DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਦਾਮ ਤੁਸਾਦ ਵਿੱਚ ‘ਆਈਕਨਜ਼ ਆਫ ਇੰਡੀਆ’ ਜਸ਼ਨ ਦੀ ਸ਼ੁਰੂਆਤ

ਸਿਨੇਮਾ ਤੇ ਕ੍ਰਿਕਟ ਹਸਤੀਆਂ ਦੇ ਮੋਮ ਦੇ ਪੁਤਲੇ ਇਕੱਠੇ ਕੀਤੇ

  • fb
  • twitter
  • whatsapp
  • whatsapp
Advertisement

ਮਾਦਾਮ ਤੁਸਾਦ ਨੇ ਇਸ ਹਫ਼ਤੇ ਆਪਣੇ ਲੰਡਨ ਸਥਿਤ ਮੁੱਖ ਦਫ਼ਤਰ ਵਿੱਚ ਨਵੇਂ ‘ਆਈਕਨਜ਼ ਆਫ ਇੰਡੀਆ’ ਜਸ਼ਨ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਸਿਨੇਮਾ ਅਤੇ ਕ੍ਰਿਕਟ ਜਗਤ ਦੀਆਂ ਭਾਰਤੀ ਹਸਤੀਆਂ ਦੇ ਮੋਮ ਦੇ ਬੁੱਤਾਂ ਨੂੰ ਇਕੱਠਾ ਕੀਤਾ ਗਿਆ ਹੈ। ਇਸ ਸੀਮਤ ਸਮੇਂ ਦੇ ਤਜਰਬੇ ਵਿੱਚ ਬਰਤਾਨੀਆ ਦੇ ਇਸ ਪ੍ਰਮੁੱਖ ਸੈਲਾਨੀ ਖਿੱਚ ਦੇ ਕੇਂਦਰ ਦੇ ਵਿਸ਼ੇਸ਼ ‘ਐਵਾਰਡਜ਼ ਪਾਰਟੀ ਜ਼ੋਨ’ ਵਿੱਚ 13 ਪ੍ਰਮੁੱਖ ਭਾਰਤੀ ਅਦਾਕਾਰਾਂ ਅਤੇ ਕ੍ਰਿਕਟ ਖਿਡਾਰੀਆਂ ਦੇ ਪੁਤਲੇ ਸ਼ਾਮਲ ਕੀਤੇ ਗਏ ਹਨ। ਮਈ ਅਤੇ ਜੂਨ ਦੇ ਮਹੀਨਿਆਂ ਲਈ, ਇਸ ਖੇਤਰ ਨੂੰ ਭਾਰਤੀ ਸੱਭਿਆਚਾਰ ਤੋਂ ਪ੍ਰੇਰਿਤ ਜੀਵੰਤ ਸਥਾਨ ਵਿੱਚ ਬਦਲ ਦਿੱਤਾ ਗਿਆ ਹੈ ਤਾਂ ਕਿ ਸੈਲਾਨੀ ਅਮਿਤਾਭ ਬੱਚਨ ਤੇ ਸਚਿਨ ਤੇਂਦੁਲਕਰ ਸਮੇਤ ਕੁਝ ਸਭ ਤੋਂ ਮਸ਼ਹੂਰ ਮੋਮ ਦੇ ਪੁਤਲਿਆਂ ਦੇ ਨੇੜੇ ਜਾ ਸਕਣ। ਮਾਦਾਮ ਤੁਸਾਦ ਲੰਡਨ ਦੇ ਜਨਰਲ ਮੈਨੇਜਰ ਸਟੀਵ ਬਲੈਕਬਰਨ ਨੇ ਕਿਹਾ, ‘‘ਬਾਲੀਵੁੱਡ ਦੀ ਵਿਸ਼ਵਵਿਆਪੀ ਖਿੱਚ ਬਹੁਤ ਜ਼ਿਆਦਾ ਹੈ ਅਤੇ ਭਾਰਤੀ ਸਿਨੇਮਾ ਤੇ ਕ੍ਰਿਕਟ ਲਈ ਲੰਡਨ ਦਾ ਪਿਆਰ ਹਰ ਸਾਲ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ‘ਆਈਕਨਜ਼ ਆਫ਼ ਇੰਡੀਆ’ ਦੇ ਨਾਲ, ਅਸੀਂ ਪ੍ਰਸ਼ੰਸਕਾਂ ਨੂੰ ਸਿਤਾਰਿਆਂ ਦੇ ਨੇੜੇ ਲਿਆ ਰਹੇ ਹਾਂ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ।’’

Advertisement
Advertisement
×