DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Israel Gaza War: ਪੱਤਰਕਾਰਾਂ ਦੀਆਂ ਮੌਤਾਂ: ਸਾਲ ਪਿੱਛੋਂ ਵੀ ਜਵਾਬਦੇਹੀ ਤੈਅ ਨਹੀਂ

ਨਾਸਰ ਹਸਪਤਾਲ ’ਤੇ ਇਜ਼ਰਾਇਲੀ ਹਮਲੇ ਵਿੱਚ ਮਾਰੇ ਗਏ ਸਨ ਦੋ ਪੱਤਰਕਾਰ; ਹਮਾਸ ਨਾਲ ਸਬੰਧਤ ਹੋਣ ਦਾ ਕੀਤਾ ਗਿਆ ਸੀ ਦਾਅਵਾ

  • fb
  • twitter
  • whatsapp
  • whatsapp
featured-img featured-img
ਇਕ ਫਲਸਤੀਨੀ ਨਾਗਰਿਕ ਗਾਜ਼ਾ ਸਿਟੀ ਵਿੱਚ ਅਲ-ਸ਼ਤੀ ਸ਼ਰਨਾਰਥੀ ਕੈਂਪ ਵਿੱਚ ਇਜ਼ਰਾਇਲੀ ਹਮਲੇ ਵਾਲੀ ਥਾਂ ਦਿਖਾਉਂਦਾ ਹੋਇਆ। -ਫੋਟੋ:
Advertisement

ਗਾਜ਼ਾ ਦੇ ਨਾਸਰ ਹਸਪਤਾਲ ’ਤੇ ਇਜ਼ਰਾਇਲੀ ਫ਼ੌਜ ਵੱਲੋਂ ਕੀਤੇ ਗਏ ਹਮਲੇ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ, ਪਰ ਇਸ ਹਮਲੇ ਵਿੱਚ 22 ਫ਼ਲਸਤੀਨੀਆਂ ਦੀ ਮੌਤ ਦੇ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਗਈ। ਮ੍ਰਿਤਕਾਂ ਵਿੱਚ ਪੱਤਰਕਾਰ ਅਤੇ ਬਚਾਅ ਕਰਮੀ ਵੀ ਸ਼ਾਮਲ ਸਨ।

ਇਹ ਹਮਲਾ 25 ਅਗਸਤ 2025 ਨੂੰ ਹੋਇਆ ਸੀ, ਜਿਸ ਵਿੱਚ ਰਾਇਟਰਜ਼ ਦੇ ਕੈਮਰਾਮੈਨ ਹੁਸਾਮ ਅਲ-ਮਸਰੀ ਅਤੇ ਐਸੋਸੀਏਟਿਡ ਪ੍ਰੈੱਸ (ਏ ਪੀ) ਦੀ ਵਿਜ਼ੂਅਲ ਪੱਤਰਕਾਰ ਮਰੀਅਮ ਦਾਗਾ ਮਾਰੇ ਗਏ ਸਨ। ਇਜ਼ਰਾਇਲੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਹਸਪਤਾਲ ਦੀ ਛੱਤ ’ਤੇ ਲੱਗਾ ਕੈਮਰਾ ਹਮਾਸ ਨਾਲ ਜੁੜਿਆ ਹੋਇਆ ਸੀ, ਪਰ ਹੁਣ ਇੱਕ ਇਜ਼ਰਾਇਲੀ ਸੈਨਿਕ ਨੇ ਕਿਹਾ ਹੈ ਕਿ ਜਾਂਚ ਵਿੱਚ ਕੈਮਰੇ ਜਾਂ ਮਾਰੇ ਗਏ ਲੋਕਾਂ ਨੂੰ ਹਮਾਸ ਨਾਲ ਜੋੜਨ ਦਾ ਕੋਈ ਸਬੂਤ ਨਹੀਂ ਮਿਲਿਆ।

Advertisement

ਪਹਿਲੇ ਹਮਲੇ ਤੋਂ ਬਾਅਦ ਜ਼ਖ਼ਮੀਆਂ ਦੀ ਮਦਦ ਅਤੇ ਘਟਨਾ ਦੀ ਰਿਪੋਰਟਿੰਗ ਲਈ ਇਕੱਠੇ ਹੋਏ ਪੱਤਰਕਾਰਾਂ ਤੇ ਬਚਾਅ ਕਰਮੀਆਂ ’ਤੇ ਦੂਜਾ ਹਮਲਾ ਕੀਤਾ ਗਿਆ ਸੀ, ਜਿਸ ਵਿੱਚ 20 ਵਿਅਕਤੀ ਮਾਰੇ ਗਏ ਸਨ। ਇਸ ਲਈ ‘ਡਬਲ ਟੈਪ’ ਹਮਲੇ ਅਤੇ ਸੰਭਾਵਿਤ ਜੰਗੀ ਜੁਰਮ ਦੇ ਦੋਸ਼ ਵੀ ਲੱਗੇ ਸਨ। ਏ ਪੀ ਅਤੇ ਰਾਇਟਰਜ਼ ਨੇ ਸਾਂਝੇ ਬਿਆਨ ਵਿੱਚ ਇਜ਼ਰਾਈਲ ਤੋਂ ਹਮਲਿਆਂ ਦੀ ਵਿਸਥਾਰਤ ਜਾਣਕਾਰੀ ਅਤੇ ਗਾਜ਼ਾ ਵਿੱਚ ਵਿਦੇਸ਼ੀ ਪੱਤਰਕਾਰਾਂ ਨੂੰ ਦਾਖ਼ਲੇ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਨਿਊਯਾਰਕ ਅਧਾਰਤ ਪੱਤਰਕਾਰਾਂ ਦੀ ਸੁਰੱਖਿਆ ਲਈ ਬਣੀ ਕਮੇਟੀ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ ਗਾਜ਼ਾ ਵਿੱਚ 207 ਫ਼ਲਸਤੀਨੀ ਪੱਤਰਕਾਰ ਇਜ਼ਰਾਇਲੀ ਫ਼ੌਜੀ ਕਾਰਵਾਈਆਂ ਵਿੱਚ ਮਾਰੇ ਜਾ ਚੁੱਕੇ ਹਨ।

Advertisement

Advertisement
×