ਇਮਰਾਨ ਖ਼ਾਨ ਨੂੰ ਹਸਪਤਾਲ ਨੇ ਛੁੱਟੀ ਦਿੱਤੀ; ਦੋ-ਤਿੰਨ ਦਿਨਾਂ ਦੌਰਾਨ ਮੁੜ ਸਿਆਸੀ ਮੈਦਾਨ ’ਚ ਡਟਣ ਦਾ ਐਲਾਨ : The Tribune India

ਇਮਰਾਨ ਖ਼ਾਨ ਨੂੰ ਹਸਪਤਾਲ ਨੇ ਛੁੱਟੀ ਦਿੱਤੀ; ਦੋ-ਤਿੰਨ ਦਿਨਾਂ ਦੌਰਾਨ ਮੁੜ ਸਿਆਸੀ ਮੈਦਾਨ ’ਚ ਡਟਣ ਦਾ ਐਲਾਨ

ਇਮਰਾਨ ਖ਼ਾਨ ਨੂੰ ਹਸਪਤਾਲ ਨੇ ਛੁੱਟੀ ਦਿੱਤੀ; ਦੋ-ਤਿੰਨ ਦਿਨਾਂ ਦੌਰਾਨ ਮੁੜ ਸਿਆਸੀ ਮੈਦਾਨ ’ਚ ਡਟਣ ਦਾ ਐਲਾਨ

ਇਸਲਾਮਾਬਾਦ, 6 ਨਵੰਬਰ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਇਮਰਾਨ ਖ਼ਾਨ ਦੋ-ਤਿੰਨ ਦਿਨਾਂ ਵਿੱਚ ਸਿਆਸੀ ਮੈਦਾਨ ਵਿੱਚ ਮੁੜ ਵਾਪਸੀ ਕਰਨਗੇ। ਹਸਪਤਾਲ ਨੇ ਇਮਰਾਨ ਨੂੰ ਛੁੱਟੀ ਦੇ ਦਿੱਤੀ ਹੈ। ਇਸ ਤੋਂ ਬਾਅਦ ਉਹ ਇੱਥੇ ਆਪਣੀ ਜ਼ਮਾਨ ਪਾਰਕ ਰਿਹਾਇਸ ’ਤੇ ਪੁੱਜ ਗਏ। ਉਨ੍ਹਾਂ ਦਾ ਲੱਤ ’ਤੇ ਲੱਗੀ ਗੋਲੀ ਦਾ ਲਾਹੌਰ ਦੇ ਸ਼ੌਕਤ ਖਾਨਮ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਹਸਪਤਾਲ ਵੱਲੋਂ ਛੁੱਟੀ ਦਿੱਤੇ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਨੇਤਾ ਹਾਮਦ ਅਜ਼ਹਰ ਨੇ ਕਿਹਾ ਕਿ ਪਾਰਟੀ ਇਮਰਾਨ ਖਾਨ ਦੀ ਕਤਲ ਦੀ ਕੋਸ਼ਿਸ਼ ਵਿਰੁੱਧ ਆਪਣਾ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖੇਗੀ। ਅਜ਼ਹਰ ਨੇ ਦਾਅਵਾ ਕੀਤਾ ਕਿ ਇਮਰਾਨ ਖਾਨ 'ਤੇ ਹਮਲੇ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਮੋਅਜ਼ਮ ਗੋਂਡਲ ਦੇ ਪਰਿਵਾਰ ਨੂੰ ਕੁੱਲ 1.5 ਕਰੋੜ ਰੁਪਏ ਦਿੱਤੇ ਜਾਣਗੇ ਤੇ ਪਾਰਟੀ ਮੋਅਜ਼ਮ ਦੇ ਬੱਚਿਆਂ ਦਾ ਸਾਰਾ ਖਰਚਾ ਚੁੱਕੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All