India ਨੇ Sri Lanka Police ਨੂੰ 134 ਗੱਡੀਆਂ ਸੌਂਪੀਆਂ
ਭਾਰਤ ਨੇ ਅੱਜ ਰਾਸ਼ਟਰਪਤੀ ਭਵਨ (ਪ੍ਰੈਜ਼ੀਡੈਂਸ਼ੀਅਲ ਐਸਟੇਟ) ਵਿੱਚ ਕਰਵਾਏ ਸਮਾਰੋਹ ਦੌਰਾਨ ਸ੍ਰੀਲੰਕਾ ਨੂੰ 134 ਪੁਲੀਸ ਕੈਬਜ਼ (ਗੱਡੀਆਂ) ਸੌਂਪੀਆਂ, ਜੋ ਦੋਵਾਂ ਦੇਸ਼ਾਂ ਵਿਚਾਲੇ ਬਹੁ-ਪੱਖੀ ਵਿਕਾਸ ਭਾਈਵਾਲੀ ਵਿੱਚ ਇੱਕ ਹੋਰ ਮਹੱਤਵਪੂਰਨ ਅਧਿਆਏ ਹੈ। ਇਸ ਸਮਝੌਤੇ ਲਈ ਸਹਿਮਤੀ ਪੱਤਰ (ਐੱਮ ਓ ਯੂ) ’ਤੇ...
Advertisement
ਭਾਰਤ ਨੇ ਅੱਜ ਰਾਸ਼ਟਰਪਤੀ ਭਵਨ (ਪ੍ਰੈਜ਼ੀਡੈਂਸ਼ੀਅਲ ਐਸਟੇਟ) ਵਿੱਚ ਕਰਵਾਏ ਸਮਾਰੋਹ ਦੌਰਾਨ ਸ੍ਰੀਲੰਕਾ ਨੂੰ 134 ਪੁਲੀਸ ਕੈਬਜ਼ (ਗੱਡੀਆਂ) ਸੌਂਪੀਆਂ, ਜੋ ਦੋਵਾਂ ਦੇਸ਼ਾਂ ਵਿਚਾਲੇ ਬਹੁ-ਪੱਖੀ ਵਿਕਾਸ ਭਾਈਵਾਲੀ ਵਿੱਚ ਇੱਕ ਹੋਰ ਮਹੱਤਵਪੂਰਨ ਅਧਿਆਏ ਹੈ। ਇਸ ਸਮਝੌਤੇ ਲਈ ਸਹਿਮਤੀ ਪੱਤਰ (ਐੱਮ ਓ ਯੂ) ’ਤੇ ਦਸੰਬਰ 2024 ਵਿੱਚ ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਦੀ ਨਵੀਂ ਦਿੱਲੀ ਦੀ ਸਰਕਾਰੀ ਯਾਤਰਾ ਦੌਰਾਨ ਦਸਤਖ਼ਤ ਕੀਤੇ ਗਏ ਸਨ। ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾਅ ਨੇ ਕਿਹਾ, ‘‘ਰਾਸ਼ਟਰਪਤੀ @ਅਨੁਰਾਦਿਸਾਨਾਇਕੇ ਦੀ ਗੌਰਵਮਈ ਮੌਜੂਦਗੀ ਵਿੱਚ 30 ਕਰੋੜ ਸ੍ਰੀਲੰਕਾਈ ਰੁਪਏ ਦੀ ਗਰਾਂਟ ਰਾਹੀਂ ਫੰਡ ਕੀਤੀਆਂ ਗਈਆਂ 134 ਸਿੰਗਲ ਕੈਬਜ਼ ਦਾ ਬੇੜਾ @ਐੱਸ ਐੱਲ_ਪੁਲੀਸਮੀਡੀਆ ਨੂੰ ਸੌਂਪਿਆ ਗਿਆ।’’
Advertisement
Advertisement
×

