DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ ਭਾਰਤ: ਟਰੰਪ

ਅਮਰੀਕੀ ਸਦਰ ਦੇ ਦਾਅਵੇ ਬਾਰੇ ਭਾਰਤ ਵੱਲੋਂ ਫੌਰੀ ਪ੍ਰਤੀਕਿਰਿਆ ਤੋਂ ਪਰਹੇਜ਼

  • fb
  • twitter
  • whatsapp
  • whatsapp
featured-img featured-img
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਾਲਮ ਬੀਚ ਲਈ ਰਵਾਨਾ ਹੋਣ ਮੌਕੇ ਏਅਰ ਫੋਰਸ ਵੰਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਭਵਿੱਖ ਵਿਚ ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ। ਏਅਰ ਫੋਰਸ ਵਨ ’ਤੇ ਪਾਲਮ ਬੀਚ ਲਈ ਰਵਾਨਾ ਹੋਏ ਸ੍ਰੀ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਸਵਾਲ ਦੇ ਜਵਾਬ ਵਿਚ ਉਪਰੋਕਤ ਟਿੱਪਣੀ ਕੀਤੀ। ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਚੀਨ ਤੇਲ ਸਪਲਾਈ ਦੇ ਬਦਲੇ ਵੈਨੇਜ਼ੁਏਲਾ ਨੂੰ ਦਿੱਤੇ ਉਧਾਰ ਦੀ ਵਸੂਲੀ ਕਰੇਗਾ ਜਾਂ ਨਹੀਂ? ਸ੍ਰੀ ਟਰੰਪ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਲੈ ਕੇ ਨਵੀਂ ਦਿੱਲੀ ਨੇ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਸ੍ਰੀ ਟਰੰਪ ਨੇ ਕਿਹਾ, ‘‘ਚੀਨ ਜੇਕਰ ਆਉਂਦਾ ਹੈ ਤਾਂ ਉਸ ਦਾ ਸਵਾਗਤ ਹੈ ਅਤੇ ਉਹ ਤੇਲ ’ਤੇ ਵੱਡਾ ਸੌਦਾ ਕਰੇਗਾ। ਅਸੀਂ ਚੀਨ ਦਾ ਸਵਾਗਤ ਕਰਦੇ ਹਾਂ। ਅਸੀਂ ਪਹਿਲਾਂ ਹੀ ਸੌਦਾ ਕਰ ਲਿਆ ਹੈ। ਭਾਰਤ ਆ ਰਿਹਾ ਹੈ ਅਤੇ ਉਹ ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਦੀ ਖਰੀਦ ਰਿਹਾ ਹੈ।’’ ਕਾਬਿਲੇ-ਗੌਰ ਹੈ ਕਿ ਭਾਰਤ 2019 ਤੱਕ ਇਰਾਨੀ ਤੇਲ ਦਾ ਵੱਡਾ ਖਰੀਦਦਾਰ ਰਿਹਾ ਹੈ, ਪਰ ਉਸ ਸਾਲ ਅਮਰੀਕਾ ਵੱਲੋਂ ਤਹਿਰਾਨ ’ਤੇ ਲਾਈਆਂ ਪਾਬੰਦੀਆਂ ਕਰ ਕੇ ਤੇਲ ਦੀ ਦਰਾਮਦ ਵਿਚ ਵੱਡੀ ਗਿਰਾਵਟ ਆਈ ਹੈ। ਸ੍ਰੀ ਟਰੰਪ ਨੇ ਉਪਰੋਕਤ ਦਾਅਵਾ ਇਰਾਨ ਤੇ ਵੈਨੇਜ਼ੁਏਲਾ ’ਤੇ ਲਾਈਆਂ ਪਾਬੰਦੀਆਂ ਦੇ ਪਿਛੋਕੜ ਵਿੱਚ ਕੀਤਾ ਹੈ, ਜਦੋਂ ਉਸ ਵੱਲੋਂ ਪਾਬੰਦੀ ਅਧੀਨ ਮੁਲਕਾਂ ਤੋਂ ਤੇਲ ਦੀ ਖਰੀਦ ਨਾ ਕੀਤੇ ਜਾਣ ਲਈ ਪ੍ਰਮੁੱਖ ਊਰਜਾ ਦਰਾਮਦ ਮੁਲਕਾਂ ’ਤੇ ਦਬਾਅ ਪਾਇਆ ਜਾ ਰਿਹਾ ਹੈ। ਹਾਲੀਆ ਸਾਲਾਂ ਵਿਚ ਭਾਰਤ ਨੇ ਰੂਸ ਤੋਂ ਵੱਡੇ ਪੱਧਰ ’ਤੇ ਸਸਤੇ ਭਾਅ ਤੇਲ ਦੀ ਖਰੀਦ ਕੀਤੀ ਹੈ। ਰੂਸੀ ਤੇਲ ਦੀ ਖਰੀਦ ਕਰ ਕੇ ਹੀ ਅਮਰੀਕਾ ਨੇ ਭਾਰਤ ’ਤੇ ਵਾਧੂ 25 ਫੀਸਦ ਟੈਰਿਫ ਲਗਾਇਆ ਸੀ।

Advertisement

ਕਿਊਬਾ ਨਾਲ ਗੱਲਬਾਤ

Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕਿਊਬਨ ਆਗੂਆਂ ਨਾਲ ਗੱਲਬਾਤ ਸ਼ੁਰੂ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਕਮਿਊਨਿਸਟ ਮੁਲਕ ’ਤੇ ਲਗਾਤਾਰ ਦਬਾ ਪਾਉਣ ਦੇ ਨਾਲ-ਨਾਲ ਪ੍ਰਮੁੱਖ ਤੇਲ ਸਪਲਾਈ ’ਤੇ ਕੱਟ ਲਾ ਰਿਹਾ ਹੈ। ਕਿਊਬਾ ਨੂੰ ਲੈ ਕੇ ਟਰੰਪ ਦੇ ਟੀਚੇ ਭਾਵੇਂ ਅਜੇ ਸਾਫ਼ ਨਹੀਂ, ਪਰ ਵੈਨੇਜ਼ੁਏਲਾ ’ਤੇ ਅਮਰੀਕਾ ਦੇ ਕਬਜ਼ੇ ਮਗਰੋਂ ਅਮਰੀਕੀ ਰਾਸ਼ਟਰਪਤੀ ਦਾ ਵਧੇਰੇ ਧਿਆਨ ਹੁਣ ਇਸ ਮੁਲਕ ਵੱਲ ਹੈ। ਟਰੰਪ ਨੇ ਪੇਸ਼ੀਨਗੋਈ ਕੀਤੀ ਸੀ ਕਿ ਕਿਊਬਨ ਸਰਕਾਰ ਡਿੱਗਣ ਵਾਲੀ ਹੈ।

Advertisement
×