ਜਰਮਨੀ: ਕਰੋਨਾਵਾਇਰਸ ਪਾਬੰਦੀਆਂ ਖ਼ਿਲਾਫ਼ ਲੋਕਾਂ ਵੱਲੋਂ ਮੁਜ਼ਾਹਰਾ

ਜਰਮਨੀ: ਕਰੋਨਾਵਾਇਰਸ ਪਾਬੰਦੀਆਂ ਖ਼ਿਲਾਫ਼ ਲੋਕਾਂ ਵੱਲੋਂ ਮੁਜ਼ਾਹਰਾ

ਜਰਮਨੀ ਦੇ ਬਰਲਿਨ ਵਿੱਚ ਸ਼ਨਿੱਚਰਵਾਰ ਨੂੰ ਕਰੋਨਾ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਹਜ਼ਾਰਾਂ ਲੋਕ। ਇਸ ਪ੍ਰਦਰਸ਼ਨ ਦਾ ਆਦਰਸ਼ ‘ਮਹਾਮਾਰੀ ਦਾ ਅੰਤ- ਆਜ਼ਾਦੀ ਦਿਵਸ’ ਹੈ। ਫੋਟੋ: ਏਪੀ/ਪੀਟੀਆੲੀ

ਬਰਲਿਨ, 1 ਅਗਸਤ

ਜਰਮਨੀ ਵਿਚ ਕਰੋਨਾਵਾਇਰਸ ਕਾਰਨ ਲਾਈਆਂ ਗਈਆਂ ਪਾਬੰਦੀਆਂ ਦੇ ਵਿਰੋਧ ’ਚ ਅੱਜ ਹਜ਼ਾਰਾਂ ਮੁਜ਼ਾਹਰਾਕਾਰੀ ਬਰਲਿਨ ਵਿਚ ਇਕੱਠੇ ਹੋਏ। ਉਨ੍ਹਾਂ ‘ਮਹਾਮਾਰੀ ਦਾ ਅੰਤ ਆਉਣ’ ਦੇ ਨਾਅਰੇ ਲਾਏ ਜਦਕਿ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਕੇਸਾਂ ’ਚ ਵਾਧੇ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਹੈ। ਲੋਕਾਂ ਦੀ ਭੀੜ ਬਰਲਿਨ ਵਿਚ ਸੀਟੀਆਂ ਤੇ ਚੀਕਾਂ ਮਾਰ ਰਹੀ ਸੀ ਤੇ ਕੁਝ ਨੇ ਹੀ ਮਾਸਕ ਪਹਿਨਿਆ ਹੋਇਆ ਸੀ। ਉਨ੍ਹਾਂ ਡਾਊਨਟਾਊਨ ਬਰਲਿਨ ਤੋਂ ਬਰੈਂਡਨਬਰਗ ਗੇਟ ਤੱਕ ਮਾਰਚ ਕੀਤਾ। ਲੋਕਾਂ ਨੇ ਬੁਨਿਆਦੀ ਅਧਿਕਾਰਾਂ ਦੇ ਹੱਕ ’ਚ ਵੀ ਨਾਅਰੇ ਮਾਰੇ। ਉਨ੍ਹਾਂ ਕਿਹਾ ਕਿ ਪਾਬੰਦੀਆਂ ਥੋਪੀਆਂ ਜਾ ਰਹੀਆਂ ਹਨ ਤੇ ਆਜ਼ਾਦੀ ਖੋਹੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜਰਮਨੀ ਨੇ ਗੁਆਂਢੀ ਮੁਲਕਾਂ ਦੇ ਮੁਕਾਬਲੇ ਮਹਾਮਾਰੀ ਉਤੇ ਕਾਬੂ ਪਾਉਣ ਵਿਚ ਜ਼ਿਕਰਯੋਗ ਸਫ਼ਲਤਾ ਹਾਸਲ ਕੀਤੀ ਹੈ। -ਏਪੀ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All