DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜੇ Trump ਦੀ ਹੱਤਿਆ ਹੋ ਜਾਂਦੀ ਤਾਂ ਦੇਸ਼ ’ਚ ਬਦਅਮਨੀ ਹੁੰਦੀ: Vance

ਉਪ ਰਾਸ਼ਟਰਪਤੀ ਨੇ ਟਰੰਪ ਦੀ ਈਸਾ ਮਸੀਹ ਵਜੋਂ ਤਸਵੀਰ ਦਾ ਬਚਾਅ ਕੀਤਾ

  • fb
  • twitter
  • whatsapp
  • whatsapp
Advertisement
ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਬੀਤੇ ਦਿਨ ਰਿਲੀਜ਼ ਹੋਏ ਪੋਡਕਾਸਟ ਵਿੱਚ ਕਿਹਾ ਕਿ ਜੇ 2024 ’ਚ ਹੋਏ ਹਮਲੇ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੌਤ ਹੋ ਜਾਂਦੀ ਤਾਂ ਦੇਸ਼ ’ਚ ਬਦਅਮਨੀ ਫੈਲ ਜਾਂਦੀ ਅਤੇ ਉਹ ਹਮੇਸ਼ਾ ਸੋਚਦੇ ਰਹਿੰਦੇ ਕਿ ਕੀ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਸੀ ਅਤੇ ਸ਼ਾਇਦ ਕਿਸੇ ਹੋਰ ਰਿਪਬਲਿਕਨ ਨੂੰ ਵੀ ਅਗਲੇ ਰਾਸ਼ਟਰਪਤੀ ਵਜੋਂ ਸਵੀਕਾਰ ਨਾ ਕਰਦੇ। ਵੈਂਸ ਨੇ ਇਹ ਬਿਆਨ ਇਸਾਈ ਪੋਡਕਾਸਟਰ ਬ੍ਰਾਇਸ ਕਰੌਫਡ ਨਾਲ ਗੱਲਬਾਤ ਦੌਰਾਨ ਦਿੱਤਾ।

ਉਪ ਰਾਸ਼ਰਟਰਪਤੀ, ਜਿਨ੍ਹਾਂ ਹਾਲ ਹੀ ਵਿੱਚ ਕੈਥੋਲਿਕ ਧਰਮ ਵੱਲ ਆਪਣੀ ਯਾਤਰਾ ਬਾਰੇ ਕਿਤਾਬ ਰਿਲੀਜ਼ ਕੀਤੀ ਹੈ, ਨੇ ਰਾਸ਼ਟਰਪਤੀ ਟਰੰਪ ਵੱਲੋਂ ਈਸਾ ਮਸੀਹ (ਯੀਸ਼ੂ) ਵਜੋਂ ਆਪਣੀ ਤਸਵੀਰ ਪੋਸਟ ਕਰਨ ਦਾ ਬਚਾਅ ਵੀ ਕੀਤਾ ਅਤੇ ਇਸ ਬਾਰੇ ਵੀ ਚਰਚਾ ਕੀਤੀ ਕਿ ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਅੰਤ ਦੇ ਸਮੇਂ ਦਾ ਸੰਕੇਤ ਹੈ। ਗੱਲਬਾਤ ਦੀ ਸ਼ੁਰੂਆਤ ਵਿਸ਼ਵਾਸ ਅਤੇ ਉਨ੍ਹਾਂ ਘਟਨਾਵਾਂ ਨੂੰ ਵਿਗਿਆਨਕ ਤੌਰ ’ਤੇ ਸਪੱਸ਼ਟ ਕਰਨ ਦੀ ਜਲਦਬਾਜ਼ੀ ਬਾਰੇ ਚਰਚਾ ਨਾਲ ਹੋਈ ਜੋ ਦੈਵੀ ਤੌਰ ’ਤੇ ਪ੍ਰਭਾਵਿਤ ਹੋ ਸਕਦੀਆਂ ਹਨ। ਵੈਂਸ ਨੇ ਜੁਲਾਈ 2024 ਵਿੱਚ ਪੈਨਸਿਲਵੇਨੀਆ ਦੇ ਬਟਲਰ ’ਚ ਹੋਏ ਕਾਤਲਾਨਾ ਹਮਲੇ ਦਾ ਹਵਾਲਾ ਦਿੱਤਾ, ਜਿਸ ਦੌਰਾਨ ਗੋਲੀ ਟਰੰਪ ਦੇ ਕੰਨ ਨੂੰ ਛੂਹ ਕੇ ਨਿਕਲ ਗਈ ਸੀ ਅਤੇ ਉਨ੍ਹਾਂ ਦਾ ਹਮਾਇਤੀ ਮਾਰਿਆ ਗਿਆ ਸੀ।

Advertisement

ਟਰੰਪ ਲੰਬੇ ਸਮੇਂ ਤੋਂ ਆਪਣੇ ਬਚਣ ਦੀ ਘਟਨਾ ਨੂੰ ਦੈਵੀ ਕਿਰਪਾ ਦਸਦੇ ਰਹੇ ਹਨ ਅਤੇ ਇਸ ਵਿਸ਼ੇ ਨੂੰ ਵੈਂਸ ਨੇ ਵੀ ਅੱਗੇ ਵਧਾਇਆ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਜੇ ਗੋਲੀ ਨਾਲ ਟਰੰਪ ਦੀ ਮੌਤ ਹੋ ਗਈ ਹੁੰਦੀ ਤਾਂ ਦੇਸ਼ ’ਚ ਅਜਿਹੀ ਬਦਅਮਨੀ ਹੁੰਦੀ ਜਿਸ ਤੋਂ ਸ਼ਾਇਦ ਨਿਕਲਿਆ ਨਹੀਂ ਜਾ ਸਕਦਾ ਸੀ। ਉਹ ਵੀ ਇਹ ਮੰਨ ਲੈਂਦੇ ਕਿ ਕੁਝ ਤਾਕਤਾਂ ਨੇ ਡੋਨਲਡ ਟਰੰਪ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਉਹ ਵੀ ਉਸ ਸਮੇਂ ਜਦੋਂ ਉਹ ਵ੍ਹਾਈਟ ਹਾਊਸ ਵਿੱਚ ਵਾਪਸ ਆਉਣ ਵਾਲੇ ਸਨ। ਤਕਰੀਬਨ ਇੱਕ ਘੰਟੇ ਦੇ ਪੋਡਕਾਸਟ ਦੌਰਾਨ ਉਪ ਰਾਸ਼ਟਰਪਤੀ ਨੇ ਜ਼ਿਆਦਾਤਰ ਵਿਸ਼ਵਾਸ, ਆਪਣੀ ਅਧਿਆਤਮਕ ਯਾਤਰਾ, ਪੋਪ ਫਰਾਂਸਿਸ ਨਾਲ ਉਨ੍ਹਾਂ ਦੀ ਈਸਟਰ ਮੁਲਾਕਾਤ ਅਤੇ ਮਨੁੱਖੀ ਕਮਜ਼ੋਰੀਆਂ ਤੇ ਗ਼ਲਤੀਆਂ ਬਾਰੇ ਗੱਲਬਾਤ ਕੀਤੀ।

Advertisement

Advertisement
×