DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤੀ ਮੂਲ ਦਾ ਸਰਕਾਰੀ ਮੁਲਾਜ਼ਮ ਗ੍ਰਿਫ਼ਤਾਰ

ਔਰਤ ਦਾ ਪਿੱਛਾ ਕਰਨ ਦੇ ਮਾਮਲੇ ਵਿੱਚ ਜ਼ਮਾਨਤ ਅਰਜ਼ੀ ਰੱਦ; ਪਿਛਲੇ ਹਫ਼ਤੇ ਹੀ ਬਣਿਆ ਸੀ ਆਸਟਰੇਲੀਆ ਦਾ ਨਾਗਰਿਕ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਇੱਕ ਔਰਤ ਦਾ ਪਿੱਛਾ ਕਰਨ ਅਤੇ ਸਰਕਾਰੀ ਡੇਟਾਬੇਸ ਦੀ ਵਰਤੋਂ ਕਰ ਕੇ ਉਸ ਬਾਰੇ ਅਤੇ ਉਸ ਦੇ ਪਰਿਵਾਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਭਾਰਤੀ ਮੂਲ ਦੇ ਆਸਟਰੇਲਿਆਈ ਸਰਕਾਰੀ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਕਾਰੀ ਮਾਲਕੀ ਵਾਲੇ ਆਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਏ ਬੀ ਸੀ) ਨਿਊਜ਼ ਦੀ ਖ਼ਬਰ ਮੁਤਾਬਕ, 31 ਸਾਲਾ ਸੁਯਾਸ਼ ਸਿਨਹਾ ਨੂੰ ਪੁਲੀਸ ਨੇ ਉਸ ਦੇ ਘਰ ’ਚ ਛਾਪਾ ਮਾਰ ਕੇ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਸਿਨਹਾ ਆਸਟਰੇਲੀਅਨ ਕੈਪੀਟਲ ਟੈਰਿਟਰੀ ਮੈਜਿਸਟਰੇਟ ਕੋਰਟ ਵਿੱਚ ਪੇਸ਼ ਹੋਇਆ, ਜਿੱਥੇ ਸਪੈਸ਼ਲ ਮਜਿਸਟਰੇਟ ਲੁਸਿੰਡਾ ਵਿਲਸਨ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

‘ਰੀਜਨ ਕੈਨਬਰਾ’ ਨਿਊਜ਼ ਪੋਰਟਲ ਦੀ ਖ਼ਬਰ ਮੁਤਾਬਕ ਸਿਨਹਾ ਜੋ ਪਿਛਲੇ ਹਫਤੇ ਹੀ ਆਸਟਰੇਲੀਆ ਦਾ ਨਾਗਰਿਕ ਬਣਿਆ ਹੈ, ’ਤੇ ਉਸ ਔਰਤ ਦਾ ਪਿੱਛਾ ਕਰਨ ਦਾ ਦੋਸ਼ ਹੈ ਜਿਸ ਨੂੰ ਉਹ ਕਥਿਤ ਤੌਰ ’ਤੇ ਜਨਵਰੀ ਵਿੱਚ ਇੱਕ ਡੇਟਿੰਗ ਐਪ ਰਾਹੀਂ ਮਿਲਿਆ ਸੀ। ਔਰਤ ਵੱਲੋਂ ਉਸ ਦੇ ਪ੍ਰਸਤਾਵ ਨੂੰ ਠੁਕਰਾਉਣ ਦੇ ਬਾਵਜੂਦ ਸਿਨਹਾ ਨੇ ਉਸ ਨੂੰ ਲਗਾਤਾਰ ਸੁਨੇਹੇ ਭੇਜਣੇ ਜਾਰੀ ਰੱਖੇ। ਅਗਸਤ ਵਿੱਚ ਉਸ ਨੇ ਔਰਤ ਨੂੰ ਦੱਸਿਆ ਕਿ ਜਦੋਂ ਉਹ ਕੈਨਬਰਾ ਵਿੱਚ ਕੋਲਜ਼ ਸੁਪਰਮਾਰਕੀਟ ਵਿੱਚ ਖ਼ਰੀਦਦਾਰੀ ਕਰ ਰਹੀ ਸੀ ਤਾਂ ਉਸ ਨੇ ਕੀ ਪਹਿਨਿਆ ਹੋਇਆ ਸੀ ਅਤੇ ਇਹ ਵੀ ਕਿਹਾ ਕਿ ਉਹ ਵੀ ਉੱਥੇ ਹੀ ਸੀ। ਬਾਅਦ ਵਿੱਚ ਔਰਤ ਸਿਨਹਾ ਨੂੰ ਇੱਕ ਪੱਬ ਵਿੱਚ ਮਿਲਣ ਲਈ ਰਾਜ਼ੀ ਹੋ ਗਈ ਤਾਂ ਜੋ ਉਹ ਉਸ ਨੂੰ ਸੰਪਰਕ ਨਾ ਕਰਨ ਲਈ ਕਹਿ ਸਕੇ। ਮੀਟਿੰਗ ਦੌਰਾਨ, ਉਸ ਨੇ ਦਾਅਵਾ ਕੀਤਾ ਕਿ ਉਹ ਏ ਸੀ ਟੀ ਸਰਕਾਰ ਵਿੱਚ ਵਿੱਤ ਵਿਭਾਗ ’ਚ ਕੰਮ ਕਰਦਾ ਹੈ ਅਤੇ ਸਰਕਾਰੀ ਪ੍ਰਣਾਲੀਆਂ ਵਿੱਚ ਕਿਸੇ ਵੀ ਵਿਅਕਤੀ ਬਾਰੇ ਪਤਾ ਲਾਇਆ ਜਾ ਸਕਦਾ ਹੈ।

Advertisement

Advertisement
Advertisement
×