DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਰੂਜ਼ ਜਹਾਜ਼ ’ਤੇ Hantavirus ਦੀ ਪੁਸ਼ਟੀ, ਤਿੰਨ ਮਰੀਜ਼ਾਂ ਦੀ ਮੌਤ

ਤਿੰਨ ਸ਼ੱਕੀ ਮਰੀਜ਼ਾਂ ਨੂੰ ਜਹਾਜ਼ ਤੋਂ ਉਤਾਰਿਆ; ਚੂਹਿਆਂ ਤੋਂ ਫੈਲਦਾ ਹੈ ਵਾਇਰਸ

  • fb
  • twitter
  • whatsapp
  • whatsapp
Advertisement
Hantavirus confirmed on cruise ship ਨੈਦਰਲੈਂਡਜ਼ ਦੇ ਝੰਡੇ ਵਾਲੇ ਐੱਮ ਵੀ ਹਾਂਡੀਅਸ ਕਰੂਜ਼ ਜਹਾਜ਼ ਵਿੱਚ ਖ਼ਤਰਨਾਕ ਹੰਟਾਵਾਇਰਸ ਲਾਗ ਫੈਲਣ ਦੀ ਪੁਸ਼ਟੀ ਹੋਈ ਹੈ ਅਤੇ ਉਸ ਵਿੱਚ ਕਰੀਬ 150 ਵਿਅਕਤੀ ਫਸੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਕੇਪ ਵਰਡੇ ਸਾਹਿਲ ’ਤੇ ਫਸਿਆ ਹੋਇਆ ਹੈ ਤੇ ਸਪੇਨ ਦੇ ਕੈਨਰੀ ਟਾਪੂ ਵੱਲ ਰਵਾਨਾ ਹੋਣ ਦੀ ਉਡੀਕ ਕਰ ਰਿਹਾ ਹੈ। ਇਸੇ ਦੌਰਾਨ ਦੱਖਣੀ ਅਫਰੀਕਾ ਅਤੇ ਸਵਿਟਜ਼ਰਲੈਂਡ ਦੇ ਸਿਹਤ ਅਧਿਕਾਰੀਆਂ ਨੇ ਵਾਇਰਸ ਦੀ ਅਜਿਹੀ ਕਿਸਮ ਦੀ ਪਛਾਣ ਕੀਤੀ ਹੈ ਜਿਸ ਦੇ ਮਨੁੱਖਾਂ ਵਿੱਚ ਫੈਲਣ ਦਾ ਖ਼ਦਸ਼ਾ ਬਹੁਤ ਘੱਟ ਹੈ।

ਐੱਮ ਵੀ ਹਾਂਡੀਅਸ ਕਰੂਜ਼ ਜਹਾਜ਼ ’ਤੇ ਹੰਟਾਵਾਇਰਸ ਫੈਲਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਬਿਮਾਰ ਹੋ ਗਏ ਹਨ। ਇਹ ਵਾਇਰਸ ਆਮ ਤੌਰ ’ਤੇ ਲਾਗ ਤੋਂ ਪੀੜਤ ਚੂਹਿਆਂ ਦੀਆਂ ਮੀਂਗਣਾਂ ਵਿੱਚ ਹੁੰਦਾ ਹੈ ਅਤੇ ਸਾਹ ਰਾਹੀਂ ਫੈਲਦਾ ਹੈ। ਇਹ ਜਹਾਜ਼ ਅਪਰੈਲ ਵਿੱਚ ਅਟਲਾਂਟਿਕ (ਅੰਧ) ਮਹਾਸਾਗਰ ਦੀ ਯਾਤਰਾ ’ਤੇ ਅਰਜਨਟੀਨਾ ਤੋਂ ਰਵਾਨਾ ਹੋਇਆ ਸੀ ਅਤੇ ਇਸ ਨੇ ਅੰਟਾਰਕਟਿਕਾ, ਫਾਕਲੈਂਡ ਦੀਪ ਸਮੂਹ ਅਤੇ ਹੋਰਨਾਂ ਸਥਾਨਾਂ ’ਤੇ ਰੁਕਣਾ ਸੀ। ਹਾਲਾਂਕਿ, ਜਹਾਜ਼ ’ਤੇ ਪੈਦਾ ਹਾਲਾਤ ਕਾਰਨ ਯਾਤਰਾ ਦਾ ਪ੍ਰੋਗਰਾਮ ਬਦਲ ਦਿੱਤਾ ਗਿਆ ਹੈ।

Advertisement

ਵਿਸ਼ਵ ਸਿਹਤ ਸੰਸਥਾ ਦੇ ਪ੍ਰਮੁੱਖ ਟੇਡਰੋਸ ਏ ਗੈਬ੍ਰੇਸਿਸ ਨੇ ਦੱਸਿਆ ਕਿ ਹੰਟਾਵਾਇਰਸ ਲਾਗ ਦੇ ਤਿੰਨ ਸ਼ੱਕੀ ਮਰੀਜ਼ਾਂ ਨੂੰ ਜਹਾਜ਼ ਵਿਚੋਂ ਕੱਢਿਆ ਗਿਆ ਹੈ ਅਤੇ ਉਨ੍ਹਾਂ ਨੂੰ ਨੈਦਰਲੈਂਡਜ਼ ਲਿਜਾਇਆ ਜਾ ਰਿਹਾ ਹੈ। ਸਪੇਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਮਰੀਜ਼ਾਂ ਵਿੱਚ ਜਹਾਜ਼ ਦਾ ਡਾਕਟਰ ਵੀ ਸ਼ਾਮਲ ਹੈ। ਮੰਤਰਾਲੇ ਅਨੁਸਾਰ ਡਾਕਟਰ ਸਣੇ ਮਰੀਜ਼ਾਂ ਨੂੰ ਪਹਿਲਾਂ ਕੈਨਰੀ ਲਿਜਾਇਆ ਜਾਣਾ ਸੀ, ਪਰ ਹੁਣ ਸਿਹਤ ਵਿੱਚ ਸੁਧਾਰ ਹੋਣ ਮਗਰੋਂ ਉਨ੍ਹਾਂ ਨੂੰ ਨੈਦਰਲੈਂਡਜ਼ ਭੇਜਿਆ ਜਾ ਰਿਹਾ ਹੈ। ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਦੱਖਣੀ ਅਮਰੀਕਾ ਦੀ ਯਾਤਰਾ ਤੋਂ ਪਰਤਿਆ ਅਤੇ ਕਰੂਜ਼ ਜਹਾਜ਼ ’ਤੇ ਯਾਤਰਾ ਕਰਨ ਵਾਲਾ ਇਕ ਵਿਅਕਤੀ ਇਸ ਵਾਇਰਸ ਤੋਂ ਪੀੜਤ ਹੈ। ਉਸ ਦਾ ਇਲਾਜ ਚੱਲ ਰਿਹਾ ਹੈ।

Advertisement

Advertisement
×