ਇਟਲੀ ਨੇ ਭਾਰਤ ਸਣੇ ਹੋਰ ਦੇਸ਼ਾਂ ਤੋਂ ਆਵਾਜਾਈ ਪਾਬੰਦੀ ਹਟਾਈ

ਇਟਲੀ ਨੇ ਭਾਰਤ ਸਣੇ ਹੋਰ ਦੇਸ਼ਾਂ ਤੋਂ ਆਵਾਜਾਈ ਪਾਬੰਦੀ ਹਟਾਈ

ਵਿੱਕੀ ਬਟਾਲਾ

ਰੋਮ, 29 ਅਗਸਤ

ਕੋਵਿਡ-19 ਕਾਰਨ ਜਿੱਥੇ ਆਮ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋਇਆ ਹੈ, ਇਟਲੀ ਦੇ ਕਾਮੇ ਵੀ ਕਰੋਨਾ ਦੀ ਮਾਰ ਹੇਠ ਆਏ ਹਨ। ਜੋ ਕਾਮੇ ਪਿਛਲੇ 4-5 ਮਹੀਨਿਆਂ ਤੋਂ ਆਪਣੇ ਸਾਕ ਸਬੰਧੀਆਂ ਨੂੰ ਭਾਰਤ, ਸ੍ਰੀ ਲੰਕਾ ਤੇ ਬੰਗਲਾ ਦੇਸ਼ ਮਿਲਣ ਗਏ ਸਨ, ਉਹ ਇਟਲੀ ਵੱਲੋਂ ਲਗਾਈ ਪਾਬੰਦੀ ਕਾਰਨ ਇੱਥੇ ਆਉਣ ਤੋਂ ਅਸਮਰਥ ਸਨ। ਕਰੋਨਾ ਕਾਰਨ ਇਟਲੀ ਸਰਕਾਰ ਆਵਾਜਾਈ ’ਤੇ ਲਾਈ ਪਾਬੰਦੀ ਨੂੰ ਮਹੀਨਾ-ਮਹੀਨਾ ਕਰ ਕੇ ਵਧਾ ਰਹੀ ਸੀ ਤੇ ਹੁਣ ਇਹ ਪਾਬੰਦੀ 30 ਅਗਸਤ 2021 ਤੱਕ ਸੀ। ਹੁਣ ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸਪਰੇਂਜਾ ਨੇ ਕੱਲ੍ਹ ਇਹ ਐਲਾਨ ਕੀਤਾ ਕਿ ਭਾਰਤ, ਸ੍ਰੀ ਲੰਕਾ ਤੇ ਬੰਗਲਾਦੇਸ਼ ਤੋਂ ਹੁਣ ਵਿਦਿਆਰਥੀ, ਕਾਮੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਹਿਲੀ ਸਤੰਬਰ 2021 ਤੋਂ ਕੋਵਿਡ-19 ਦੇ ਨਿਯਮਾਂ ਤਹਿਤ ਇਟਲੀ ਆ ਸਕਦੇ ਪਰ ਇੱਥੇ ਆ ਕੇ ਉਨ੍ਹਾਂ ਨੂੰ 14 ਦਿਨ ਇਕਾਂਤਵਾਸ ਰਹਿਣਾ ਪਵੇਗਾ। ਇਸ ਗੱਲ ਦਾ ਵੀ ਉਚੇਚਾ ਧਿਆਨ ਰੱਖਿਆ ਜਾਵੇ ਕਿ ਇਟਲੀ ਆਉਣ ਵਾਲੇ ਬੰਦੇ ਦਾ ਕੋਵਿਡ-19 ਦਾ ਕੋਈ ਰਿਕਾਰਡ ਨਾ ਹੋਵੇ। ਇਹ ਆਗਿਆ 25 ਅਕਤੂਬਰ 2021 ਤੱਕ ਹੈ ਉਸ ਤੋਂ ਅੱਗੇ ਇਸ ਬਾਰੇ ਵਿਚਾਰਿਆ ਜਾ ਸਕਦਾ ਹੈ ਕਿ ਇਸ ਆਗਿਆ ਵਿੱਚ ਕੋਈ ਫੇਰਬਦਲ ਕਰਨਾ ਹੈ ਜਾਂ ਨਹੀਂ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All