DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Venezuela ਵਿੱਚ ਤਬਾਹੀ ਦਾ ਖੌਫ਼ਨਾਕ ਮੰਜ਼ਰ

ਹਜ਼ਾਰਾਂ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ; ਮੌਤਾਂ ਦੀ ਗਿਣਤੀ ਵਧ ਕੇ 920 ਹੋੲੀ

  • fb
  • twitter
  • whatsapp
  • whatsapp
Advertisement

ਭੂਚਾਲ ਦੇ ਉਪਰੋਥਲੀ ਆਏ ਦੋ ਜ਼ੋਰਦਾਰ ਝਟਕਿਆਂ ਨਾਲ ਵੈਨੇਜ਼ੁਏਲਾ ’ਚ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਹਾਲੇ ਵੀ ਹਜ਼ਾਰਾਂ ਲੋਕਾਂ ਦੇ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮੌਤਾਂ ਦੀ ਗਿਣਤੀ ਵਧ ਕੇ 589 ਹੋ ਗਈ ਹੈ ਅਤੇ 4,300 ਜ਼ਖ਼ਮੀ ਹਨ। ਬੁੱਧਵਾਰ ਸ਼ਾਮ ਆਏ 7.2 ਅਤੇ 7.5 ਸ਼ਿੱਦਤ ਦੇ ਜ਼ਲਜ਼ਲਿਆਂ ਨੂੰ ਵੈਨੇਜ਼ੁਏਲਾ ’ਚ ਪਿਛਲੀ ਇਕ ਸਦੀ ਤੋਂ ਵੀ ਵੱਧ ਸਮੇਂ ’ਚ ਆਏ ਸਭ ਤੋਂ ਜ਼ੋਰਦਾਰ ਭੂਚਾਲਾਂ ’ਚ ਗਿਣਿਆ ਜਾ ਰਿਹਾ ਹੈ। ਤਬਾਹੀ ਕਾਰਨ ਅਮਰੀਕੀ ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਕੁਝ ਆਰਥਿਕ ਪਾਬੰਦੀਆਂ ’ਚ 23 ਅਕਤੂਬਰ ਤੱਕ ਆਰਜ਼ੀ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਵੈਨੇਜ਼ੁਏਲਾ ’ਚ ਭੂਚਾਲ ਰਾਹਤ ਕਾਰਜਾਂ ਨਾਲ ਜੁੜੇ ਅਜਿਹੇ ਵਿੱਤੀ ਲੈਣ-ਦੇਣ ਕੀਤੇ ਜਾ ਸਕਣ ਜਿਨ੍ਹਾਂ ’ਤੇ ਆਮ ਹਾਲਾਤ ’ਚ ਪਾਬੰਦੀ ਹੁੰਦੀ।

ਉੱਤਰੀ ਵੈਨੇਜ਼ੁਏਲਾ ਦੇ ਕਈ ਸ਼ਹਿਰਾਂ ’ਚ ਰਾਹਤ ਤੇ ਬਚਾਅ ਕਰਮੀਆਂ ਦੇ ਨਾਲ ਲੋਕ ਵੀ ਸੜਕਾਂ ’ਤੇ ਆ ਗਏ ਅਤੇ ਲਾਪਤਾ ਵਿਅਕਤੀਆਂ ਦੀ ਮਲਬੇ ’ਚ ਭਾਲ ਸ਼ੁਰੂ ਕਰ ਦਿੱਤੀ। ਕਈ ਜ਼ਖ਼ਮੀਆਂ ਨੂੰ ਮਿੱਟੀ ਅਤੇ ਖੂਨ ਨਾਲ ਲਿਬੜੀ ਹਾਲਤ ’ਚ ਮਲਬੇ ’ਚੋਂ ਬਾਹਰ ਕੱਢਿਆ ਗਿਆ। ਇਨ੍ਹਾਂ ’ਚ ਬੱਚੇ ਅਤੇ ਪਸ਼ੂ ਵੀ ਸ਼ਾਮਲ ਹਨ। ਸਰਕਾਰੀ ਟੈਲੀਵਿਜ਼ਨ ਨੇ ਬਚਾਅ ਕਾਰਜਾਂ ਦੇ ਭਾਵੁਕ ਦ੍ਰਿਸ਼ ਨਸ਼ਰ ਕੀਤੇ। ਇਨ੍ਹਾਂ ’ਚ ਇਕ ਔਰਤ ਸੀਮਿੰਟ ਦੀ ਭਾਰੀ ਸਲੈਬ ਹੇਠਾਂ ਦੱਬੀ ਦਿਖਾਈ ਦਿੱਤੀ ਅਤੇ ਮਲਬੇ ’ਚ ਉਸ ਦਾ ਇਕ ਪੈਰ ਦਾ ਹਿੱਸਾ ਹੀ ਦਿਖਾਈ ਦੇ ਰਿਹਾ ਸੀ। ਬਚਾਅ ਟੀਮ ਨੇ ਕਾਫੀ ਕੋਸ਼ਿਸ਼ਾਂ ਮਗਰੋਂ ਉਸ ਨੂੰ ਜਿਊਂਦਾ ਬਾਹਰ ਕੱਢਿਆ। ਰਾਜਧਾਨੀ ਕਰਾਕਸ ਦੇ ਬਾਹਰ ਸਰਕਾਰੀ ਖੋਜ ਅਤੇ ਬਚਾਅ ਟੀਮਾਂ ਬਹੁਤ ਘੱਟ ਦਿਖਾਈ ਦਿੱਤੀਆਂ। ਤਿੰਨ ਬੱਚਿਆਂ ਦੀ ਮਾਂ ਦਯਾਨਾ ਡੇਲਗਾਡੋ ਨੇ ਸਵਾਲ ਕੀਤਾ ਕਿ ਸਰਕਾਰ ਦੀ ਭਾਰੀ ਮਸ਼ੀਨਰੀ ਆਖ਼ਰ ਕਿੱਥੇ ਹੈ? ਉਸ ਦਾ ਅੱਠ ਸਾਲਾਂ ਦਾ ਬੱਚਾ ਲਾਪਤਾ ਹੈ ਅਤੇ ਉਹ ਜਾਣਨਾ ਚਾਹੁੰਦੀ ਹੈ ਕਿ ਬੱਚਾ ਮਲਬੇ ਹੇਠਾਂ ਫਸਿਆ ਹੈ ਜਾਂ ਕਿਸੇ ਰਾਹਤ ਕੈਂਪ ’ਚ ਹੈ। ਇਕ ਹੋਰ ਔਰਤ ਆਪਣੇ ਦੋ ਬੱਚਿਆਂ ਦੀਆਂ ਲਾਸ਼ਾਂ ਕੰਬਲਾਂ ’ਚ ਲਪੇਟ ਕੇ ਲਿਜਾਂਦੇ ਦੇਖ ਕੇ ਧਾਹਾਂ ਮਾਰ ਕੇ ਰੋ ਪਈ। ਕਈ ਲੋਕ ਆਪਣੇ ਲਾਪਤਾ ਰਿਸ਼ਤੇਦਾਰਾਂ ਦੇ ਨਾਮ ਪੁਕਾਰ ਕੇ ਸਹਾਇਤਾ ਦੀ ਅਪੀਲ ਕਰਦੇ ਦਿਖਾਈ ਦਿੱਤੇ।ਭਾਰਤ ਨੇ ਵੈਨੇਜ਼ੁਏਲਾ ਦੇ ਲੋਕਾਂ ਦੀ ਮਦਦ ਲਈ ‘ਅਪਰੇਸ਼ਨ ਐਮਿਸਤਾਦ’ ਤਹਿਤ ਰਾਹਤ ਸਮੱਗਰੀ ਅਤੇ ਬਚਾਅ ਟੀਮਾਂ ਭੇਜੀਆਂ ਹਨ। ਅਪਰੇਸ਼ਨ ਤਹਿਤ ਭਾਰਤੀ ਹਵਾਈ ਸੈਨਾ ਦੇ ਦੋ ਜਹਾਜ਼ਾਂ ’ਚ ਰਾਹਤ ਸਮੱਗਰੀ ਅਤੇ 41 ਮੈਂਬਰੀ ਟੀਮ ਰਵਾਨਾ ਕੀਤੀ ਗਈ ਹੈ।

Advertisement

Advertisement
Advertisement
×