DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US Bombing ਦੇ ਜਵਾਬ ’ਚ Iran ਦਾ Kuwait ’ਤੇ Attack

ਕੁਵੈਤ ਨੇ ਮਿਜ਼ਾਈਲਾਂ ਅਤੇ ਡਰੋਨ ਡੇਗਣ ਦਾ ਦਾਅਵਾ ਕੀਤਾ

  • fb
  • twitter
  • whatsapp
  • whatsapp
featured-img featured-img
ਇਰਾਨ ਦੇ ਕੁਹਿਸਤਿਕ ਵਿੱਚ ਵਿਆਹ ਦੇ ਇਕੱਠ ਮੌਕੇ ਹੋਏ ਹਮਲੇ ਤੋਂ ਬਾਅਦ ਖਿੱਲਰੇ ਮਲਬੇ ਦੀ ਝਲਕ।
Advertisement
ਇਰਾਨ ਨੇ ਹਫ਼ਤੇ ਦੇ ਸ਼ੁਰੂ ਵਿੱਚ ਅਮਰੀਕੀ ਬੰਬਾਰੀ ਦੇ ਜਵਾਬ ਵਿੱਚ ਅੱਜ ਕੁਵੈਤ ’ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਇਜ਼ਰਾਇਲੀ ਪੁਲੀਸ ਨੇ ਕਿਹਾ ਕਿ ਉਨ੍ਹਾਂ ਇੱਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪਿਛਲੇ ਹਫ਼ਤੇ ਫ਼ਲਸਤੀਨੀਆਂ ’ਤੇ ਹੋਏ ਹਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਸੀ। ਕੁਵੈਤ ਦੇ ਰੱਖਿਆ ਮੰਤਰਾਲੇ ਨੇ ਐਕਸ ’ਤੇ ਦੱਸਿਆ ਕਿ ਅੱਜ ਸਵੇਰੇ ਕੁਵੈਤ ਵਿੱਚ ਸਾਇਰਨ ਵੱਜੇ, ਜਿੱਥੇ ਹਵਾਈ ਰੱਖਿਆ ਪ੍ਰਣਾਲੀਆਂ ਨੇ ‘ਇਰਾਨੀ ਹਮਲੇ’ ਦੌਰਾਨ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਰੋਕ ਲਿਆ ਹੈ। ਇਹ ਘਟਨਾ ਅਮਰੀਕੀ ਸਹਿਯੋਗੀਆਂ ਬਹਿਰੀਨ ਅਤੇ ਜੌਰਡਨ ਵੱਲੋਂ ਇਹ ਕਹਿਣ ਤੋਂ ਬਾਅਦ ਵਾਪਰੀ ਹੈ ਕਿ ਉਨ੍ਹਾਂ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਵੀ ਬੀਤੇ ਦਿਨ ਕਈ ਇਰਾਨੀ ਹਵਾਈ ਹਮਲਿਆਂ ਨੂੰ ਰੋਕਿਆ ਸੀ।

ਉੱਧਰ ਅੱਜ ਇਜ਼ਰਾਇਲੀ ਪੁਲੀਸ ਨੇ ਦੱਸਿਆ ਕਿ ਇਜ਼ਰਾਈਲ ਵਿੱਚ ਅਧਿਕਾਰੀਆਂ ਨੇ ਕਬਜ਼ੇ ਹੇਠਲੇ ਪੱਛਮੀ ਕਿਨਾਰੇ ਵਿੱਚ ਫ਼ਲਸਤੀਨੀ ਘਰ ’ਤੇ ਹਮਲੇ ਵਿੱਚ ਸ਼ੱਕੀ ਭੂਮਿਕਾ ਹੇਠ ਇਜ਼ਰਾਇਲੀ ਬਸਤੀਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬਿਆਨ ਵਿੱਚ ਮਸ਼ਕੂਕ ਦੀ ਪਛਾਣ ਨਹੀਂ ਦੱਸੀ ਗਈ ਪਰ ਕਿਹਾ ਗਿਆ ਕਿ ਉਸ ਨੂੰ ਪੁੱਛ ਪੜਤਾਲ ਲਈ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁਲੀਸ ਉਸ ਦੀ ਹਿਰਾਸਤ ਵਧਾਉਣ ਦੀ ਮੰਗ ਕਰੇਗੀ। ਮੰਨਿਆ ਜਾ ਰਿਹਾ ਹੈ ਕਿ 19 ਸਾਲਾ ਨੌਜਵਾਨ ਸ਼ਨਿਚਰਵਾਰ ਨੂੰ ਫ਼ਲਸਤੀਨੀ ਪਿੰਡ ਕੁਸਰਾ ਵਿੱਚ ਹੋਏ ਹਿੰਸਕ ਦੰਗਿਆਂ ਵਿੱਚ ਸ਼ਾਮਲ ਸੀ।

Advertisement

ਨੇਤਨਯਾਹੂ ਸੱਜੇਪੱਖੀਆਂ ਨੂੰ ਲਾਮਬੰਦ ਕਰਨ ਲੱਗੇ

Advertisement

ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਆਪਣੀ ਸਿਆਸੀ ਵਿਰਾਸਤ ਨੂੰ ਦਾਅ ’ਤੇ ਲੱਗਿਆ ਦੇਖ ਕੇ ਪੁਰਾਣੇ ਸਹਿਯੋਗੀਆਂ ਨੂੰ ਵੱਡੀਆਂ ਪਾਰਟੀਆਂ ਵਿੱਚ ਇਕਜੁੱਟ ਹੋਣ ਦੀ ਅਪੀਲ ਕਰ ਰਹੇ ਹਨ ਜਿਨ੍ਹਾਂ ਕੋਲ ਸੰਸਦ ਵਿੱਚ ਦਾਖ਼ਲ ਹੋਣ ਦਾ ਬਿਹਤਰ ਮੌਕਾ ਹੈ। 27 ਅਕਤੂਬਰ ਦੀਆਂ ਵੋਟਾਂ ਤੋਂ ਪਹਿਲਾਂ ਕਈ ਛੋਟੀਆਂ, ਨੇਤਨਯਾਹੂ ਪੱਖੀ ਪਾਰਟੀਆਂ ਚੋਣ ਲੜ ਰਹੀਆਂ ਹਨ। ਪਰ ਇਜ਼ਰਾਇਲੀ ਆਗੂ ਨੂੰ ਮਜ਼ਬੂਤ ਕਰਨ ਦੀ ਥਾਂ, ਇਹ ਪਾਰਟੀਆਂ ਨੇਤਨਯਾਹੂ ਦੇ ਸਮਰਥਕਾਂ ਵਿੱਚ ਵੋਟਾਂ ਵੰਡ ਕੇ ਉਨ੍ਹਾਂ ਦੀ ਮੁੜ ਚੋਣ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਕਰਨ ਦਾ ਖ਼ਤਰਾ ਪੈਦਾ ਕਰ ਰਹੀਆਂ ਹਨ।

Advertisement
×