DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਜ਼ਾ ਦੀ ਮਿਸਰ ਨਾਲ ਲੱਗਦੀ ਸਰਹੱਦ ਮੁੜ ਖੋਲ੍ਹੀ

ਫ਼ਿਲਹਾਲ ਸੀਮਤ ਆਵਾਜਾਈ ਹੋਵੇਗੀ; ਜੰਗਬੰਦੀ ਅੱਗੇ ਵਧਣ ਦੀ ਦਿਸ਼ਾ ਵੱਲ ਅਹਿਮ ਕਦਮ

  • fb
  • twitter
  • whatsapp
  • whatsapp
featured-img featured-img
ਮਿਸਰ ਤੋਂ ਰਾਫਾਹ ਸਰਹੱਦ ਰਾਹੀਂ ਗਾਜ਼ਾ ਪੱਟੀ ਵਿੱਚ ਜਾਣ ਲਈ ਖੜ੍ਹੀਆਂ ਐਂਬੂਲੈਂਸਾਂ। -ਫੋਟੋ: ਰਾਇਟਰਜ਼
Advertisement

ਮਿਸਰ ਅਤੇ ਇਜ਼ਰਾਈਲ ਦੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਗਾਜ਼ਾ ਦੀ ਮਿਸਰ ਨਾਲ ਲੱਗਦੀ ਰਾਫਾਹ ਸਰਹੱਦ ਸੀਮਤ ਆਵਾਜਾਈ ਲਈ ਮੁੜ ਖੋਲ੍ਹ ਦਿੱਤੀ ਗਈ ਹੈ। ਇਹ ਹਮਾਸ ਨਾਲ ਜੰਗਬੰਦੀ ਦੇ ਅੱਗੇ ਵਧਣ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ। ਮਿਸਰ ਦੇ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਖੋਲ੍ਹੇ ਜਾਣ ਦੇ ਪਹਿਲੇ ਦਿਨ 50 ਫ਼ਲਸਤੀਨੀ ਆ-ਜਾ ਸਕਣਗੇ; ਹਾਲਾਂਕਿ ਇਸ ਦੇ ਖੁੱਲ੍ਹਣ ਦੇ ਪਹਿਲੇ ਘੰਟੇ ਦੌਰਾਨ ਕਿਸੇ ਨੂੰ ਵੀ ਉੱਥੋਂ ਲੰਘਦੇ ਨਹੀਂ ਦੇਖਿਆ ਗਿਆ। ਜੰਗਬੰਦੀ ਸਮਝੌਤਾ ਲਾਗੂ ਕਰਨ ਨਾਲ ਜੁੜੀ ਗੱਲਬਾਤ ਵਿੱਚ ਸ਼ਾਮਲ ਇਸ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ। ਮਿਸਰ ਦੀ ਸਰਕਾਰੀ ਮੀਡੀਆ ਨੇ ਵੀ ਰਾਫਾਹ ਸਰਹੱਦ ਦੇ ਮੁੜ ਖੋਲ੍ਹੇ ਜਾਣ ਦੀ ਪੁਸ਼ਟੀ ਕੀਤੀ ਹੈ।

ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ, ਲਗਪਗ 20,000 ਫ਼ਲਸਤੀਨੀ ਬੱਚੇ ਅਤੇ ਬਾਲਗ, ਜਿਨ੍ਹਾਂ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੈ, ਇਸ ਸਰਹੱਦੀ ਰਸਤੇ ਰਾਹੀਂ ਤਬਾਹ ਹੋਏ ਗਾਜ਼ਾ ਤੋਂ ਬਾਹਰ ਨਿਕਲਣ ਦੀ ਉਮੀਦ ਕਰ ਰਹੇ ਹਨ। ਖੇਤਰ ਤੋਂ ਬਾਹਰ ਰਹਿ ਰਹੇ ਹਜ਼ਾਰਾਂ ਹੋਰ ਫ਼ਲਸਤੀਨੀ ਵੀ ਇਸ ਸਰਹੱਦੀ ਰਸਤੇ ਰਾਹੀਂ ਆਪਣੇ ਘਰ ਪਰਤਣ ਦੀ ਉਮੀਦ ਕਰ ਰਹੇ ਹਨ।

Advertisement

ਜੰਗ ਤੋਂ ਪਹਿਲਾਂ ਰਾਫਾਹ ਗਾਜ਼ਾ ਆਉਣ-ਜਾਣ ਵਾਲੇ ਲੋਕਾਂ ਲਈ ਮੁੱਖ ਮਾਰਗ ਸੀ। ਇਸ ਖੇਤਰ ਦੇ ਕੁਝ ਹੋਰ ਮਾਰਗ ਵੀ ਹਨ, ਜੋ ਇਜ਼ਰਾਈਲ ਨਾਲ ਜੁੜਦੇ ਹਨ। ਅਕਤੂਬਰ ਵਿੱਚ ਲਾਗੂ ਹੋਏ ਜੰਗਬੰਦੀ ਸਮਝੌਤੇ ਤਹਿਤ ਇਜ਼ਰਾਇਲੀ ਫੌਜਾਂ ਦਾ ਰਾਫਾਹ ਰਸਤੇ ਅਤੇ ਉਸ ਖੇਤਰ ਦਰਮਿਆਨ ਪੈਂਦੇ ਖੇਤਰ ’ਤੇ ਕਬਜ਼ਾ ਹੈ, ਜਿੱਥੇ ਜ਼ਿਆਦਾਤਰ ਫ਼ਲਸਤੀਨੀ ਰਹਿੰਦੇ ਹਨ।

Advertisement

Advertisement
×