DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Hamas ਹਥਿਆਰ ਛੱਡਣ ਲਈ ਰਾਜ਼ੀ: Trump

ਇਜ਼ਰਾਇਲੀ ਫ਼ੌਜਾਂ ਦੀ ਵਾਪਸੀ ਬਾਰੇ ਸਮਝੌਤਾ ਹੋਣ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ।
Advertisement
ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਹਮਾਸ ਵੱਲੋਂ ਹਥਿਆਰ ਛੱਡਣ ਅਤੇ ਇਜ਼ਰਾਈਲ ਵੱਲੋਂ ਗਾਜ਼ਾ ’ਚੋਂ ਫ਼ੌਜ ਵਾਪਸ ਸੱਦਣ ਬਾਰੇ ਸਮਝੌਤਾ ਤੈਅ ਹੋ ਗਿਆ ਹੈ। ਉਂਝ ਫ਼ਲਸਤੀਨੀ ਖੇਤਰ ’ਚ ਜੰਗ ਖ਼ਤਮ ਕਰਨ ਲਈ ਹਾਲੇ ਵੀ ਕਈ ਅੜਿੱਕੇ ਕਾਇਮ ਹਨ। ਇਹ ਐਲਾਨ ਨੌਂ ਮਹੀਨੇ ਪਹਿਲਾਂ ਅਮਰੀਕਾ ਦੀ ਵਿਚੋਲਗੀ ਹੇਠ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਸਮਝੌਤੇ ਦਾ ਦੂਜਾ ਪੜਾਅ ਲਾਗੂ ਕਰਨ ਮੁਤੱਲਕ ਇਜ਼ਰਾਈਲ ਅਤੇ ਹਮਾਸ ਵਿਚਾਲੇ ਗੱਲਬਾਤ ਲਗਪਗ ਠੱਪ ਹੋ ਗਈ ਸੀ, ਜਿਸ ’ਚ ਹਮਾਸ ਨੂੰ ਨਿਹੱਥੇ ਕਰਨ ਅਤੇ ਗਾਜ਼ਾ ਦੀ ਮੁੜ ਉਸਾਰੀ ਸ਼ਾਮਲ ਹੈ।

ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਇਹ ਸਮਝੌਤਾ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਜਿਵੇਂ-ਜਿਵੇਂ ਨਿਹੱਥੇ ਹੋਣ ਦੀ ਪ੍ਰਕਿਰਿਆ ਪੂਰੀ ਹੋਵੇਗੀ, ਇਜ਼ਰਾਇਲੀ ਫ਼ੌਜਾਂ ਪਿੱਛੇ ਹਟ ਜਾਣਗੀਆਂ ਅਤੇ ਕੌਮਾਂਤਰੀ ਸਥਿਰਤਾ ਫੋਰਸ, ਨਵੀਂ ਫ਼ਲਸਤੀਨੀ ਪੁਲੀਸ ਫੋਰਸ ਨਾਲ ਮਿਲ ਕੇ ਗਾਜ਼ਾ ਨੂੰ ਸੁਰੱਖਿਅਤ ਬਣਾਉਣ ਦੀ ਜ਼ਿੰਮੇਵਾਰੀ ਸੰਭਾਲੇਗੀ। ਟਰੰਪ ਦੀ 20 ਨੁਕਾਤੀ ਜੰਗਬੰਦੀ ਯੋਜਨਾ ਤਹਿਤ ਹਮਾਸ ਨੂੰ ਆਪਣੇ ਹਥਿਆਰ ਸਮਰਪਣ ਕਰਨ ਅਤੇ ਸੁਰੰਗਾਂ ਦੇ ਨੈੱਟਵਰਕ ਨੂੰ ਤਬਾਹ ਕਰਨ ਲਈ ਕਿਹਾ ਗਿਆ ਹੈ। ਇਸ ’ਚ ਇਜ਼ਰਾਇਲੀ ਫ਼ੌਜਾਂ ਦੀ ਵਾਪਸੀ, ਨਵੀਂ ਟੈਕਨੋਕਰੈਟਿਕ ਫ਼ਲਸਤੀਨੀ ਸਰਕਾਰ ਦੀ ਕਾਇਮੀ ਅਤੇ ਗਾਜ਼ਾ ਦਾ ਮੁੜ ਨਿਰਮਾਣ ਸ਼ਾਮਲ ਹੈ। ਹਮਾਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਹਥਿਆਰ ਛੱਡਣ ਬਾਰੇ ਸਮਝੌਤਾ ਕਰ ਲਿਆ ਹੈ ਪਰ ਇਜ਼ਰਾਈਲ ਵੱਲੋਂ ਹਾਲੇ ਤੱਕ ਕੋਈ ਰਸਮੀ ਸਹਿਮਤੀ ਨਹੀਂ ਦਿੱਤੀ ਗਈ। ਅਮਰੀਕੀ ਅਧਿਕਾਰੀਆਂ ਮੁਤਾਬਕ ਹਮਾਸ ਦੇ ਭਾਰੀ ਹਥਿਆਰਾਂ ਅਤੇ ਸੁਰੰਗਾਂ ਨੂੰ ਖ਼ਤਮ ਕਰਨ ’ਚ 200 ਤੋਂ 350 ਦਿਨਾਂ ਦਾ ਸਮਾਂ ਲੱਗ ਸਕਦਾ ਹੈ।

Advertisement

Advertisement
Advertisement
×