DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਹਿਰਾਨ ਨਾਲ ਲਗਾਤਾਰ ਸੰਪਰਕ ’ਚ: ਕਰੈਮਲਿਨ

ਕਰੈਮਲਿਨ ਨੇ ਅੱਜ ਕਿਹਾ ਕਿ ਰੂਸ, ਤਹਿਰਾਨ ਖ਼ਿਲਾਫ਼ ਹੋਈ ‘ਸਿੱਧੀ ਹਮਲਾਵਰ ਕਾਰਵਾਈ’ ਦੇ ਸਬੰਧ ਵਿੱਚ ਇਰਾਨੀ ਲੀਡਰਸ਼ਿਪ ਦੇ ਲਗਾਤਾਰ ਸੰਪਰਕ ਵਿੱਚ ਹੈ ਅਤੇ ਘਟਨਾਵਾਂ ਦੇ ਅਜਿਹੇ ਮੋੜ ’ਤੇ ਪੁੱਜਣ ’ਤੇ ਡੂੰਘੀ ਨਿਰਾਸ਼ਾ ਜ਼ਾਹਿਰ ਕਰਦਾ ਹੈ। ਕਰੈਮਲਿਨ ਦੇ ਬੁਲਾਰੇ ਦਿਮਿਤਰੀ ਪੈਸਕੋਵ...

  • fb
  • twitter
  • whatsapp
  • whatsapp
featured-img featured-img
ਕਰੈਮਲਿਨ ਦੇ ਤਰਜਮਾਨ ਦਮਿਤਰੀ ਪੈਸਕੋਵ।
Advertisement

ਕਰੈਮਲਿਨ ਨੇ ਅੱਜ ਕਿਹਾ ਕਿ ਰੂਸ, ਤਹਿਰਾਨ ਖ਼ਿਲਾਫ਼ ਹੋਈ ‘ਸਿੱਧੀ ਹਮਲਾਵਰ ਕਾਰਵਾਈ’ ਦੇ ਸਬੰਧ ਵਿੱਚ ਇਰਾਨੀ ਲੀਡਰਸ਼ਿਪ ਦੇ ਲਗਾਤਾਰ ਸੰਪਰਕ ਵਿੱਚ ਹੈ ਅਤੇ ਘਟਨਾਵਾਂ ਦੇ ਅਜਿਹੇ ਮੋੜ ’ਤੇ ਪੁੱਜਣ ’ਤੇ ਡੂੰਘੀ ਨਿਰਾਸ਼ਾ ਜ਼ਾਹਿਰ ਕਰਦਾ ਹੈ। ਕਰੈਮਲਿਨ ਦੇ ਬੁਲਾਰੇ ਦਿਮਿਤਰੀ ਪੈਸਕੋਵ ਨੇ ਦੱਸਿਆ ਕਿ ਰੂਸ ਸਥਿਤੀ ਦਾ ਵਿਸ਼ਲੇਸ਼ਣ ਕਰ ਰਿਹਾ ਹੈ ਕਿਉਂਕਿ ਵਾਸ਼ਿੰਗਟਨ ਨੇ ਉਨ੍ਹਾਂ ਗੱਲਾਂ ਦੇ ਬਾਵਜੂਦ ਇਰਾਨ ’ਤੇ ਹਮਲਾ ਕੀਤਾ ਜੋ ਮਾਸਕੋ ਦੀ ਨਜ਼ਰ ਵਿੱਚ ਉਮੀਦ ਭਰਪੂਰ ਗੱਲਬਾਤ ਵਾਂਗ ਜਾਪਦੀਆਂ ਸਨ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ਜਿੱਥੋਂ ਤੱਕ ਓਮਾਨ ਦੀ ਸਾਲਸੀ ਹੇਠ ਅਮਰੀਕਾ ਅਤੇ ਇਰਾਨ ਦਰਮਿਆਨ ਹੋਈ ਗੱਲਬਾਤ ਦਾ ਸਬੰਧ ਹੈ, ਅਸੀਂ ਇਸ ਗੱਲ ’ਤੇ ਡੂੰਘੀ ਨਿਰਾਸ਼ਾ ਪ੍ਰਗਟ ਕਰਦੇ ਹਾਂ ਕਿ ਇਨ੍ਹਾਂ ਗੱਲਬਾਤਾਂ ਵਿੱਚ ਮਹੱਤਵਪੂਰਨ ਪ੍ਰਗਤੀ ਦੀਆਂ ਰਿਪੋਰਟਾਂ ਦੇ ਬਾਵਜੂਦ ਸਥਿਤੀ ਸਿੱਧੀ ਜੰਗ ਵਿੱਚ ਬਦਲ ਗਈ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰਪਤੀ ਪੂਤਿਨ ਅੱਜ ਇਰਾਨ ਨਾਲ ਸਬੰਧਤ ਕੌਮਾਂਤਰੀ ਫੋਨ ਕਰਨ ਵਾਲੇ ਹਨ। ਉਨ੍ਹਾਂ ਇਹ ਖੁਲਾਸਾ ਨਹੀਂ ਕੀਤਾ ਕਿ ਇਹ ਫੋਨ ਕਿਸ ਨੂੰ ਕੀਤਾ ਜਾਵੇਗਾ।

Advertisement
Advertisement
×