DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Global Fertilizer Crisis: ਇਰਾਨ ਜੰਗ ਨੇ ਕਿਸਾਨ ਗੋਹੇ ਦੀ ਖਾਦ ਵੱਲ ਤੋਰੇ

ਰਸਾਇਣਕ ਖਾਦਾਂ ਦੀਆਂ ਕੀਮਤਾਂ 40 ਤੋਂ 50 ਫ਼ੀਸਦੀ ਤੱਕ ਵਧੀਆਂ; ਕੁਦਰਤੀ ਖਾਦਾਂ ਦਾ ਰੁਝਾਨ ਵਧਿਆ

  • fb
  • twitter
  • whatsapp
  • whatsapp
featured-img featured-img
ਸੈਨੇਗਲ ’ਚ ਗੋਬਰ ਖਾਦ ਖੇਤਾਂ ’ਚ ਸੁੱਟਦਾ ਹੋਇਆ ਕਿਸਾਨ। -ਫੋਟੋ: ਏਪੀ
Advertisement

ਇਰਾਨ ’ਚ ਚੱਲ ਰਹੀ ਜੰਗ ਕਾਰਨ ਦੁਨੀਆ ਭਰ ਵਿੱਚ ਰਸਾਇਣਕ ਖਾਦਾਂ ਦੇ ਸੰਕਟ ਨੇ ਕਿਸਾਨਾਂ ਨੂੰ ਕੁਦਰਤੀ ਬਦਲਾਂ ਵੱਲ ਮੁੜਨ ਲਈ ਮਜਬੂਰ ਕਰ ਦਿੱਤਾ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਖਾਦਾਂ ਦੀਆਂ ਕੀਮਤਾਂ ਵਿੱਚ 40 ਤੋਂ 50 ਫ਼ੀਸਦੀ ਤੱਕ ਦਾ ਉਛਾਲ ਆਇਆ ਹੈ। ਇਰਾਨ ਵੱਲੋਂ ਹਰਮੁਜ਼ ਜਲ ਮਾਰਗ ’ਤੇ ਕੰਟਰੋਲ ਕਾਰਨ ਕੁਦਰਤੀ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜੋ ਰਸਾਇਣਕ ਖਾਦਾਂ ਬਣਾਉਣ ਲਈ ਬੇਹੱਦ ਜ਼ਰੂਰੀ ਹੈ। ਕੌਮਾਂਤਰੀ ਖ਼ੁਰਾਕ ਨੀਤੀ ਖੋਜ ਸੰਸਥਾ ਮੁਤਾਬਕ ਦੁਨੀਆ ਦੇ ਖਾਦ ਵਪਾਰ ਦਾ 30 ਫ਼ੀਸਦੀ ਹਿੱਸਾ ਖਾੜੀ ਮੁਲਕਾਂ ਤੋਂ ਆਉਂਦਾ ਹੈ।

ਧੁਰ ਪੱਛਮੀ ਅਫ਼ਰੀਕੀ ਮੁਲਕ ਸੈਨੇਗਲ ਦੇ ਕਿਸਾਨ ਅਬੂ ਸੋਅ ਨੇ ਕਿਹਾ ਕਿ ਜੰਗ ਸ਼ੁਰੂ ਹੁੰਦੇ ਸਾਰ ਹੀ ਉਸ ਨੂੰ ਖੇਤੀ ’ਤੇ ਸੰਕਟ ਦੇ ਸੰਕੇਤ ਮਿਲ ਗਏ ਸਨ। ਅਬੂ ਪਿਛਲੇ ਅੱਠ ਸਾਲਾਂ ਤੋਂ ਰਸਾਇਣਕ ਖਾਦਾਂ ਛੱਡ ਕੇ ਜੈਵਿਕ ਕੰਪੋਸਟ ਦੀ ਵਰਤੋਂ ਕਰ ਰਿਹਾ ਹੈ ਅਤੇ ਹੁਣ ਉਹ ਦੂਜੇ ਕਿਸਾਨਾਂ ਨੂੰ ਵੀ ਗੋਹੇ ਅਤੇ ਗੰਡੋਇਆ ਤੋਂ ਖਾਦ ਬਣਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਸੈਨੇਗਲ ਸਾਲਾਨਾ 1,25,000 ਟਨ ਖਾਦ ਦੀ ਦਰਾਮਦ ਕਰਦਾ ਹੈ ਪਰ ਮੌਜੂਦਾ ਸਮੇਂ ’ਚ ਕਿਸਾਨਾਂ ਨੂੰ ਖਾਦ ਮਿਲਣੀ ਮੁਸ਼ਕਲ ਹੋ ਰਹੀ ਹੈ। ਮਾਹਿਰਾਂ ਮੁਤਾਬਕ ਇਹ ਤਬਦੀਲੀ ਧਰਤੀ ਲਈ ਵੀ ਵਰਦਾਨ ਸਾਬਤ ਹੋ ਸਕਦੀ ਹੈ। ਮਾਹਿਰ ਸੂਜ਼ੈਨ ਚੋਂਬਾ ਨੇ ਦੱਸਿਆ ਕਿ ਰਸਾਇਣਕ ਖਾਦਾਂ ਦਾ ਉਤਪਾਦਨ ਗ੍ਰੀਨ ਹਾਊਸ ਗੈਸਾਂ ਵਧਾਉਂਦਾ ਹੈ ਜਦਕਿ ਕੁਦਰਤੀ ਖਾਦਾਂ ਮਿੱਟੀ ਵਿੱਚ ਕਾਰਬਨ ਨੂੰ ਜਜ਼ਬ ਕਰਦੀਆਂ ਹਨ ਅਤੇ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੀਆਂ ਹਨ। ਸੰਯੁਕਤ ਰਾਸ਼ਟਰ ਦੇ ਮੁੱਖ ਅਰਥ ਸ਼ਾਸਤਰੀ ਮੈਕਸੀਮੋ ਤੋਰੇਰੋ ਨੇ ਵੀ ਇਸ ਸੰਕਟ ਦੌਰਾਨ ਦੁਨੀਆ ਭਰ ਵਿੱਚ ਖ਼ੁਰਾਕ ਸੁਰੱਖਿਆ ਸਬੰਧੀ ਚਿੰਤਾ ਜ਼ਾਹਰ ਕੀਤੀ ਹੈ। ਬ੍ਰਾਜ਼ੀਲ ਸੋਇਆਬੀਨ, ਕੌਫੀ, ਗੰਨਾ, ਬੀਫ ਅਤੇ ਪੋਲਟਰੀ ਦਾ ਪ੍ਰਮੁੱਖ ਬਰਾਮਦਕਾਰ ਮੁਲਕ ਹੈ। ਪਰਡਿਊ ਯੂਨੀਵਰਸਿਟੀ ’ਚ ਖੇਤੀਬਾੜੀ ਅਰਥ ਸ਼ਾਸਤਰ ਦੀ ਸਹਾਇਕ ਪ੍ਰੋਫੈਸਰ ਜੋਆਨਾ ਕੋਲੂਸੀ ਨੇ ਦੱਸਿਆ ਕਿ ਬ੍ਰਾਜ਼ੀਲ ਆਪਣੀ ਲੋੜ ਦੀ 80 ਫ਼ੀਸਦੀ ਤੋਂ ਵੱਧ ਖਾਦ ਦਰਾਮਦ ਕਰਦਾ ਹੈ।

Advertisement

Advertisement
Advertisement
×