DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਇਜ਼ਰਾਇਲੀ ਹਮਲੇ

ਕਮਾਂਡ ਸੈਂਟਰ, ਹਥਿਆਰਾਂ ਦੇ ਭੰਡਾਰ, ਫ਼ੌਜੀ ਇਮਾਰਤਾਂ ਤਬਾਹ ਹੋਣ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਲੈਬਨਾਨ ’ਚ ਇਜ਼ਰਾਇਲੀ ਹਮਲੇ ਮਗਰੋਂ ਨੁਕਸਾਨੀ ਇਮਾਰਤ ਦਾ ਮਲਬਾ ਹਟਾਉਂਦਾ ਹੋਇਆ ਬਚਾਅ ਕਰਮੀ। -ਫੋਟੋ: ਰਾਇਟਰਜ਼
Advertisement

ਇਜ਼ਰਾਇਲੀ ਸੈਨਾ ਨੇ ਕਿਹਾ ਹੈ ਕਿ ਉਨ੍ਹਾਂ ਸ਼ਨਿਚਰਵਾਰ ਨੂੰ ਦੱਖਣੀ ਲੈਬਨਾਨ ਵਿੱਚ ਕਈ ਟਿਕਾਣਿਆਂ ’ਤੇ ਹਮਲੇ ਕੀਤੇ ਹਨ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ ਡੀ ਐੱਫ) ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੀਆਂ ਫ਼ੌਜਾਂ ਨੇ ਦੱਖਣੀ ਲੈਬਨਾਨ ਵਿੱਚ ਹਿਜ਼ਬੁੱਲਾ ਨਾਲ ਸਬੰਧਤ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਫ਼ੌਜ ਅਨੁਸਾਰ ਇਹ ਉਹ ‘ਅਤਿਵਾਦੀ ਬੁਨਿਆਦੀ ਢਾਂਚੇ’ ਸਨ ਜਿਨ੍ਹਾਂ ਦੀ ਵਰਤੋਂ ਇਜ਼ਰਾਈਲ ’ਤੇ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਸਹਾਇਤਾ ਲਈ ਕੀਤੀ ਜਾ ਰਹੀ ਸੀ।

ਫ਼ੌਜ ਨੇ ਕਿਹਾ, ‘‘ਲੰਘੇ ਦਿਨ ਆਈ ਡੀ ਐੱਫ ਨੇ ਕਈ ਅਤਿਵਾਦੀ ਢਾਂਚਿਆਂ ’ਤੇ ਹਮਲਾ ਕੀਤਾ ਅਤੇ ਦੱਖਣੀ ਲੈਬਨਾਨ ਵਿੱਚ ਸੈਨਿਕਾਂ ਨੇ ਅਤਿਵਾਦੀਆਂ ਨੂੰ ਖ਼ਤਮ ਕਰ ਦਿੱਤਾ।’’ ਉਨ੍ਹਾਂ ਹੋਰ ਦੱਸਿਆ ਕਿ ਵੱਖ ਵੱਖ ਇਲਾਕਿਆਂ ਵਿੱਚ ਤਕਰੀਬਨ 70 ਫ਼ੌਜੀ ਢਾਂਚੇ ਅਤੇ ਹਿਜ਼ਬੁੱਲਾ ਨਾਲ ਸਬੰਧਤ ਤਕਰੀਬਨ 50 ਬੁਨਿਆਦੀ ਢਾਂਚੇ ਤਬਾਹ ਕਰ ਦਿੱਤੇ ਗਏ ਹਨ। ਇਨ੍ਹਾਂ ਟਿਕਾਣਿਆਂ ਵਿੱਚ ਕਮਾਂਡ ਸੈਂਟਰ, ਹਥਿਆਰਾਂ ਦੇ ਭੰਡਾਰ, ਫ਼ੌਜੀ ਇਮਾਰਤਾਂ ਅਤੇ ਹੋਰ ਅਜਿਹੀਆਂ ਥਾਵਾਂ ਸ਼ਾਮਲ ਸਨ ਜਿਨ੍ਹਾਂ ਦੀ ਵਰਤੋਂ ਇਜ਼ਰਾਇਲੀ ਫ਼ੌਜਾਂ ਵਿਰੁੱਧ ਹਮਲਿਆਂ ਲਈ ਕੀਤੀ ਜਾ ਰਹੀ ਸੀ। ਇੱਕ ਵੱਖਰੀ ਘਟਨਾ ਵਿੱਚ ਆਈ ਡੀ ਐੱਫ ਨੇ ਦੱਖਣੀ ਗਾਜ਼ਾ ਪੱਟੀ ਵਿੱਚ ‘ਯੈਲੋ ਲਾਈਨ’ ਪਾਰ ਕਰਨ ਵਾਲੇ ਚਾਰ ਅਤਿਵਾਦੀਆਂ ’ਤੇ ਗੋਲੀਬਾਰੀ ਕੀਤੀ ਜਿਸ ’ਚ ਤਿੰਨ ਅਤਿਵਾਦੀ ਹਲਾਕ ਹੋ ਗਏ।

Advertisement

ਇਸੇ ਦੌਰਾਨ ਇਜ਼ਰਾਇਲੀ ਫ਼ੌਜ ਨੇ ਅੱਜ ਦੱਖਣੀ ਲੈਬਨਾਨ ਦੇ 11 ਕਸਬਿਆਂ ਅਤੇ ਪਿੰਡਾਂ ਦੇ ਵਾਸੀਆਂ ਲਈ ਜ਼ਰੂਰੀ ਚਿਤਾਵਨੀ ਜਾਰੀ ਕਰਦਿਆਂ ਉਨ੍ਹਾਂ ਨੂੰ ਆਪਣੇ ਘਰ ਖ਼ਾਲੀ ਕਰਨ ਅਤੇ ਖੁੱਲ੍ਹੇ ਇਲਾਕਿਆਂ ਵਿੱਚ ਘੱਟੋ-ਘੱਟ ਇੱਕ ਹਜ਼ਾਰ ਮੀਟਰ ਦੂਰ ਚਲੇ ਜਾਣ ਦਾ ਨਿਰਦੇਸ਼ ਦਿੱਤਾ ਗਿਆ ਹੈ।

Advertisement

Advertisement
×