਸ ਵੇਲੇ ਦੇ ਨਵਾਂਨਗਰ) ਦੇ ਮਹਾਰਾਜਾ ਦਿਗਵਿਜੈ ਸਿੰਘ ਜੀ ਰਣਜੀਤ ਸਿੰਘ ਜੀ ਜਡੇਜਾ ਦੀ ਯਾਦਗਾਰ ’ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਯਾਦ ਕਰਵਾਇਆ ਕਿ ਕਿਵੇਂ ਮਹਾਰਾਜੇ ਨੇ ਜੰਗ ਤੋਂ ਬਚ ਕੇ ਆਏ 1000 ਪੋਲਿਸ਼ ਬੱਚਿਆਂ ਨੂੰ ਬਾਲਾਚੜੀ ਵਿੱਚ ਪਨਾਹ ਦਿੱਤੀ ਸੀ। ਬੱਚੇ ਉਨ੍ਹਾਂ ਨੂੰ ਪਿਆਰ ਨਾਲ ‘ਬਾਪੂ’ ਜਾਂ ‘ਗੁੱਡ ਕਿੰਗ’ (ਚੰਗਾ ਮਹਾਰਾਜਾ) ਕਹਿੰਦੇ ਸਨ।

Advertisement

ਇਸ ਮਗਰੋਂ ਵਿਦੇਸ਼ ਮੰਤਰੀ ਨੇ ਕੋਲ੍ਹਾਪੁਰ ਮੈਮੋਰੀਅਲ ਦਾ ਦੌਰਾ ਕੀਤਾ, ਜੋ ਮਹਾਰਾਸ਼ਟਰ ਦੀ ਕੋਲ੍ਹਾਪੁਰ ਰਿਆਸਤ ਵੱਲੋਂ ਕਰੀਬ 5000 ਪੋਲਿਸ਼ ਸ਼ਰਨਾਰਥੀਆਂ ਨੂੰ ਦਿੱਤੀ ਗਈ ਪਨਾਹ ਦੀ ਯਾਦ ਵਿੱਚ ਬਣਿਆ ਹੈ। ਜੈਸ਼ੰਕਰ ਨੇ ਦੱਸਿਆ ਕਿ ਅਕਤੂਬਰ ਵਿੱਚ ਦੂਜਾ ਜਾਮ ਸਾਹਿਬ ਮੈਮੋਰੀਅਲ ਯੂਥ ਐਕਸਚੇਂਜ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ, ਜਿਸ ਰਾਹੀਂ ਪੋਲਿਸ਼ ਨੌਜਵਾਨ ਭਾਰਤ ਆ ਕੇ ਇਸ ਇਤਿਹਾਸ ਬਾਰੇ ਜਾਣ ਸਕਣਗੇ।

Advertisement

Advertisement
×