ਇਰਾਨ ਵੱਲੋਂ ਪਰਮਾਣੂ ਸੰਸਥਾਵਾਂ ਦੇ ਨਿਰੀਖਣ ’ਤੇ ਪਾਬੰਦੀ

ਇਰਾਨ ਵੱਲੋਂ ਪਰਮਾਣੂ ਸੰਸਥਾਵਾਂ ਦੇ ਨਿਰੀਖਣ ’ਤੇ ਪਾਬੰਦੀ

ਤਹਿਰਾਨ (ਇਰਾਨ), 23 ਫਰਵਰੀ

ਇਰਾਨ ਨੇ ਆਪਣੀਆਂ ਪਰਮਾਣੂ ਸੰਸਥਾਵਾਂ ਦੇ ਕੌਮਾਂਤਰੀ ਨਿਰੀਖਣ ’ਤੇ ਪਾਬੰਦੀ ਲਾਉਣ ਦਾ ਕੰਮ ਸਰਕਾਰੀ ਤੌਰ ’ਤੇ ਸ਼ੁਰੂ ਕਰ ਦਿੱਤਾ ਹੈ। ਸਰਕਾਰੀ ਟੀਵੀ ਨੇ ਅੱਜ ਇਸ ਸਬੰਧੀ ਇੱਕ ਖਬਰ ਪ੍ਰਸਾਰਿਤ ਕੀਤੀ। ਇਰਾਨ ਦੇ ਇਸ ਕਦਮ ਦਾ ਉਦੇਸ਼ ਯੂਰਪੀ ਮੁਲਕਾਂ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ’ਤੇ ਆਰਥਿਕ ਪਾਬੰਦੀਆਂ ਹਟਾਉਣ ਅਤੇ 2015 ਦੇ ਪਰਮਾਣੂ ਸਮਝੌਤੇ ਨੂੰ ਬਹਾਲ ਕਰਨ ਲਈ ਦਬਾਅ ਬਣਾਉਣਾ ਹੈ। ਖ਼ਬਰ ’ਚ ਦੱਸਿਆ ਗਿਆ ਹੈ ਕਿ ਇਰਾਨ ਨੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੇ ਨਿਰੀਖਕਾਂ ਨਾਲ ਸਹਿਯੋਗ ਘਟਾਉਣ ਦੀ ਆਪਣੀ ਧਮਕੀ ਤੋਂ ਬਾਅਦ ਠੋਸ ਕਦਮ ਚੁੱਕੇ ਹਨ। ਇਰਾਨ ਨੇ ਕਿਹਾ ਕਿ ਉਸ ਦੀ ਯੋਜਨਾ ‘ਐਡੀਸ਼ਨਲ ਪ੍ਰੋਟੋਕੋਲ’ ਨੂੰ ਲਾਗੂ ਹੋਣ ਤੋਂ ਰੋਕਣਾ ਹੈ ਜੋ ਕਿ ਇਤਿਹਾਸਕ ਪਰਮਾਣੂ ਸਮਝੌਤੇ ਤਹਿਤ ਤਹਿਰਾਨ ਅਤੇ ਆਈਏਈਏ ਵਿਚਕਾਰ ਹੋਇਆ ਸੀ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All