DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

America ਦੇ ਮੁਕਾਬਲੇ ਲਈ Investment ਲਿਆਉਣਾ ਜ਼ਰੂਰੀ: Mark Carney

ਦੋ ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ’ਚ ਨਿਵੇਸ਼ਕਾਂ ਦਾ ਸਵਾਗਤ ਕੀਤਾ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਮਾਰਕ ਕਾਰਨੀ
Advertisement

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੋ ਇਸ ਹਫ਼ਤੇ ਟੋਰਾਂਟੋ ’ਚ ਦੁਨੀਆ ਭਰ ਦੇ ਕਈ ਨਿਵੇਸ਼ਕਾਂ ਦਾ ਸਵਾਗਤ ਕਰ ਰਹੇ ਹਨ, ਨੇ ਕਿਹਾ ਕਿ ਅਮਰੀਕੀ ਟੈਰਿਫਾਂ ਦਾ ਮੁਕਾਬਲਾ ਕਰਨ ਲਈ ਕੈਨੇਡਾ ’ਚ ਨਿਵੇਸ਼ ਲਿਆਉਣਾ ਜ਼ਰੂਰੀ ਹੈ। ਉਹ 160 ਤੋਂ ਵੱਧ ਪ੍ਰਾਜੈਕਟਾਂ ਲਈ ਨਿਵੇਸ਼ ਖਿੱਚਣਾ ਚਾਹੁੰਦੇ ਹਨ ਜੋ ਉਨ੍ਹਾਂ ਅਨੁਸਾਰ ਅਮਰੀਕਾ ਨਾਲ ਵਪਾਰਕ ਜੰਗ ਦੌਰਾਨ ਕੈਨੇਡਾ ਦੇ ਅਰਥਚਾਰੇ ਨੂੰ ਸੰਭਾਲਣ ਲਈ ਅਹਿਮ ਹੈ।

ਕੈਨੇਡਾ ਨਿਵੇਸ਼ ਸੰਮੇਲਨ ਬਾਰੇ ਜਾਣਕਾਰ ਸੂਤਰ ਅਨੁਸਾਰ ਆਉਣ ਵਾਲੀਆਂ ਹਸਤੀਆਂ ਵਿੱਚ ਗੋਲਡਮੈਨ ਸੈਚਸ ਦੇ ਸਾਬਕਾ ਕਾਰਜਕਾਰੀ ਅਤੇ ਸੈਂਟਰਲ ਬੈਂਕ ਦੇ ਮੁਖੀ ਦੇ ਨਿੱਜੀ ਸੰਪਰਕਾਂ ’ਚ ਸ਼ਾਮਲ ਕਈ ਲੋਕ ਹਨ। ਇਨ੍ਹਾਂ ’ਚ ਅਮਰੀਕਾ ਤੋਂ ਬਲੈਕਰੌਕ ਦੇ ਸੀ ਈ ਓ ਲੈਰੀ ਫਿੰਕ ਅਤੇ ਬਲੈਕਸਟੋਨ ਦੇ ਮੁਖੀ ਜੌਨ ਗ੍ਰੇਅ, ਸਿੰਗਾਪੁਰ ਦੇ ਫੰਡ ਟੈਮਾਸੈਕ ਦੇ ਸੀ ਈ ਓ ਦਿਲਹਾਨ ਪਿੱਲੈ ਅਤੇ ਡੱਚ ਪੈਨਸ਼ਨ ਫੰਡ ਏ ਪੀ ਜੇ ਗਰੋਪ ਦੀ ਸੀ ਈ ਓ ਐਨੇਟ ਮੋਸਮੈਨ ਸ਼ਾਮਲ ਹਨ। ਅੱਜ ਤੋਂ ਸ਼ੁਰੂ ਹੋਏ ਇਸ ਦੋ ਰੋਜ਼ਾ ਸੰਮੇਲਨ ਵਿੱਚ ਭਵਿੱਖ ਦੇ ਨਿਵੇਸ਼ ਬਾਰੇ ਗੱਲਬਾਤ ਸ਼ੁਰੂ ਹੋਵੇਗੀ ਪਰ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਵੱਡੇ ਸੌਦੇ ਨੇਪਰੇ ਚੜ੍ਹਨ ’ਚ 12 ਤੋਂ 18 ਮਹੀਨੇ ਲਗ ਸਕਦੇ ਹਨ। ਕਾਰਨੀ ਨੇ ਨੌਕਰਸ਼ਾਹੀ ਦੇ ਅੜਿੱਕੇ ਘਟਾ ਕੇ ਅਤੇ ਖਣਨ, ਊਰਜਾ, ਤਕਨਾਲੋਜੀ ਅਤੇ ਬੁਨਿਆਦੀ ਢਾਂਚਾ ਪ੍ਰਾਜਕੈਟ ਵਿਕਸਿਤ ਕਰ ਕੇ ਅਗਲੇ ਪੰਜ ਸਾਲਾਂ ’ਚ ਇੱਕ ਖਰਬ ਕੈਨੇਡਿਆਈ ਡਾਲਰ ਦਾ ਨਿਵੇਸ਼ ਲਿਆਉਣ ਵਾਅਦਾ ਕੀਤਾ ਹੈ।

Advertisement

ਕਾਰਨੀ ਨੇ ਬੀਤੇ ਦਿਨ ਸੰਮੇਲਨ ਦੇ ਸਵਾਗਤੀ ਸਮਾਗਮ ’ਚ ਕਿਹਾ, ‘‘ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਜੋ 120 ਖ਼ਰਬ ਤੋਂ ਵੱਧ ਦੇ ਅਸਾਸਿਆਂ ਦੀ ਪ੍ਰਬੰਧਨ ਕਰਦੇ ਸਨ, ‘ਸਾਡੀ ਦੁਕਾਨ ਦੀ ਖਿੜਕੀ ’ਚ ਝਾਕਣ’ ਆਉਣਗੇ ਕਿਉਂਕਿ ਦੁਨੀਆ ਕੈਨੇਡਾ ਨੂੰ ਵੱਖਰੇ ਨਜ਼ਰੀਏ ਨਾਲ ਦੇਖ ਰਹੀ ਹੈ।’’ ਉਨ੍ਹਾਂ ਕਿਹਾ ਕਿ ਕੈਨੇਡਾ ਦੇ ਅਰਥਚਾਰੇ ਲਈ ਨਿਵੇਸ਼ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਅਮਰੀਕਾ ਵੱਲੋਂ ਲਾਏ ਜਾ ਰਹੇ ਵਧਦੇ ਟੈਰਿਫ ਦਾ ਸਾਹਮਣਾ ਕਰ ਸਕੇ।

Advertisement

ਭਾਰਤ-ਕੈਨੇਡਾ ਵਪਾਰ ਸਮਝੌਤੇ ਲਈ ਚੌਥੇ ਗੇੜ ਦੀ ਗੱਲਬਾਤ ਸ਼ੁਰੂ

ਨਵੀਂ ਦਿੱਲੀ: ਭਾਰਤ ਅਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਨੇਪਰੇ ਚਾੜ੍ਹਨ ਲਈ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਚੌਥੇ ਗੇੜ ਦੀ ਗੱਲਬਾਤ ਸ਼ੁਰੂ ਕੀਤੀ ਜੋ 18 ਸਤੰਬਰ ਤੱਕ ਜਾਰੀ ਰਹੇਗੀ। ਦੋਵੇ ਮੁਲਕ ਇਸ ਸਾਲ ਗੱਲਬਾਤ ਮੁਕੰਮਲ ਕਰਨਾ ਚਾਹੁੰਦੇ ਹਨ। ਅਧਿਕਾਰੀ ਮੁਤਾਬਕ ਗੱਲਬਾਤ ਵਿੱਚ ਵਸਤਾਂ ਅਤੇ ਸੇਵਾਵਾਂ ਦਾ ਵਪਾਰ, ਮੂਲ ਨਿਯਮ ਅਤੇ ਤਕਨੀਕੀ ਵਪਾਰਕ ਰੁਕਾਵਟਾਂ ਸਮੇਤ ਕਈ ਮੁੱਦਿਆਂ ’ਤੇ ਚਰਚਾ ਹੋਵੇਗੀ। ਤੀਜੇ ਗੇੜ ਦੀ ਗੱਲਬਾਤ ਜੁਲਾਈ ਵਿੱਚ ਓਟਵਾ ਵਿੱਚ ਹੋਈ ਸੀ। ਦੋਵਾਂ ਮੁਲਕਾਂ ਨੇ 2030 ਤੱਕ ਦੁਵੱਲਾ ਵਪਾਰ 50 ਅਰਬ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ; ਹਾਲਾਂਕਿ 2025-26 ਵਿੱਚ ਦੋਵਾਂ ਦੇਸ਼ਾਂ ਵਿਚਾਲੇ ਵਪਾਰ 8.22 ਫ਼ੀਸਦੀ ਘਟ ਕੇ 7.95 ਅਰਬ ਡਾਲਰ ਰਹਿ ਗਿਆ। ਭਾਰਤ ਵੱਲੋਂ ਮੁੱਖ ਤੌਰ ’ਤੇ ਕੈਨੇਡਾ ਨੂੰ ਦਵਾਈਆਂ, ਲੋਹਾ ਅਤੇ ਸਟੀਲ, ਸਮੁੰਦਰੀ ਉਤਪਾਦ, ਕੱਪੜੇ ਅਤੇ ਇਲੈਕਟ੍ਰੌਨਿਕ ਸਾਮਾਨ ਬਰਾਮਦ ਕੀਤਾ ਜਾਂਦਾ ਹੈ। ਕੈਨੇਡਾ ਤੋਂ ਭਾਰਤ ਦਾਲਾਂ, ਕੋਲਾ, ਖਾਦ, ਕੱਚਾ ਪੈਟਰੋਲੀਅਮ ਆਦਿ ਦਰਾਮਦ ਕਰਦਾ ਹੈ। -ਪੀਟੀਆਈ

Advertisement
×