ਵਾਰਤਾ ਦਰਮਿਆਨ ਯੂਕਰੇਨ ’ਤੇ ਜ਼ੋਰਦਾਰ ਹਮਲੇ
ਕਰੀਬ ਚਾਰ ਸਾਲ ਤੋਂ ਚੱਲ ਰਹੀ ਜੰਗ ਖ਼ਤਮ ਕਰਨ ਲਈ ਚੱਲ ਰਹੀ ਵਾਰਤਾ ਦਰਮਿਆਨ ਰੂਸ ਨੇ ਸ਼ਨਿਚਰਵਾਰ ਨੂੰ ਯੂਕਰੇਨ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਜ਼ੋਰਦਾਰ ਹਮਲਾ ਕੀਤਾ। ਰੂਸ ਨੇ 653 ਡਰੋਨ ਅਤੇ 51 ਮਿਜ਼ਾਈਲਾਂ ਦਾਗ਼ੀਆਂ। ਇਹ ਹਮਲੇ ਉਸ ਸਮੇਂ ਹੋਏ...
Advertisement
ਕਰੀਬ ਚਾਰ ਸਾਲ ਤੋਂ ਚੱਲ ਰਹੀ ਜੰਗ ਖ਼ਤਮ ਕਰਨ ਲਈ ਚੱਲ ਰਹੀ ਵਾਰਤਾ ਦਰਮਿਆਨ ਰੂਸ ਨੇ ਸ਼ਨਿਚਰਵਾਰ ਨੂੰ ਯੂਕਰੇਨ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਜ਼ੋਰਦਾਰ ਹਮਲਾ ਕੀਤਾ। ਰੂਸ ਨੇ 653 ਡਰੋਨ ਅਤੇ 51 ਮਿਜ਼ਾਈਲਾਂ ਦਾਗ਼ੀਆਂ। ਇਹ ਹਮਲੇ ਉਸ ਸਮੇਂ ਹੋਏ ਜਦੋਂ ਯੂਕਰੇਨ ਹਥਿਆਰਬੰਦ ਬਲਾਂ ਬਾਰੇ ਦਿਵਸ ਮਨਾ ਰਿਹਾ ਹੈ। ਯੂਕਰੇਨ ਨੇ 585 ਡਰੋਨ ਅਤੇ 30 ਮਿਜ਼ਾਈਲਾਂ ਹਵਾ ’ਚ ਹੀ ਫੁੰਡ ਦਿੱਤੀਆਂ। ਹਮਲਿਆਂ ’ਚ ਅੱਠ ਵਿਅਕਤੀ ਜ਼ਖ਼ਮੀ ਹੋਏ ਹਨ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਊਰਜਾ ਪਲਾਂਟ ਰੂਸ ਦੇ ਨਿਸ਼ਾਨੇ ’ਤੇ ਸਨ। ਕੀਵ ਖਿੱਤੇ ’ਚ ਫਾਸਤੀਵ ਸ਼ਹਿਰ ’ਚ ਡਰੋਨ ਹਮਲੇ ਦੌਰਾਨ ਇਕ ਟਰੇਨ ਸਟੇਸ਼ਨ ਨੂੰ ਅੱਗ ਲੱਗ ਗਈ। ਰੂਸੀ ਰੱਖਿਆ ਮੰਤਰਾਲੇ ਨੇ ਵੀ ਕਿਹਾ ਕਿ ਉਨ੍ਹਾਂ ਆਪਣੇ ਇਲਾਕੇ ’ਚ 116 ਯੂਕਰੇਨੀ ਡਰੋਨ ਫੁੰਡੇ ਹਨ।
Advertisement
Advertisement
