DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਾਪਾਨ ’ਚ ਭਾਰੀ ਬਰਫ਼ਬਾਰੀ; ਦਰਜਨਾਂ ਮੌਤਾਂ

ਸਡ਼ਕੀ ਆਵਾਜਾੲੀ ਠੱਪ; ਘਰਾਂ ਤੋਂ ਬਰਫ਼ ਹਟਾੳੁਣ ਸਮੇਂ ਵਾਪਰੇ ਹਾਦਸਿਆਂ ’ਚ ਸੈਂਕਡ਼ੇ ਲੋਕ ਜ਼ਖ਼ਮੀ

  • fb
  • twitter
  • whatsapp
  • whatsapp
featured-img featured-img
ਓਮੋਰੀ ਵਿੱਚ ਘਰਾਂ ਨੇੜਿਓਂ ਬਰਫ਼ ਹਟਾਉਣ ਦੀ ਕੋਸ਼ਿਸ਼ ਕਰਦੇ ਹੋਏ ਲੋਕ। -ਫੋਟੋ: ਏਜੰਸੀ
Advertisement

ਜਾਪਾਨ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਸੜਕੀ ਆਵਾਜਾਈ ਠੱਪ ਹੋ ਗਈ। ਦੇਸ਼ ਭਰ ਵਿੱਚ 35 ਮੌਤਾਂ ਹੋਈਆਂ ਹਨ, ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਬਰਫ਼ਬਾਰੀ ਕਾਰਨ ਦੇਸ਼ ਦੇ 15 ਸੂਬੇ ਪ੍ਰਭਾਵਿਤ ਹੋਏ ਹਨ ਜਿੱਥੇ ਦੋ ਮੀਟਰ (6.5) ਫੁੱਟ ਤੱਕ ਬਰਫ਼ ਜਮ ਗਈ ਹੈ।

ਓਮੋਰੀ ਪ੍ਰੀਫੈਕਚਰ ਮੁਤਾਬਕ 1700 ਤੋਂ ਵੱਧ ਘਰ ਬਿਜਲੀ ਸਪਲਾਈ ਤੋਂ ਬਿਨਾਂ ਗੁਜ਼ਾਰਾ ਕਰ ਰਹੇ ਹਨ ਅਤੇ ਇਲਾਕੇ ’ਚ ਜ਼ਿਆਦਾਤਰ ਰੇਲ ਲਾਈਨਾਂ ਬਰਫ਼ ਹੇਠ ਦੱਬ ਗਈਆਂ ਹਨ। ਇਸੇ ਕਾਰਨ ਬੁਲੇਟ ਟਰੇਨ ਸਣੇ ਕਈ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।

Advertisement

ਓਮੋਰੀ ਦੇ ਗਵਰਨਰ ਸੋਇਚਿਰੋ ਮਿਆਸ਼ਿਤਾ ਨੇ ਖ਼ਦਸ਼ਾ ਜਤਾਇਆ ਕਿ ਭਾਰੀ ਬਰਫ਼ਬਾਰੀ ਕਾਰਨ ਕੁਝ ਹੋਰ ਸੜਕਾਂ ਬੰਦ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਬਰਫ਼ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਐਮਰਜੈਂਸੀ ਸੇਵਾਵਾਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਓਮੋਰੀ ’ਚ ਸਕੂਲ ਬੰਦ ਕਰ ਦਿੱਤੇ ਗਏ ਹਨ।

Advertisement

ਜਾਪਾਨ ਦੇ ਮੁੱਖ ਸਰਕਾਰੀ ਤਰਜਮਾਨ ਮਿਨੋਰੂ ਕਿਹਾਰਾ ਨੇ ਚਿਤਾਵਨੀ ਦਿੱਤੀ ਹੈ ਕਿ ਗਰਮ ਮੌਸਮ ਦੌਰਾਨ ਖ਼ਤਰਾ ਹੋਰ ਵਧ ਸਕਦਾ ਹੈ, ਬਰਫ਼ ਪਿਘਲਣੀ ਸ਼ੁਰੂ ਹੋਣ ਕਾਰਨ ਜ਼ਮੀਨ ਖਿਸਕਣ ਅਤੇ ਤਿਲਕਣ ਵਰਗੀਆਂ ਘਟਨਾਵਾਂ ’ਚ ਵਾਧਾ ਹੋਵੇਗਾ।

ਦੇਸ਼ ਭਰ ’ਚ ਬਰਫ਼ਬਾਰੀ ਕਾਰਨ ਵਾਪਰੇ ਹਾਦਸਿਆਂ ’ਚ 393 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚੋਂ 126 ਦੀ ਹਾਲਤ ਗੰਭੀਰ ਹੈ। ਜਾਪਾਨ ਦੇ ਇਸ ਇਲਾਕੇ ਵਿੱਚ ਆਉਣ ਵਾਲੇ ਹਫ਼ਤੇ ਦੇ ਅੰਤ ਤੱਕ ਹੋਰ ਭਾਰੀ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਗਈ ਹੈ।

Advertisement
×