India-Canada Relations: ਕੈਨੇਡਾ ਤੇ ਭਾਰਤ ਵਪਾਰ ਸਮਝੌਤੇ ਦੀ ਵਾਰਤਾ ਸਬੰਧੀ ਆਸਵੰਦ
ਸਾਲ 2023 ਵਿੱਚ ਵਪਾਰਕ ਗੱਲਬਾਤ ਰੁਕਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਮੁੜ ਸ਼ੁਰੂ ਹੋਏ ਸਬੰਧਾਂ ਤਹਿਤ ਦੋਵੇਂ ਮੁਲਕਾਂ ਦੇ ਅਧਿਕਾਰੀਆਂ ਨੂੰ ਆਸ ਹੈ ਕਿ ਤਜਵੀਜ਼ਤ ਮੁਕਤ ਵਪਾਰ ਸਮਝੌਤੇ ਦੀ ਵਾਰਤਾ ਛੇਤੀ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਰਿਜਾਈਨਾ ਸ਼ਹਿਰ ’ਚ ਹੋਏ...
Advertisement
ਸਾਲ 2023 ਵਿੱਚ ਵਪਾਰਕ ਗੱਲਬਾਤ ਰੁਕਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਮੁੜ ਸ਼ੁਰੂ ਹੋਏ ਸਬੰਧਾਂ ਤਹਿਤ ਦੋਵੇਂ ਮੁਲਕਾਂ ਦੇ ਅਧਿਕਾਰੀਆਂ ਨੂੰ ਆਸ ਹੈ ਕਿ ਤਜਵੀਜ਼ਤ ਮੁਕਤ ਵਪਾਰ ਸਮਝੌਤੇ ਦੀ ਵਾਰਤਾ ਛੇਤੀ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਰਿਜਾਈਨਾ ਸ਼ਹਿਰ ’ਚ ਹੋਏ ਵਪਾਰ ਸੰਮੇਲਨ ਦੌਰਾਨ ਹਾਂ-ਪੱਖੀ ਤਬਦੀਲੀ ਦੇ ਸੰਕੇਤ ਮਿਲੇ ਹਨ। ਮੁਲਕ ਦੇ ਸਸਕੈਚਵਨ ਸੂਬੇ ਦੇ ਪ੍ਰੀਮੀਅਰ ਸਕੌਟ ਮੋਇ, ਭਾਰਤ ’ਚ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸ ਕੂਟਰ ਅਤੇ ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਰਿਜਾਈਨਾ ਵਿੱਚ ਹੋਏ ‘ਵੈਸਟਰਨ ਕੈਨੇਡਾ-ਇੰਡੀਆ ਲੀਡਰਜ਼ ਸਮਿਟ’ ’ਚ ਹਿੱਸਾ ਲਿਆ। ਸੰਮੇਲਨ ਦੌਰਾਨ ਆਗੂਆਂ ਨੇ ਦੁਵੱਲੇ ਸਬੰਧਾਂ ਅਤੇ ਪ੍ਰਸਤਾਵਿਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਵੱਖ-ਵੱਖ ਵਫ਼ਦਾਂ ਨਾਲ ਮੁਲਾਕਾਤ ਕਰ ਕੇ ਆਪਸੀ ਵਪਾਰ ਨੂੰ ਹੁਲਾਰਾ ਦੇਣ ਦੀ ਵਚਨਬੱਧਤਾ ਦੁਹਰਾਈ।
Advertisement
Advertisement
×

