Israeli Documentary 'Naza' ਨਾਲ Gaza ’ਚ War ਬਾਰੇ ਬਹਿਸ ਛਿੜੀ
ਫਿਲਮ ਅਮਰੀਕੀ ਥੀਏਟਰਾਂ ’ਚ ਰਿਲੀਜ਼; ਇਜ਼ਰਾਈਲ ਨੂੰ ਦਿੱਤੀ ਫ਼ੌਜੀ ਮਦਦ ਬਾਰੇ ਅਮਰੀਕਾ ’ਚ ਬਹਿਸ ਭਖਣ ਦੇ ਆਸਾਰ
ਇਜ਼ਰਾਇਲੀ ਦਸਤਾਵੇਜ਼ੀ ਫਿਲਮ ‘ਨਾਜ਼ਾ’ ਦੀ ਅਮਰੀਕੀ ਥੀਏਟਰਾਂ ਵਿੱਚ ਰਿਲੀਜ਼ ਅਗਾਮੀ ਕਾਂਗਰਸ ਚੋਣਾਂ ਤੋਂ ਪਹਿਲਾਂ ਅਮਰੀਕਾ ਵੱਲੋਂ ਇਜ਼ਰਾਈਲ ਨੂੰ ਦਿੱਤੀ ਫ਼ੌਜੀ ਮਦਦ ਬਾਰੇ ਤਿੱਖੀ ਬਹਿਸ ਮੁੜ ਭਖਾ ਸਕਦੀ ਹੈ। ਦਸਤਾਵੇਜ਼ੀ ਵਿੱਚ ਇਜ਼ਰਾਇਲੀ ਫ਼ੌਜ ਦੇ ਅੰਦਰੂਨੀ ਲੋਕ ਗਾਜ਼ਾ ਵਿੱਚ ਆਮ ਨਾਗਰਿਕਾਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਬਾਰੇ ਦੱਸ ਰਹੇ ਹਨ। ਜੰਗ ਦੌਰਾਨ ਇਜ਼ਰਾਈਲ ਦੇ ਵਿਹਾਰ ਨਾਲ ਆਲਮੀ ਪੱਧਰ ’ਤੇ ਲੋਕ ਨਾਰਾਜ਼ ਹਨ, ਅਤੇ ਬਾਇਡਨ ਤੇ ਟਰੰਪ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਅਰਬਾਂ ਡਾਲਰ ਦੀ ਅਮਰੀਕੀ ਫ਼ੌਜੀ ਮਦਦ ਬਾਰੇ ਲੋਕਾਂ ਦੀ ਕੁਝ ਅਜਿਹੀ ਹੀ ਪ੍ਰਤੀਕਿਰਿਆ ਹੈ। ਇਸ ਜੰਗ ਨੇ ਡੈਮੋਕਰੈਟਾਂ ਅਤੇ ਕੁਝ ਰਿਪਬਲਿਕਨਾਂ ਦਰਮਿਆਨ ਡੂੰਘਾ ਪਾੜ ਪਾ ਦਿੱਤਾ ਹੈ।
ਵੈਨਿਸ ਫਿਲਮ ਮੇਲੇ ਵਿੱਚ ਇਸ ਦਸਤਾਵੇਜ਼ੀ ਨੂੰ ਦਿਖਾਉਣ ਮੌਕੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਰਿਕਾਰਡ 25 ਮਿੰਟਾਂ ਤੱਕ ਤਾੜੀਆਂ ਵਜਾਈਆਂ।
ਨੇਤਨਯਾਹੂ ਵੱਲੋਂ ਫਿਲਮ ਯਹੂਦੀ ਵਿਰੋਧੀ ਕਰਾਰ
ਇਜ਼ਰਾਇਲੀ ਫ਼ੌਜ ਨੇ ਦਸਤਾਵੇਜ਼ੀ ਦੇ ਨਿਰਮਾਤਾਵਾਂ ਦੀਆਂ ਲੱਭਤਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ ਅਤੇ ਉਨ੍ਹਾਂ ਨਾਲ ਗੱਲ ਕਰਨ ਵਾਲੇ ਫ਼ੌਜੀਆਂ ਦਾ ਪਤਾ ਲਾਉਣ ਦੀ ਧਮਕੀ ਦਿੱਤੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਹ ਫਿਲਮ ‘ਯਹੂਦੀ ਵਿਰੋਧੀ’ ਹੈ ਅਤੇ ਕੈਬਨਿਟ ਦੇ ਇੱਕ ਮੰਤਰੀ ਨੇ ਫਿਲਮ ਨਿਰਮਾਤਾਵਾਂ ਦੀ ਨਾਗਰਿਕਤਾ ਖੋਹਣ ਦੀ ਧਮਕੀ ਦਿੱਤੀ ਹੈ। ਫਿਲਮ ਦੇ ਸਹਿ-ਨਿਰਦੇਸ਼ਕਾਂ ਵਿੱਚ ਸ਼ੁਮਾਰ ਯੁਵਾਲ ਅਬਰਾਹਮ ਨੂੰ ਡਰ ਹੈ ਕਿ ਉਹ ਘਰ ਵਾਪਸ ਨਹੀਂ ਜਾ ਸਕੇਗਾ। -ਏਪੀ

