ਹਾਂਗਕਾਂਗ, 20 ਸਤੰਬਰ
ਹਾਂਗਕਾਂਗ ਵਿਚ ਭੰਗ ਗ਼ੈਰਕਾਨੂੰਨੀ ਹੋਣ ਦੇ ਬਾਵਜੂਦ ਉੱਥੇ ਇਕ ਪਹਿਲਾ ਅਜਿਹਾ ਕੈਫ਼ੇ ਖੋਲ੍ਹਿਆ ਗਿਆ ਹੈ ਜਿੱਥੇ ਕਈ ਤਰ੍ਹਾਂ ਦਾ ਭੋਜਨ ਤੇ ਤਰਲ ਪਦਾਰਥ ਇਸ ਤਰ੍ਹਾਂ ਦੇ ਮਿਲਣਗੇ ਜਿਨ੍ਹਾਂ ਵਿਚ ਭੰਗ ਦੇ ਬੂਟੇ ਦੇ ਅੰਸ਼ ਹੋਣਗੇ। ਹਾਲਾਂਕਿ ਕਿਹਾ ਗਿਆ ਹੈ ਕਿ ਇਸ ਨਾਲ ਸਥਾਨਕ ਕਾਨੂੰਨ ਨਹੀਂ ਟੁੱਟੇਗਾ। ਇਸ ਕੈਫ਼ੇ ਵਿਚ ਮਿਲਣ ਵਾਲੀ ਕੌਫ਼ੀ, ਬਿਸਕੁਟ, ਬੀਅਰ ਤੇ ਫ਼ਲਾਂ ਦੇ ਜੂਸ ਵਿਚ ‘ਕੈਨਾਬਿਡੀਓਲ’ (ਸੀਬੀਡੀ) ਹੋਵੇਗਾ। ਵੇਰਵਿਆਂ ਮੁਤਾਬਕ ਇਹ ਇਲਾਜ ਪ੍ਰਣਾਲੀ ਵਾਂਗ ਕੰਮ ਕਰਨਗੇ, ਨਸ਼ਾ ਨਹੀਂ ਚੜ੍ਹਾਉਣਗੇ। ਇਨ੍ਹਾਂ ਪਦਾਰਥਾਂ ਦੀ ਵਰਤੋਂ ਨਾਲ ਤਣਾਅ ਘਟਾਉਣ ਵਿਚ ਹੀ ਮਦਦ ਮਿਲੇਗੀ। ਕੈਫ਼ੇ ਉਤੇ ਆਉਣ ਵਾਲੇ ਲੋਕ ਇਨ੍ਹਾਂ ਪਦਾਰਥਾਂ ਨੂੰ ਪਸੰਦ ਕਰ ਰਹੇ ਹਨ। ਸੀਬੀਡੀ ਨੂੰ ਹਾਂਗਕਾਂਗ ਦੇ ਕਾਨੂੰਨ ਤਹਿਤ ਖ਼ਤਰਨਾਕ ਡਰੱਗ ਨਹੀਂ ਮੰਨਿਆ ਗਿਆ ਹੈ। -ਏਪੀ