DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ghana ਨੇ America ਦਾ health agreement ਰੱਦ ਕੀਤਾ

ਅਫਰੀਕੀ ਮੁਲਕ ਨੇ ਡੇਟਾ ਨਿੱਜਤਾ ਨਾਲ ਜੁੜੇ ਫ਼ਿਕਰਾਂ ਦਾ ਹਵਾਲਾ ਦਿੱਤਾ

  • fb
  • twitter
  • whatsapp
  • whatsapp
featured-img featured-img
ਡੋਨਲਡ ਟਰੰਪ।
Advertisement

ਘਾਨਾ ਨੇ ਡੇਟਾ ਨਿੱਜਤਾ ਨਾਲ ਜੁੜੇ ਫ਼ਿਕਰਾਂ ਦੇ ਹਵਾਲੇ ਨਾਲ ਅਮਰੀਕਾ ਦਾ ਤਜਵੀਜ਼ਤ ਸਿਹਤ ਸਮਝੌਤਾ ਰੱਦ ਕਰ ਦਿੱਤਾ ਹੈ। ਘਾਨਾ ਨੇ ਹੁਣ ਨਵੇਂ ਸਮਝੌਤੇ ਦੀ ਮੰਗ ਕੀਤੀ ਹੈ। ਘਾਨਾ ਤੋਂ ਪਹਿਲਾਂ ਕਈ ਹੋਰ ਅਫਰੀਕੀ ਮੁਲਕ ਵੀ ਮਿਲਦੇ ਜੁਲਦੇ ਸਰੋਕਾਰਾਂ ਦੇ ਹਵਾਲੇ ਨਾਲ ਸਮਝੌਤੇ ਤੋਂ ਨਾਂਹ ਕਰ ਚੁੱਕੇ ਹਨ। ਘਾਨਾ ਦੇ ਡੇਟਾ ਸੁਰੱਖਿਆ ਕਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਆਰਨੋਲਡ ਕਵਾਰਪਓ ਮੁਤਾਬਕ ਇਸ ਸੌਦੇ ਵਿੱਚ ਅਜਿਹੀਆਂ ਕਈ ਵਿਵਸਥਾਵਾਂ ਸ਼ਾਮਲ ਹਨ, ਜੋ ਅਮਰੀਕੀ ਸੰਸਥਾਵਾਂ ਨੂੰ ਜ਼ਰੂਰੀ ਸੁਰੱਖਿਆ ਉਪਾਵਾਂ ਤੋਂ ਬਿਨਾਂ ਘਾਨਾ ਦੇ ਸੰਵੇਦਨਸ਼ੀਲ ਸਿਹਤ ਡੇਟਾ ਤੱਕ ਰਸਾਈ ਦੀ ਖੁੱਲ੍ਹ ਦਿੰਦੀਆਂ ਹਨ। ਕਵਾਰਪਓ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸੌਦੇ ਤਹਿਤ ਮੰਗੀ ਗਈ ਡੇਟਾ ਪਹੁੰਚ ਦਾ ਦਾਇਰਾ ‘ਆਮ ਤੌਰ ’ਤੇ ਲੋੜੀਂਦੀ ਹੱਦ ਤੋਂ ਕਿਤੇ ਵੱਧ ਸੀ। ਉੱਧਰ, ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਨੇ ਕਿਹਾ ਕਿ ਵਿਭਾਗ ਦੁਵੱਲੀ ਗੱਲਬਾਤ ਦੇ ਵੇਰਵੇ ਨਸ਼ਰ ਨਹੀਂ ਕਰ ਸਕਦਾ। ਤਰਜਮਾਨ ਨੇ ਆਪਣਾ ਨਾਂ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਕਿਹਾ, ‘‘ਅਸੀਂ ਦੋਵਾਂ ਮੁਲਕਾਂ ਦਰਮਿਆਨ ਦੁਵੱਲੀ ਭਾਈਵਾਲੀ ਨੂੰ ਮਜ਼ਬੂਤ ​​ਕਰਨ ਦੇ ਤੌਰ ਤਰੀਕੇ ਲੱਭ ਰਹੇ ਹਾਂ।’’ ਟਰੰਪ ਪ੍ਰਸ਼ਾਸਨ ਦੇ ‘ਅਮਰੀਕਾ ਪਹਿਲਾਂ’ ਵਿਸ਼ਵਵਿਆਪੀ ਸਿਹਤ ਫੰਡਿੰਗ ਨਜ਼ਰੀਏ ਤਹਿਤ ਅਮਰੀਕਾ ਨੇ 30 ਤੋਂ ਵੱਧ ਦੇਸ਼ਾਂ ਨਾਲ ਸਿਹਤ ਸਬੰਧੀ ਸਮਝੌਤੇ ਕੀਤੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਫਰੀਕਾ ਵਿੱਚ ਹਨ।

Advertisement
Advertisement
×