DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਯੂਨਾਨ: ਐਕਰੋਪਲਿਸ ਨੇੜੇ ਧਮਾਕੇ ਕਾਰਨ ਡਿੱਗਣ ਦੌਰਾਨ 4 ਅਮਰੀਕੀਆਂ ਸਮੇਤ 6 ਦੀ ਮੌਤ

ਸ਼ਨਿੱਚਰਵਾਰ ਨੂੰ ਯੂਨਾਨ ਦੀ ਰਾਜਧਾਨੀ ਦੇ ਸੈਰ-ਸਪਾਟਾ ਖੇਤਰ ਪਲਾਕਾ ਵਿੱਚ, ਪ੍ਰਾਚੀਨ ਐਕਰੋਪਲਿਸ ਦੇ ਨੇੜੇ ਇੱਕ ਧਮਾਕੇ ਵਿੱਚ ਡਿੱਗੀ ਇਮਾਰਤ ਦੇ ਮਲਬੇ ਵਿੱਚੋਂ ਛੇ ਲਾਸ਼ਾਂ ਬਰਾਮਦ ਕੀਤੀਆਂ ਹਨ। ਯੂਨਾਨ ਦੇ ਸਰਕਾਰੀ ਟੀ.ਵੀ. ਈ.ਆਰ.ਟੀ. ਅਤੇ ਹੋਰ ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਸ਼ਨਿੱਚਰਵਾਰ ਨੂੰ ਯੂਨਾਨ ਦੀ ਰਾਜਧਾਨੀ ਦੇ ਸੈਰ-ਸਪਾਟਾ ਖੇਤਰ ਪਲਾਕਾ ਵਿੱਚ, ਪ੍ਰਾਚੀਨ ਐਕਰੋਪਲਿਸ ਦੇ ਨੇੜੇ ਇੱਕ ਧਮਾਕੇ ਵਿੱਚ ਡਿੱਗੀ ਇਮਾਰਤ ਦੇ ਮਲਬੇ ਵਿੱਚੋਂ ਛੇ ਲਾਸ਼ਾਂ ਬਰਾਮਦ ਕੀਤੀਆਂ ਹਨ।

ਯੂਨਾਨ ਦੇ ਸਰਕਾਰੀ ਟੀ.ਵੀ. ਈ.ਆਰ.ਟੀ. ਅਤੇ ਹੋਰ ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਕਿ ਪੀੜਤਾਂ ਵਿੱਚੋਂ ਚਾਰ—ਦੋ ਪੁਰਸ਼ਾਂ ਅਤੇ ਦੋ ਮਹਿਲਾਵਾਂ—ਦੇ ਨਿੱਜੀ ਦਸਤਾਵੇਜ਼ਾਂ ਅਤੇ ਸਮਾਨ ਤੋਂ ਉਨ੍ਹਾਂ ਦੀ ਪਛਾਣ ਅਮਰੀਕੀ ਨਾਗਰਿਕਾਂ ਵਜੋਂ ਹੋਈ ਹੈ।

Advertisement

ਐਥੇਂਸ ਦੇ ਮੇਅਰ ਹੈਰਿਸ ਡੌਕਾਸ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ ਹੋਇਆ ਇਹ ਧਮਾਕਾ ਗੈਸ ਦੇ ਭਾਰੀ ਲੀਕ ਹੋਣ ਕਾਰਨ ਹੋਇਆ ਸੀ। ਉਨ੍ਹਾਂ ਕਿਹਾ ਕਿ ਗੁਆਂਢੀ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਅਤੇ ਉਨ੍ਹਾਂ ਨੂੰ ਖਾਲੀ ਕਰਵਾ ਲਿਆ ਗਿਆ।

Advertisement

ਫਾਇਰ ਬ੍ਰਿਗੇਡ ਨੇ ਕਿਹਾ ਕਿ ਪਲਾਕਾ ਵਿੱਚ ਦੋ ਮੰਜ਼ਲਾ ਘਰ ਦੇ ਮਲਬੇ ਵਿੱਚੋਂ ਛੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜੋ ਕਿ ਐਥੇਂਸ ਦਾ ਇਤਿਹਾਸਕ ਹਿੱਸਾ ਹੈ ਅਤੇ ਯੂਨਾਨ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਪ੍ਰਾਚੀਨ ਸਮਾਰਕ, ਐਕਰੋਪਲਿਸ ਪਹਾੜੀ ਦੇ ਪੈਰਾਂ ਵਿੱਚ ਸਥਿਤ ਹੈ।

ਫਾਇਰ ਬ੍ਰਿਗੇਡ ਨੇ ਦੱਸਿਆ ਕਿ ਲਾਇਸਿਕ੍ਰਾਟੌਸ ਸੜਕ 'ਤੇ ਇੱਕ ਨਾਲ ਲੱਗਦੀ ਇਮਾਰਤ ਵਿੱਚ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਇਸ ਖੋਜ ਅਤੇ ਬਚਾਅ ਕਾਰਜ ਵਿੱਚ 30 ਫਾਇਰਫਾਈਟਰਾਂ ਨੇ ਹਿੱਸਾ ਲਿਆ। ਧਮਾਕੇ ਦੀ ਜਾਂਚ ਚੱਲ ਰਹੀ ਹੈ।

ਘਟਨਾ ਸਥਾਨ ਦੀ ਵੀਡੀਓ ਫੁਟੇਜ ਵਿੱਚ ਸੜਕ 'ਤੇ ਮਲਬਾ ਖਿਲਰਿਆ ਹੋਇਆ ਦਿਖਾਈ ਦਿੱਤਾ, ਜਿਸ ਵਿੱਚ ਡਿੱਗਦੇ ਮਲਬੇ ਕਾਰਨ ਖੜ੍ਹੀਆਂ ਕਾਰਾਂ ਨੁਕਸਾਨੀਆਂ ਗਈਆਂ ਸਨ। ਨਿਵਾਸੀ ਐਂਡਰੇਅਸ ਮਾਰਟਜ਼ਾਕਲਿਸ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੁਆਰਾ ਨਾਲ ਲੱਗਦੀ ਇਮਾਰਤ ਵਿੱਚੋਂ ਬਚਾਏ ਗਏ ਸਾਰੇ ਲੋਕ ਸੈਲਾਨੀ ਸਨ।

ਇੱਕ ਨੇੜਲੇ ਚਰਚ ਦੇ ਪਾਦਰੀ ਨੇ ਕਿਹਾ ਕਿ ਚਰਚ ਨੂੰ ਹੋਏ ਨੁਕਸਾਨ ਕਾਰਨ ਇਸ ਐਤਵਾਰ ਦੀ ਪ੍ਰਾਰਥਨਾ ਸਭਾ ਖੁੱਲ੍ਹੇ ਆਸਮਾਨ ਹੇਠ ਕੀਤੀ ਜਾਵੇਗੀ। (ਏ.ਪੀ.)

Advertisement
×