DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤੀ ਨਾਗਰਿਕ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਨਾਗਰਿਕ ’ਤੇ ਆਪਣੇ ਰੈਸਟੋਰੈਂਟ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਥੇ ਗ਼ੈਰ-ਕਾਨੂੰਨੀ ਰੂਪ ਵਿੱਚ ਰਹਿ ਰਹੇ 50 ਸਾਲਾ ਕੰਵਲ ਪ੍ਰੀਤ ਸਿੰਘ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਨਾਗਰਿਕ ’ਤੇ ਆਪਣੇ ਰੈਸਟੋਰੈਂਟ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਥੇ ਗ਼ੈਰ-ਕਾਨੂੰਨੀ ਰੂਪ ਵਿੱਚ ਰਹਿ ਰਹੇ 50 ਸਾਲਾ ਕੰਵਲ ਪ੍ਰੀਤ ਸਿੰਘ ਨੇ ਡਿਨੂਬਾ ਸ਼ਹਿਰ ਵਿੱਚ ‘ਰਾਊਂਡ ਟੇਬਲ ਪਿਜ਼ਾ’ ਰੈਸਟੋਰੈਂਟ ਤੋਂ ਵੱਡੀ ਮਾਤਰਾ ਵਿੱਚ ਮੈਥਾਮਫੇਟਾਮੀਨ ਵੇਚਿਆ। ਉਸ ਦੇ ਕੋਲ ਨਾਜਾਇਜ਼ ਹਥਿਆਰ ਵੀ ਸਨ।

ਨਿਆਂ ਵਿਭਾਗ ਨੇ ਬਿਆਨ ਵਿੱਚ ਕਿਹਾ ਕਿ ਫੈਡਰਲ ਏਜੰਟਾਂ ਨੇ 18 ਅਗਸਤ ਨੂੰ ਕੰਵਲ ਪ੍ਰੀਤ ਸਿੰਘ ਦੇ ਘਰ ਤੇ ਦੁਕਾਨ ਦੀ ਤਲਾਸ਼ੀ ਲਈ ਤੇ ਇਸ ਦੌਰਾਨ 40 ਪਾਊਂਡ ਤੋਂ ਵੱਧ ਮੈਥਾਮਫੇਟਾਮੀਨ, ਤਿੰਨ ਹਥਿਆਰ ਤੇ 10 ਹਜ਼ਾਰ ਅਮਰੀਕੀ ਡਾਲਰ ਤੋਂ ਵੱਧ ਦੀ ਨਗ਼ਦੀ ਜ਼ਬਤ ਕੀਤੀ ਗਈ। ਜੇ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਉਸ ਨੂੰ ਘੱਟੋ-ਘੱਟ 10 ਸਾਲ ਕੈਦ ਦੀ ਸਜ਼ਾ ਤੇ ਵੱਧ ਤੋਂ ਵੱਧ ਉਮਰ ਕੈਦ ਹੋ ਸਕਦੀ ਹੈ। ਇਸ ਤੋਂ ਇਲਾਵਾ ਉਸ ਨੂੰ ਇਕ ਕਰੋੜ ਅਮਰੀਕੀ ਡਾਲਰ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ। ਇਸ ਮਾਮਲੇ ਦੀ ਜਾਂਚ ਐਫ ਬੀ ਆਈ ਤੇ ਹੋਮਲੈਂਡ ਸਕਿਉਰਿਟੀ ਨੇ ਕੀਤੀ ਹੈ। ਇਹ ਮਾਮਲਾ ਹੋਮਲੈਂਡ ਸਕਿਉਰਿਟੀ ਟਾਸਕ ਫੋਰਸ ਦੀ ਉਸ ਪਹਿਲਕਦਮੀ ਦਾ ਹਿੱਸਾ ਹੈ, ਜੋ ਅਮਰੀਕਾ ਤੇ ਵਿਦੇਸ਼ਾਂ ਵਿੱਚ ਸਰਗਰਮ ਅਪਰਾਧੀ ਗਰੋਹਾਂ ਨੂੰ ਖ਼ਤਮ ਕਰਨ ਲਈ ਵੱਖ-ਵੱਖ ਸਰਕਾਰੀ ਏਜੰਸੀਆਂ ਨਾਲ ਸਾਂਝੀਆਂ ਕੋਸ਼ਿਸ਼ਾਂ ਤਹਿਤ ਕੀਤੀ ਜਾ ਰਹੀ ਹੈ।

Advertisement

Advertisement
Advertisement
×