ਜੈਸ਼ੰਕਰ ਵੱਲੋਂ ਮੌਰੀਸ਼ਸ ’ਚ ਭਾਰਤੀ ਹਾਈ ਕਮਿਸ਼ਨ ਦੀ ਨਵੀਂ ਇਮਾਰਤ ਦਾ ਉਦਘਾਟਨ

ਜੈਸ਼ੰਕਰ ਵੱਲੋਂ ਮੌਰੀਸ਼ਸ ’ਚ ਭਾਰਤੀ ਹਾਈ ਕਮਿਸ਼ਨ ਦੀ ਨਵੀਂ ਇਮਾਰਤ ਦਾ ਉਦਘਾਟਨ

ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਮੌਰੀਸ਼ਸ਼ ਦੇ ਟਰਾਂਸਪੋਰਟ ਮੰਤਰੀ ਐਲਨ ਗਾਨੋ ਮੈਟਰੋ ਰੇਲ ਵਿੱਚ ਸਫ਼ਰ ਕਰਦੇ ਹੋਏ। -ਫੋਟੋ: ਪੀਟੀਆਈ

ਪੋਰਟ ਲੂਈ, 23 ਫਰਵਰੀ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੌਰੀਸ਼ਸ ’ਚ ਭਾਰਤੀ ਹਾਈ ਕਮਿਸ਼ਨ ਦੀ ਨਵੀਂ ਅਤੇ ਵਾਤਾਵਰਨ ਪੱਖੀ ਇਮਾਰਤ ਦਾ ਉਦਘਾਟਨ ਕੀਤਾ ਅਤੇ ਮੁਲਕ ’ਚ ਭਾਰਤ ਦੀ ਸਹਾਇਤਾ ਨਾਲ ਬਣਾਏ ਜਾ ਰਹੇ 956 ਘਰਾਂ ਦੇ ਕੰਮ ਦੀ ਨਜ਼ਰਸਾਨੀ ਕੀਤੀ। ਉਨ੍ਹਾਂ ਭਰੋਸਾ ਜਤਾਇਆ ਕਿ ਨਵੀਂ ਇਮਾਰਤ ’ਚ ਭਾਰਤੀ ਮਿਸ਼ਨ ’ਚ ਹੋਰ ਕੰਮ ਕਰਨ ਦੀ ਪ੍ਰੇਰਣਾ ਮਿਲੇਗੀ। ਮੌਰੀਸ਼ਸ ’ਚ ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਜੈਸ਼ੰਕਰ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਅਤੇ ਵਿਦੇਸ਼ ਮੰਤਰੀ ਐਲਨ ਗੰਨੂ ਦੀ ਮੌਜੂਦਗੀ ’ਚ ਇਬੇਨੇ ’ਚ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਅਤੇ ਰਿਹਾਇਸ਼ੀ ਇਮਾਰਤ ਦਾ ਉਦਘਾਟਨ ਕੀਤਾ। ਇਸ ਦੌਰਾਨ ਜੈਸ਼ੰਕਰ ਨੇ ਮੈਟਰੋ ਐਕਸਪ੍ਰੈੱਸ ’ਚ ਵੀ ਸਫ਼ਰ ਕੀਤਾ। ਮੈਟਰੋ ਟਰੇਨ ਸੇਵਾ ਲਈ ਭਾਰਤ ਨੇ ਸਹਾਇਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਹਮਾਇਤ ਨਾਲ ਬਣੀ ਮੈਟਰੋ ਐਕਸਪ੍ਰੈੱਸ ਨਵੇਂ ਮੌਰੀਸ਼ਸ ਦਾ ਪ੍ਰਤੀਕ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All