DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Israel-Lebanon:ਦੱਖਣੀ ਲੈਬਨਾਨ ’ਚ ਇਜ਼ਰਾਇਲੀ ਗੋਲੀਬਾਰੀ ਵਿੱਚ ਦੋ ਹਲਾਕ

ਲੰਘੇ ਤਿੰਨ ਦਿਨਾਂ ਅੰਦਰ ਗੋਲੀਬਾਰੀ ’ਚ ਮੌਤਾਂ ਦੀ ਪਹਿਲੀ ਘਟਨਾ

  • fb
  • twitter
  • whatsapp
  • whatsapp
featured-img featured-img
ਅਮਰੀਕਾ ਤੇ ਇਰਾਨ ਵਿਚਕਾਰ ਸੰਧੀ ਹੋਣ ਤੋਂ ਬਾਅਦ ਇਜ਼ਰਾਇਲੀ ਹਮਲਿਆਂ ਕਾਰਨ ਉੱਜੜੇ ਲੈਬਨਾਨ ਦੇ ਸਿਦੋਨ ਸ਼ਹਿਰ ਦੇ ਵਸਨੀਕ ਪਰਤਦੇ ਹੋਏ। -ਫੋਟੋ: ਰਾਇਟਰਜ਼
Advertisement
ਦੱਖਣੀ ਲੈਬਨਾਨ ਵਿੱਚ ਅੱਜ ਇਜ਼ਰਾਈਲ ਦੀ ਗੋਲੀਬਾਰੀ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਪਿਛਲੇ ਤਿੰਨ ਦਿਨਾਂ ਵਿੱਚ ਲੈਬਨਾਨ ਵਿੱਚ ਇਜ਼ਰਾਇਲੀ ਗੋਲੀਬਾਰੀ ਕਾਰਨ ਹੋਈਆਂ ਮੌਤਾਂ ਦਾ ਇਹ ਪਹਿਲਾ ਮਾਮਲਾ ਹੈ। ਲੈਬਨਾਨ ਦੀ ਸਿਵਲ ਡਿਫੈਂਸ ਅਤੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਦੱਖਣੀ ਲੈਬਨਾਨ ਵਿੱਚ ਇਰਾਨ ਹਮਾਇਤੀ ਹਿਜ਼ਬੁੱਲਾ ਅਤੇ ਇਜ਼ਰਾਇਲੀ ਫ਼ੌਜਾਂ ਦਰਮਿਆਨ ਲੰਘੇ ਐਤਵਾਰ ਤੋਂ ਜੰਗਬੰਦੀ ਵੱਡੇ ਪੱਧਰ ’ਤੇ ਲਾਗੂ ਰਹੀ ਹੈ, ਜੋ ਅਮਰੀਕਾ-ਇਰਾਨ ਟਕਰਾਅ ਕਾਰਨ ਭੜਕੀ ਇਸ ਜੰਗ ਵਿੱਚ ਹੁਣ ਤੱਕ ਦੀ ਸਭ ਤੋਂ ਲੰਮੀ ਸ਼ਾਂਤੀ ਹੈ। ਲੈਬਨਾਨ ਦੀ ਸਰਕਾਰੀ ਖ਼ਬਰ ਏਜੰਸੀ ਐੱਨ ਐੱਨ ਏ ਨੇ ਰਿਪੋਰਟ ਦਿੱਤੀ ਕਿ ਇਜ਼ਰਾਇਲੀ ਸੈਨਿਕਾਂ ਨੇ ਦੱਖਣੀ ਲੈਬਨਾਨ ਦੇ ਨਬਾਤੀਹ ਅਲ-ਫੌਕਾ ਦੇ ਅਲ-ਦੀਰ ਇਲਾਕੇ ਵਿੱਚ ਸੜਕ ਸਾਫ਼ ਕਰ ਰਹੇ ਬੁਲਡੋਜ਼ਰ ਨੇੜੇ ਮੌਜੂਦ ਲੋਕਾਂ ਦੇ ਸਮੂਹ ’ਤੇ ਗੋਲੀਬਾਰੀ ਕੀਤੀ। ਉੱਧਰ ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਦੱਖਣ ਦੇ ਅਲੀ ਅਲ-ਤਾਹਰ ਪਹਾੜੀ ਖੇਤਰ ਵਿੱਚ ‘ਹਥਿਆਰਬੰਦ ਅਤਿਵਾਦੀਆਂ ’ਤੇ ਹਮਲਾ ਕੀਤਾ ਹੈ ਜੋ ਸੈਨਿਕਾਂ ਲਈ ਖ਼ਤਰਾ ਸਨ’। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਇਹ ਦੋਵੇਂ ਇੱਕੋ ਹੀ ਘਟਨਾਵਾਂ ਸਨ।

Advertisement

ਦੂਜੇ ਪਾਸੇ ਇਰਾਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪਿਛਲੇ ਹਫ਼ਤੇ ਅਮਰੀਕਾ ਨਾਲ ਹੋਏ ਅੰਤਰਿਮ ਸਮਝੌਤੇ ਦੇ ਹਿੱਸੇ ਵਜੋਂ ਇਜ਼ਰਾਈਲ, ਲੈਬਨਾਨ ਵਿੱਚ ਗੋਲੀਬਾਰੀ ਬੰਦ ਕਰੇ। ਇਸ ਤਾਜ਼ਾ ਘਟਨਾ ਬਾਰੇ ਪੁੱਛੇ ਜਾਣ ’ਤੇ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਵਿੱਚ ਇਰਾਨ ਦੇ ਰਾਜਦੂਤ ਅਲੀ ਬਹਿਰੀਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੈਬਨਾਨ ਵਿੱਚ ਸਹਿਮਤੀ ਪੱਤਰ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸ਼ਾਂਤੀ ਵਾਰਤਾ ਲਈ ਚੁਣੌਤੀਆਂ ਪੈਦਾ ਕਰੇਗੀ। ਉਨ੍ਹਾਂ ਕਿਹਾ, ‘‘ਲੈਬਨਾਨ ਇਸ ਸਮਝੌਤੇ ਦਾ ਅਟੁੱਟ ਹਿੱਸਾ ਹੈ ਅਤੇ ਲੈਬਨਾਨ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਪੂਰੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ। ਇਹ ਅਮਰੀਕਾ ਹੀ ਹੈ ਜਿਸ ਨੂੰ ਲੈਬਨਾਨ ’ਤੇ ਹਮਲੇ ਰੋਕਣ ਲਈ ਇਜ਼ਰਾਈਲ ਵਿਰੁੱਧ ਆਪਣੇ ਸਾਰੇ ਪ੍ਰਭਾਵ ਦੀ ਵਰਤੋਂ ਕਰਨੀ ਚਾਹੀਦੀ ਹੈ।’’

Advertisement

Advertisement
×