ਹਿੰਸਾ ਨਾ ਰੁਕੀ ਤਾਂ ਫ਼ੌਜ ਤਾਇਨਾਤ ਕਰਾਂਗਾ: ਟਰੰਪ

ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਪੁਲੀਸ ਹਿਰਾਸਤ ’ਚ ਮੌਤ ਖ਼ਿਲਾਫ਼ ਰੋਸ ਮੁਜ਼ਾਹਰੇ ਜਾਰੀ

ਹਿੰਸਾ ਨਾ ਰੁਕੀ ਤਾਂ ਫ਼ੌਜ ਤਾਇਨਾਤ ਕਰਾਂਗਾ: ਟਰੰਪ

ਵਾਸ਼ਿੰੰਗਟਨ ਵਿੱਚ ਇੱਕ ਅੰਦੋਲਨਕਾਰੀ ਨੂੰ ਸੁਰੱਖਿਆ ਬਲ ਹਿਰਾਸਤ ਵਿੱਚ ਲੈਂਦੇ ਹੋਏ। -ਫੋਟੋ:ਏਪੀ

ਸ਼ਿਕਾਗੋ/ਵਾਸ਼ਿੰਗਟਨ, 2 ਜੂਨ

 

ਮੁੱਖ ਅੰਸ਼

  • ਸ਼ਿਕਾਗੋ ’ਚ ਦੋ ਮੌਤਾਂ ਤੇ ਪੰਜ ਪੁਲੀਸ ਕਰਮੀਆਂ ਨੂੰ ਲੱਗੀ ਗੋਲੀ
  • ਕਈ ਥਾਈਂ ਹਿੰਸਾ ਤੇ ਲੁੱਟ-ਖੋਹ
  • ਨਿਊ ਯਾਰਕ ਸਿਟੀ ’ਚ ਵੀ ਕਰਫ਼ਿਊ ਲਾਗੂ

ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਮੌਤ ਖ਼ਿਲਾਫ਼ ਅਮਰੀਕਾ ਵਿਚ ਰੋਸ ਮੁਜ਼ਾਹਰੇ ਜਾਰੀ ਹਨ ਤੇ ਇਸ ਦੌਰਾਨ ਸ਼ਿਕਾਗੋ ਦੇ ਉਪ ਨਗਰੀ ਖੇਤਰ ਸਿਜ਼ੇਰੋ ਵਿਚ ਦੋ ਮੌਤਾਂ ਵੀ ਹੋ ਗਈਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸੂਬੇ ਹਿੰਸਕ ਮੁਜ਼ਾਹਰਿਆਂ ਨੂੰ ਰੋਕਣ ਵਿਚ ਅਸਫ਼ਲ ਰਹੇ ਤਾਂ ਉਹ ਫ਼ੌਜ ਤਾਇਨਾਤ ਕਰਨ ਵਿਚ ਗੁਰੇਜ਼ ਨਹੀਂ ਕਰਨਗੇ। ਟਰੰਪ ਦੀ ਚਿਤਾਵਨੀ ਮਗਰੋਂ ਹੋਏ ਹਿੰਸਕ ਮੁਜ਼ਾਹਰਿਆਂ ਵਿਚ ਹੁਣ ਤੱਕ ਕਰੀਬ ਪੰਜ ਪੁਲੀਸ ਕਰਮੀਆਂ ਨੂੰ ਗੋਲੀ ਲੱਗ ਚੁੱਕੀ ਹੈ। ਸ਼ਿਕਾਗੋ ਦੇ ਅਧਿਕਾਰੀਆਂ ਮੁਤਾਬਕ ਸੋਮਵਾਰ 60 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਪਰ ਉਨ੍ਹਾਂ ਮੌਤਾਂ ਪਿਛਲੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਲੀਨੌਇ ਤੇ ਲਾਸ ਏਂਜਲਸ ਪੁਲੀਸ ਅਤੇ ਕੁੱਕ ਕਾਊਂਟੀ ਸ਼ੈਰਿਫ਼ ਦਫ਼ਤਰ ਨੂੰ ਦੁਕਾਨਾਂ ਦੀ ਤੋੜ-ਭੰਨ੍ਹ ਤੇ ਲੁੱਟਮਾਰ ਸਬੰਧੀ ਸ਼ਿਕਾਇਤਾਂ ਮਿਲੀਆਂ ਹਨ। ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਵਿਚ ਕਿਹਾ ਕਿ ਉਹ ਦੰਗਿਆਂ, ਲੁੱਟਮਾਰ, ਸੰਪਤੀ ਦੇ ਨੁਕਸਾਨ ਨੂੰ ਰੋਕਣ ਲਈ ਹਥਿਆਰਬੰਦ ਫ਼ੌਜ ਦੀ ਵਰਤੋਂ ਕਰ ਸਕਦੇ ਹਨ। ਟਰੰਪ ਨੇ ਕਿਹਾ ਕਿ ਉਹ ਹਰੇਕ ਸੂਬੇ ਦੇ ਗਵਰਨਰ ਨੂੰ ਲੋੜੀਂਦੀ ਗਿਣਤੀ ਵਿਚ ਨੈਸ਼ਨਲ ਗਾਰਡਜ਼ ਤਾਇਨਾਤ ਕਰਨ ਦੀ ਸਿਫਾਰਿਸ਼ ਕਰਦੇ ਹਨ ਤੇ ਜੇ ਸ਼ਹਿਰ ਜਾਂ ਸੂਬੇ ਬਣਦੀ ਕਾਰਵਾਈ ਕਰਨ ਤੋਂ ਮੁੱਕਰਦੇ ਹਨ ਤਾਂ ਉਹ ਅਮਰੀਕੀ ਫ਼ੌਜ ਨੂੰ ਹਿੰਸਾ ਰੋਕਣ ਦਾ ਹੁਕਮ ਦੇਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਫਲਾਇਡ ਦੀ ਮੌਤ ਨਾਲ ਸਾਰੇ ਅਮਰੀਕੀ ਬੇਹੱਦ ਖਫ਼ਾ ਹਨ ਤੇ ਨਿਆਂ ਕੀਤਾ ਜਾਵੇਗਾ। ਵਾਸ਼ਿੰਗਟਨ ਸਥਿਤ ਇਤਿਹਾਸਕ ਗਿਰਜਾ ਘਰ ਸੇਂਟ ਜੌਹਨ ਚਰਚ ਦਾ ਵੀ ਕੁਝ ਹਿੱਸਾ ਹਿੰਸਕ ਮੁਜ਼ਾਹਰਾਕਾਰੀਆਂ ਨੇ ਅੱਗ ਲਾ ਕੇ ਸਾੜ ਦਿੱਤਾ। ਰਾਸ਼ਟਰਪਤੀ ਟਰੰਪ ਨੇ ਅੱਜ ਇਸ ਗਿਰਜਾ ਘਰ ਦਾ ਦੌਰਾ ਕੀਤਾ। ਉਨ੍ਹਾਂ ਹੱਥ ਵਿਚ ਬਾਈਬਲ ਫੜੀ ਹੋਈ ਸੀ। 150 ਤੋਂ ਵੱਧ ਸ਼ਹਿਰਾਂ ਵਿਚ ਕਰਫ਼ਿਊ ਦੇ ਬਾਵਜੂਦ ਲੋਕ ਰੋਸ ਪ੍ਰਗਟਾਉਣ ਲਈ ਆ ਰਹੇ ਹਨ। ਹਿਊਸਟਨ ’ਚ ਅੱਜ ਕੀਤੇ ਗਏ ਰੋਸ ਮੁਜ਼ਾਹਰੇ ਵਿਚ ਵੀ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ।
-ਪੀਟੀਆਈ

ਭਾਰਤੀ-ਅਮਰੀਕੀ ਡਾਕਟਰਾਂ ਵੱਲੋਂ ਰੰਗ/ਨਸਲ ਦੇ ਅਧਾਰ ’ਤੇ ਹੁੰਦੇ ਪੱਖਪਾਤ ਦੀ ਨਿਖੇਧੀ

ਵਾਸ਼ਿੰਗਟਨ/ਹਿਊਸਟਨ: ਭਾਰਤੀ-ਅਮਰੀਕੀ ਡਾਕਟਰਾਂ ਦੀ ਇਕ ਰਸੂਖ਼ਵਾਨ ਇਕਾਈ ‘ਏਏਪੀਆਈ’ ਨੇ ਵੀ ਜੌਰਜ ਫਲਾਇਡ ਦੀ ਪੁਲੀਸ ਹਿਰਾਸਤ ਵਿਚ ਮੌਤ ਉਤੇ ਗੁੱਸੇ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਅਮਰੀਕਾ ਵਿਚ ਰੰਗ/ਨਸਲ ਦੇ ਅਧਾਰ ’ਤੇ ਲੰਮੇ ਸਮੇਂ ਤੋਂ ਜਾਰੀ ਪੱਖਪਾਤ ਦੀ ਕਰੜੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀਆਂ ‘ਵੰਡੀਆਂ ਪਾਉਣ ਵਾਲੀਆਂ ਕਾਰਵਾਈਆਂ’ ਮੁਲਕ ਵਿਚ ਦਿਨੋ-ਦਿਨ ਵਧਦੀਆਂ ਹੀ ਜਾ ਰਹੀਆਂ ਹਨ।

ਨਿਊ ਯਾਰਕ ਸਿਟੀ ਦੇ ਉੱਚ ਵਰਗੀ ਖੇਤਰਾਂ ’ਚ ਹਿੰਸਾ ਤੇ ਲੁੱਟ-ਖੋਹ

ਨਿਊ ਯਾਰਕ: ਰੋਸ ਮੁਜ਼ਾਹਰਿਆਂ ਦੇ ਮੱਦੇਨਜ਼ਰ ਨਿਊ ਯਾਰਕ ਸਿਟੀ ਵਿਚ ਵੀ ਕਰਫ਼ਿਊ ਲਾ ਦਿੱਤਾ ਗਿਆ ਹੈ। ਸ਼ਹਿਰ ਵਿਚ ਹਿੰਸਾ ਤੇ ਲੁੱਟਮਾਰ ਦੀ ਸੂਚਨਾ ਹੈ। ਸ਼ਹਿਰ ਵਿਚ ਪੁਲੀਸ ਦੀ ਤਾਇਨਾਤੀ ਵੀ ਵਧਾ ਦਿੱਤੀ ਗਈ ਹੈ। ਉੱਚ ਵਰਗੀ ਲੋਅਰ ਮੈਨਹਟਨ ਤੇ ਡਾਊਨਟਾਊਨ ਬਰੁੱਕਲਿਨ ਵਿਚ ਵੀ ਹਿੰਸਾ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸੇ ਦੌਰਾਨ ਸ਼ਾਂਤੀਪੂਰਨ ਰੋਸ ਮੁਜ਼ਾਹਰੇ ਵੀ ਹੋਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਮੁੱਖ ਖ਼ਬਰਾਂ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

* ਦਰਮਿਆਨੇ ਤੋਂ ਲੰਮੇ ਸਮੇਂ ਲਈ ਮਿਲੇਗੀ ਕਰਜ਼ੇ ਦੀ ਸਹੂਲਤ * ਕੇਂਦਰੀ ਕ...

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

* ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

* ਅਕਾਲੀ ਆਗੂਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ * ਪਾਰਟੀ ...

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

* ਗੋਗਰਾ ’ਚ ਫ਼ੌਜ ਪਿੱਛੇ ਹਟਣ ਦਾ ਕੰਮ ਅੱਜ ਹੋ ਸਕਦੈ ਮੁਕੰਮਲ * ਫ਼ੌਜਾ...

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਸੀਬੀਐੱਸਈ ਨੇ ਕੋਵਿਡ-19 ਸੰਕਟ ਕਾਰਨ ਘਟਾਇਆ 30 ਫ਼ੀਸਦ ਸਿਲੇਬਸ

ਸ਼ਹਿਰ

View All