DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Iran ਤੇ Oman, Hormuz ਮੁੜ ਖੋਲ੍ਹਣ ਦੀ ਦਿਸ਼ਾ ’ਚ ਅੱਗੇ ਵਧੇ

ਜਹਾਜ਼ ਫ਼ਾਰਸ ਦੀ ਖਾੜੀ ’ਚੋਂ ਦਾਖਲ ਹੋ ਕੇ ਓਮਾਨ ਦੇ ਕੰਟਰੋਲ ਵਾਲੇ ਮਾਰਗ ’ਚੋਂ ਬਾਹਰ ਨਿਕਲਣਗੇ; ਸਮਝੌਤੇ ਦਾ ਭਵਿੱਖ ਅਮਰੀਕੀ ਨਾਕੇਬੰਦੀ ’ਤੇ ਮੁਨੱਸਰ ਕਰੇਗਾ; ਕੱਚੇ ਤੇਲ ਦੀਆਂ ਕੀਮਤਾਂ ਘਟੀਆਂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਇਰਾਨ ਤੇ ਓਮਾਨ ਹਰਮੁਜ਼ ਜਲ ਮਾਰਗ ਮੁੜ ਖੋਲ੍ਹਣ ਦੀ ਦਿਸ਼ਾ ’ਚ ਅੱਗੇ ਵਧ ਰਹੇ ਹਨ। ਦੋ ਖੇਤਰੀ ਅਧਿਕਾਰੀਆਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਮਝੌਤੇ ਸਬੰਧੀ ਤਜਵੀਜ਼ ਮੁਤਾਬਕ ਜਹਾਜ਼ ਫ਼ਾਰਸ ਦੀ ਖਾੜ੍ਹੀ ਵਿੱਚ ਇਰਾਨ ਦੇ ਕੰਟਰੋਲ ਵਾਲੇ ਸਮੁੰਦਰੀ ਮਾਰਗ ਤੋਂ ਦਾਖ਼ਲ ਹੋਣਗੇ ਜਦੋਂਕਿ ਬਾਹਰ ਨਿਕਲਣ ਲਈ ਓਮਾਨ ਦੇ ਕੰਟਰੋਲ ਵਾਲੇ ਮਾਰਗ ਦੀ ਵਰਤੋਂ ਕਰਨਗੇ। ਕਿਸੇ ਵੀ ਸਮਝੌਤੇ ਦਾ ਭਵਿੱਖ ਇਸ ਗੱਲ ’ਤੇ ਮੁਨੱਸਰ ਕਰੇਗਾ ਕਿ ਅਮਰੀਕਾ, ਇਰਾਨੀ ਬੰਦਰਗਾਹਾਂ ਤੋਂ ਆਪਣੀ ਨਾਕੇਬੰਦੀ ਹਟਾਉਂਦਾ ਹੈ ਜਾਂ ਨਹੀਂ। ਟਰੰਪ ਪ੍ਰਸ਼ਾਸਨ ਅਜਿਹੇ ਕਿਸੇ ਵੀ ਸਮਝੌਤੇ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕਾ ਹੈ। ਉਂਝ, ਟਰੰਪ ਨੇ ਕਿਹਾ ਕਿ ਹਰਮੁਜ਼ ਜਲ ਮਾਰਗ ਬਾਰੇ ਸਮਝੌਤਾ ਅੱਜ ਭਲਕੇ ’ਚ ਸਿਰੇ ਚੜ੍ਹ ਸਕਦਾ ਹੈ ਕਿਉਂਕਿ ਇਸ ਪਾਸੇ ਬਹੁਤ ਕੰਮ ਹੋਇਆ ਹੈ। ਸਮਝੌਤਾ ਸਿਰੇ ਚੜ੍ਹਨ ਤੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਮੁੜ ਸ਼ੁਰੂ ਹੋਣ ਦੀ ਆਸ ਦਰਮਿਆਨ ਬੁੱਧਵਾਰ ਨੂੰ ਕੱਚੇ ਤੇਲ (ਬਰੈਂਟ) ਦੀਆਂ ਕੀਮਤਾਂ 1.2 ਫੀਸਦ ਦੇ ਨਿਘਾਰ ਨਾਲ 78.43 ਡਾਲਰ ਪ੍ਰਤੀ ਬੈਰਲ ਨੂੰ ਪਹੁੰਚ ਗਈਆਂ।

ਅਮਰੀਕਾ ਦੇ ਸਿਖਰਲੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਉਮੀਦ ਜਤਾਈ ਕਿ ਹਰਮੁਜ਼ ਜਲ ਮਾਰਗ ਨੂੰ ਮੁੜ ਤੋਂ ਖੋਲ੍ਹਣ ਬਾਰੇ ਜਲਦੀ ਸਮਝੌਤਾ ਹੋ ਸਕਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਇਰਾਨ ਤੇ ਓਮਾਨ ਗੱਲਬਾਤ ਨੂੰ ਲੈ ਕੇ ਅੱਗੇ ਵਧੇ ਹਨ, ਪਰ ਅਜੇ ਸਹਿਮਤੀ ਨਹੀਂ ਬਣੀ।

Advertisement

ਉੱਧਰ, ਕਤਰ ਦੇ ਸ਼ੇਖ਼ ਤਮੀਲ ਬਿਨ ਹਾਮਾਦ ਅਲ ਥਾਨੀ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕੀਤੀ। ਕਤਰ ਇਸ ਜੰਗ ਦੇ ਖਾਤਮੇ ਲਈ ਵਿਚੋਲਗੀ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਇਜ਼ਰਾਈਲ ਤੇ ਲੈਬਨਾਨ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਰੋਮ ਵਿੱਚ ਬੈਠਕ ਕਰ ਕੇ ਅਮਰੀਕਾ ਦੀ ਵਿਚੋਲਗੀ ਨਾਲ ਹੋਏ ਸਮਝੌਤੇ ਨੂੰ ਲਾਗੂ ਕਰਨ ਬਾਰੇ ਚਰਚਾ ਕੀਤੀ। ਸਮਝੌਤੇ ਤਹਿਤ ਦੱਖਣੀ ਲੈਬਨਾਨ ਤੋਂ ਇਜ਼ਰਾਇਲੀ ਫੌਜਾਂ ਦੀ ਵਾਪਸੀ ਅਤੇ ਇਰਾਨ ਹਮਾਇਤੀ ਹਿਜ਼ਬੁੱਲਾ ਨੂੰ ਨਿਹੱਥਾ ਕਰਨ ਦਾ ਅਮਲ ਅੱਗੇ ਵਧਾਇਆ ਜਾਣਾ ਹੈ।

Advertisement

Advertisement
×