DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਜ਼ਰਾਈਲ ਵੱਲੋਂ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਮਲੇ

ਇਜ਼ਰਾਇਲੀ ਹਵਾਈ ਫ਼ੌਜ ਨੇ ਸੋਮਵਾਰ ਨੂੰ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਥਾਵਾਂ ਤੋਂ ਦਹਿਸ਼ਤਗਰਦ ਉਨ੍ਹਾਂ ਖ਼ਿਲਾਫ਼ ਮੁਹਿੰਮ ਚਲਾ ਰਹੇ ਸਨ। ਹਵਾਈ ਫ਼ੌਜ ਨੇ ਕਿਹਾ ਕਿ ਉਸ ਦੀ 91ਵੀਂ ਡਵੀਜ਼ਨ ਨੇ ਉਸ ਥਾਂ ’ਤੇ ਹਮਲਾ ਕੀਤਾ ਜਿਥੋਂ...

  • fb
  • twitter
  • whatsapp
  • whatsapp
featured-img featured-img
ਇਜ਼ਰਾਈਲ ਦੇ ਹਮਲੇ ਮਗਰੋਂ ਲੈਬਨਾਨ ’ਚ ਉਠਦਾ ਹੋਇਆ ਧੂੰਆਂ। -ਫੋਟੋ: ਰਾਇਟਰਜ਼
Advertisement

ਇਜ਼ਰਾਇਲੀ ਹਵਾਈ ਫ਼ੌਜ ਨੇ ਸੋਮਵਾਰ ਨੂੰ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਥਾਵਾਂ ਤੋਂ ਦਹਿਸ਼ਤਗਰਦ ਉਨ੍ਹਾਂ ਖ਼ਿਲਾਫ਼ ਮੁਹਿੰਮ ਚਲਾ ਰਹੇ ਸਨ। ਹਵਾਈ ਫ਼ੌਜ ਨੇ ਕਿਹਾ ਕਿ ਉਸ ਦੀ 91ਵੀਂ ਡਵੀਜ਼ਨ ਨੇ ਉਸ ਥਾਂ ’ਤੇ ਹਮਲਾ ਕੀਤਾ ਜਿਥੋਂ ਮਿਜ਼ਾਈਲ ਦਾਗ਼ੀ ਗਈ ਸੀ। ਇਜ਼ਰਾਇਲੀ ਹਵਾਈ ਫ਼ੌਜ ਨੇ ‘ਐਕਸ’ ’ਤੇ ਕਿਹਾ, ‘‘ਦਹਿਸ਼ਤੀ ਜਥੇਬੰਦੀ ਹਿਜ਼ਬੁੱਲਾ ਦੇ ਟਿਕਾਣੇ ’ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਥੋਂ ਦੱਖਣੀ ਲੈਬਨਾਨ ’ਚ ਸਾਡੇ ਬਲਾਂ ’ਤੇ ਟੈਂਕ ਫੁੰਡਣ ਵਾਲੀ ਮਿਜ਼ਾਈਲ ਦਾਗ਼ੀ ਗਈ ਸੀ। ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਮਗਰੋਂ ਸਾਡੀ 91ਵੀਂ ਡਵੀਜ਼ਨ ਨੇ ਮਿਜ਼ਾਈਲ ਦਾਗ਼ੇ ਜਾਣ ਵਾਲੀ ਥਾਂ ’ਤੇ ਹਮਲਾ ਕੀਤਾ।’’ ਅਲ ਜਜ਼ੀਰਾ ਮੁਤਾਬਕ ਇਜ਼ਰਾਈਲ ਨੇ ਦੇਬਾਲ, ਕਾਨਾ, ਸ੍ਰੀਫਾ, ਜ਼ਵਤਾਰ ਅਲ-ਸ਼ਰੀਕੀਆ, ਤੌਲਿਨ, ਸ਼ੀਹੌਰ ਅਤੇ ਬ੍ਰਾਸਿਤ ’ਚ ਵੀ ਹਮਲੇ ਕੀਤੇ ਹਨ। ਲੈਬਨਾਨ ਨਾਲ 16 ਅਪਰੈਲ ਤੋਂ ਜੰਗਬੰਦੀ ਦੇ ਬਾਵਜੂਦ ਇਜ਼ਰਾਈਲ ਅਤੇ ਹਿਜ਼ਬੁੱਲਾ ਵੱਲੋਂ ਇਕ-ਦੂਜੇ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਦੱਖਣੀ ਲੈਬਨਾਨ ਦੇ ਸ਼ੋਹੋਰ ਸ਼ਹਿਰ ’ਚ ਇਜ਼ਰਾਇਲੀ ਹਵਾਈ ਹਮਲਿਆਂ ’ਚ ਦੋ ਵਿਅਕਤੀ ਮਾਰੇ ਗਏ। ਇਜ਼ਰਾਈਲ ਡਿਫੈਂਸ ਫੋਰਸਿਸ ਨੇ ਕਿਹਾ ਕਿ ਉਨ੍ਹਾਂ ਬੀਤੇ ਦੋ ਦਿਨਾਂ ’ਚ ਕਈ ਇਲਾਕਿਆਂ ’ਤੇ ਹਮਲੇ ਕਰ ਕੇ ਕਰੀਬ 70 ਫ਼ੌਜੀ ਟਿਕਾਣੇ ਅਤੇ ਹਿਜ਼ਬੁੱਲਾ ਨਾਲ ਸਬੰਧਤ 50 ਢਾਂਚੇ ਤਬਾਹ ਕੀਤੇ ਹਨ।

Advertisement
Advertisement
×