ਸਾਊਦੀ ਅਰਬ ਤੇ ਇਰਾਨ ਦੇ ਸੰਪਰਕ ਵਿੱਚ ਹਾਂ: ਡਾਰ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਅੱਜ ਕਿਹਾ ਕਿ ਉਹ ਜੰਗ ਸ਼ੁਰੂ ਹੋਣ ਮਗਰੋਂ ਸਾਊਦੀ ਅਰਬ ਤੇ ਇਰਾਨ ਦੇ ਆਗੂਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਇਸਲਾਮਾਬਾਦ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਜਨਾਬ ਡਾਰ ਨੇ ਦੱਸਿਆ ਕਿ ਜਦੋਂ ਸੰਘਰਸ਼ ਸ਼ੁਰੂ...
Advertisement
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਅੱਜ ਕਿਹਾ ਕਿ ਉਹ ਜੰਗ ਸ਼ੁਰੂ ਹੋਣ ਮਗਰੋਂ ਸਾਊਦੀ ਅਰਬ ਤੇ ਇਰਾਨ ਦੇ ਆਗੂਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਇਸਲਾਮਾਬਾਦ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਜਨਾਬ ਡਾਰ ਨੇ ਦੱਸਿਆ ਕਿ ਜਦੋਂ ਸੰਘਰਸ਼ ਸ਼ੁਰੂ ਹੋਇਆ ਉਦੋਂ ਉਹ ਇਸਲਾਮਿਕ ਸਹਿਯੋਗ ਸੰਗਠਨ (ਓ ਆਈ ਸੀ) ਦੀ ਮੀਟਿੰਗ ’ਚ ਹਿੱਸਾ ਲੈਣ ਲਈ ਸਾਊਦੀ ਅਰਬ ਵਿੱਚ ਸਨ ਅਤੇ ਉਨ੍ਹਾਂ ਸਾਊਦੀ ਅਰਬ ਤੇ ਇਰਾਨ ਦੇ ਵਿਦੇਸ਼ ਮੰਤਰੀਆਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਕਿਹਾ, ‘‘ਮੈਂ ਆਪਣੇ ਇਰਾਨੀ ਹਮਰੁਤਬਾ ਨੂੰ ਦੱਸਿਆ ਕਿ ਸਾਊਦੀ ਅਰਬ ਨਾਲ ਸਾਡਾ ਰੱਖਿਆ ਸਮਝੌਤਾ ਹੈ, ਉਨ੍ਹਾਂ ਮੈਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਸਾਊਦੀ ਅਰਬ ਦੀ ਧਰਤੀ ਦੀ ਵਰਤੋਂ ਸਾਡੇ ਖ਼ਿਲਾਫ਼ ਨਾਲ ਕੀਤੀ ਜਾਵੇ।’’ ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਜੰਗ ਖਤਮ ਰੁਕਵਾਉਣ ਲਈ ਸਰਗਰਮ ਭੂਮਿਕਾ ਨਿਭਾ ਰਿਹਾ ਹੈ।
Advertisement
Advertisement
×

